ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਐਡਵੋਕੇਟ ਦੀਪਾ ਦੂਬੇ ਵੱਲੋਂ ਪੁਲਸ ਨੂੰ ਫਾਇਰਿੰਗ ਸਬੰਧੀ ਝੂਠੀ ਕਹਾਣੀ ਸੁਣਾਈ ਗਈ ਸੀ। ਇਸ ਮਾਮਲੇ ਦਾ ਅਸਲ ਸੱਚ ਸਾਹਮਣੇ ਆਉਣ ਮਗਰੋਂ ਪੁਲਸ ਨੇ ਦੀਪਾ ਦੂਬੇ ਦੇ ਪਤੀ ਮਨੂ ਦੂਬੇ ਸਮੇਤ ਪੰਜ ਲੋਕਾਂ ਖ਼ਿਲਾਫ਼ ਆਰਮਜ਼ ਐਕਟ, ਧਮਕਾਉਣ, ਕੁੱਟਮਾਰ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਨੂ ਦੂਬੇ ਤੋਂ ਇਲਾਵਾ ਉਨ੍ਹਾਂ ਦੇ ਹੀ ਪੱਖ ਦੇ ਗੋਲੀ ਚਲਾਉਣ ਵਾਲੇ ਜੇਂਟਾ, ਨਿਖਿਲ, ਵਿਸ਼ਾਲ ਅਤੇ ਤਰਸੇਮ ਸਿੰਘ ਮੁਲਜ਼ਮਾਂ 'ਚ ਸ਼ਾਮਲ ਹਨ। ਸੈਕਟਰ-11 ਥਾਣਾ ਪੁਲਸ ਨੇ ਦੀਪਾ ਦੂਬੇ ਦੇ ਕਿਰਾਏਦਾਰ ਪੰਜਾਬ ਦੇ ਗੁਰਦਾਸਪੁਰ ਸਥਿਤ ਪਿੰਡ ਭਾਮਨੀਵਾਲ ਵਾਸੀ ਗੁਰਦਾਸ ਸਿੰਘ (23) ਦੀ ਸ਼ਿਕਾਇਤ ’ਤੇ ਐੱਫ਼. ਆਈ. ਆਰ. ਦਰਜ ਕੀਤੀ ਹੈ। ਫਿਲਹਾਲ ਦੇਰ ਰਾਤ ਤੱਕ ਮਾਮਲੇ 'ਚ ਕੋਈ ਗ੍ਰਿਫ਼ਤਾਰੀ ਨਾ ਕਰ ਕੇ ਪੁਲਸ ਪਿਸਟਲ ਰਿਕਵਰੀ 'ਚ ਲੱਗੀ ਸੀ।
ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ 'ਨੌਦੀਪ ਕੌਰ' ਨਾਲ ਮੁਲਾਕਾਤ ਦੀ ਨਹੀਂ ਮਿਲੀ ਇਜਾਜ਼ਤ, ਜੇਲ੍ਹ ਸੁਪਰੀਡੈਂਟ ਨੇ ਕਹੀ ਇਹ ਗੱਲ
ਦੋਸਤ ਮਿਲਣ ਆਏ ਸਨ, ਰਸਤੇ ’ਚ ਰੋਕਿਆ, ਇੱਕ ਨਾਲ ਕੀਤੀ ਕੁੱਟਮਾਰ
ਗੁਰਦਾਸ ਸਿੰਘ ਨੇ ਦੱਸਿਆ ਕਿ ਉਹ ਇਕ ਸਾਲ ਤੋਂ ਆਪਣੇ ਦੋਸਤ ਦੀਪਕ ਨਾਲ ਸੈਕਟਰ-15 'ਚ ਕਿਰਾਏ ’ਤੇ ਰਹਿ ਰਿਹਾ ਹੈ। 14 ਫਰਵਰੀ ਦੀ ਸ਼ਾਮ ਉਸ ਦੇ ਦੋਸਤ ਗੁਰਦੀਪ ਸਿੰਘ, ਭੁਪਿੰਦਰ, ਰਵੀ, ਸੁਨੀਲ, ਗੁਰਮੀਤ ਅਤੇ ਗਗਨ ਉਸ ਨੂੰ ਮਿਲਣ ਕਮਰੇ 'ਚ ਆਏ ਸਨ। ਸਾਰੇ ਮਿਲਣ ਤੋਂ ਬਾਅਦ ਰਾਤ 9.30 ਵਜੇ ਡਿਨਰ ਕਰਨ ਮਾਰਕਿਟ 'ਚ ਆਉਣ ਨੂੰ ਬਾਹਰ ਨਿਕਲੇ ਤਾਂ ਰਸਤੇ 'ਚ ਹੀ ਮਕਾਨ ਮਾਲਕ ਮਨੂ ਦੂਬੇ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਮਨੂ ਦੂਬੇ ਨੇ ਉਸ ਨਾਲ ਬਾਹਰੀ ਲੋਕਾਂ ਨੂੰ ਲਗਾਤਾਰ ਘਰ ਬੁਲਾਉਣ ਦੀ ਗੱਲ ’ਤੇ ਗਾਲੀ-ਗਲੋਚ ਕੀਤਾ। ਇਸ ਦੌਰਾਨ ਉਸ ਨਾਲ ਉਸ ਦੇ ਦੋਸਤ ਰਵੀ ਦੀ ਕੁਟਮਾਰ ਕਰ ਦਿੱਤੀ ਗਈ, ਜਦੋਂ ਕਿ ਬਾਕੀ ਦੋਸਤ ਸੈਕਟਰ-15 ਸਥਿਤ ਕੋਠੀ 'ਚ ਭੱਜ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਪੈਰੋਲ 'ਤੇ ਘੁੰਮ ਰਹੇ 'ਕੈਦੀ' ਮੁੜ ਜਾਣਗੇ ਜੇਲ੍ਹਾਂ 'ਚ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਵਾਪਸੀ
ਇਸ ਤੋਂ ਬਾਅਦ ਰਵੀ ਨੇ ਆਪਣੇ ਦੋਸਤ ਮਨਜੀਤ ਅਤੇ ਅਸੀਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ। ਉਹ ਵੀ ਦੋਵੇਂ ਉਸ ਨੂੰ ਮਿਲਣ ਪਹੁੰਚ ਗਏ। ਪੁਲਸ ਅਨੁਸਾਰ ਭੱਜੇ ਹੋਏ ਦੋਸਤਾਂ ਦੀ ਕਾਰ ਵੀ ਪਾਰਕਿੰਗ ਦੇ ਬਾਹਰ ਖੜ੍ਹੀ ਸੀ। ਜਿਵੇਂ ਹੀ ਸਾਰੇ ਕਾਰ ਕੋਲ ਜਮ੍ਹਾਂ ਹੋਏ ਤਾਂ ਮਨੂ ਦੂਬੇ ਦੇ ਪੱਖ ਤੋਂ ਤਰਮੇਸ ਸਿੰਘ ਨੇ ਉਸ ਦੇ ਦੋਸਤ ਮਨਜੀਤ ਨੂੰ ਦਬੋਚ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਦੂਬੇ ਪੱਖ ਤੋਂ ਮੌਜੂਦ ਜੇਂਟਾ ਨੇ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਕਿਰਾਏਦਾਰ ਦੇ ਬਿਆਨ ਦੇ ਆਧਾਰ ’ਤੇ ਜਾਂਚ ਤੋਂ ਬਾਅਦ ਸਾਰਿਆਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 3 ਬੂਥਾਂ 'ਤੇ ਮੁੜ ਪੈਣਗੀਆਂ ਵੋਟਾਂ, ਸੂਬਾ ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ
ਦੀਪਾ ਦੂਬੇ ਨੇ ਕਿਹਾ ਸੀ-ਨੌਜਵਾਨਾਂ ਨੇ ਉਨ੍ਹਾਂ ’ਤੇ ਚਲਾਈਆਂ ਗੋਲੀਆਂ
ਚੰਡੀਗੜ੍ਹ ਮਹਿਲਾ ਕਾਂਗਰਸ ਪ੍ਰਧਾਨ ਦੀਪਾ ਦੂਬੇ ਨੇ ਵਾਰਦਾਤ ਦੀ ਪੂਰੀ ਕਹਾਣੀ ਦੱਸੀ ਸੀ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-15 'ਚ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ। ਉਨ੍ਹਾਂ ਨੇ ਦੋ ਕਿਰਾਏਦਾਰ ਰੱਖੇ ਹਨ। ਇਨ੍ਹਾਂ 'ਚੋਂ ਇਕ ਦਾ ਨਾਂ ਗੁਰਦਾਸ ਹੈ ਅਤੇ ਇਕ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਦੀਪਕ ਹੈ। ਇਨ੍ਹਾਂ ਦੋਹਾਂ 'ਚੋਂ ਇਕ ਨਿੱਜੀ ਸੰਸਥਾਨ 'ਚ ਅਤੇ ਦੂਜਾ ਪੰਜਾਬ ਯੂਨੀਵਰਸਿਟੀ 'ਚ ਪੜ੍ਹਦਾ ਹੈ। ਦੀਪਾ ਦੂਬੇ ਨੇ ਪੁਲਸ ਨੂੰ ਦੱਸਿਆ ਕਿ ਇਨ੍ਹਾਂ ਕੋਲ ਐਤਵਾਰ ਰਾਤ 8-9 ਨੌਜਵਾਨ ਆਏ ਹੋਏ ਸਨ, ਜਿਸ ਦਾ ਕਿ ਉਨ੍ਹਾਂ ਨੂੰ ਪਹਿਲਾਂ ਪਤਾ ਨਹੀਂ ਸੀ। ਪਤਾ ਉਨ੍ਹਾਂ ਨੂੰ ਉਦੋਂ ਲੱਗਿਆ, ਜਦੋਂ ਉਹ ਆਪਣੇ ਘਰ ਦੇ ਬਾਹਰ ਮਹਿਮਾਨਾਂ ਦੇ ਨਾਲ ਬੈਠੀ ਹੋਈ ਸੀ। ਇਸ ਦੌਰਾਨ ਇਹ ਸਾਰੇ ਉੱਥੋਂ ਉਤਰੇ। ਇਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਉਨ੍ਹਾਂ ਨੇ ਇਕ ਨੌਜਵਾਨ ਤੋਂ ਪੁੱਛ ਲਿਆ ਕਿ ਤੁਸੀ ਲੋਕ ਇੱਥੇ ਕਿਸ ਕੋਲ ਆਏ ਸੀ। ਦੂਬੇ ਨੇ ਦੱਸਿਆ ਸੀ ਕਿ ਜਿਵੇਂ ਹੀ ਉਨ੍ਹਾਂ ਨੇ ਇੰਨਾ ਪੁੱਛਿਆ ਕਿ ਉਸ ਨੇ ਉਨ੍ਹਾਂ ਨੂੰ ਅਪਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਇਸ ਨੂੰ ਦੇਖ ਕੇ ਉਨ੍ਹਾਂ ਦੇ ਪਤੀ ਨੇ ਤੁਰੰਤ ਉਸ ਨੂੰ ਰੋਕਿਆ ਅਤੇ ਅਜਿਹਾ ਨਾ ਬੋਲਣ ਨੂੰ ਕਿਹਾ। ਸਾਰੇ ਨੌਜਵਾਨ ਇਕੱਠਾ ਹੋ ਗਏ ਤਾਂ ਉਹ ਅਤੇ ਉਨ੍ਹਾਂ ਦੇ ਮਹਿਮਾਨ ਸਾਰੇ ਘਰ ਦੇ ਅੰਦਰ ਚਲੇ ਗਏ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵੱਡੀ ਵਾਰਦਾਤ, ਮਹਿਲਾ ਕਾਂਗਰਸ ਦੀ ਪ੍ਰਧਾਨ 'ਤੇ ਅਣਪਛਾਤੇ ਲੋਕਾਂ ਨੇ ਚਲਾਈਆਂ ਗੋਲੀਆਂ
ਪਥਰਾਅ ਦਾ ਵੀ ਦੋਸ਼
ਠੀਕ 15 ਮਿੰਟ ਬਾਅਦ ਉਨ੍ਹਾਂ ਦੇ ਘਰ ਦੇ ਬਾਹਰ ਭਿਆਨਕ ਸ਼ੋਰ-ਸ਼ਰਾਬਾ ਸ਼ੁਰੂ ਹੋ ਗਿਆ। ਇਹ ਨੌਜਵਾਨ ਰੌਲਾ ਪਾਉਣ ਦੀ ਕੋਸ਼ਿਸ਼ ਕਰਨ ਲੱਗੇ। ਘਰ ਦੇ ਬਾਹਰ ਖੜ੍ਹੇ ਇਹ ਚੀਕ ਰਹੇ ਸਨ ਕਿ ਤੋੜ ਦੋ ਗੱਡੀਆਂ ਦੇ ਸ਼ੀਸ਼ੇ ਤੋੜ ਦੇਵੋ। ਇਹ ਸੁਣ ਕੇ ਉਹ ਸਭ ਲੋਕ ਘਰ ਦੇ ਅੰਦਰੋਂ ਫਿਰ ਬਾਹਰ ਆਏ ਤਾਂ ਨੌਜਵਾਨਾਂ ਨੇ ਲਾਠੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਦੇਖ ਕੇ ਉਹ ਫਿਰ ਤੋਂ ਘਰ ਦੇ ਅੰਦਰ ਵੜ੍ਹ ਗਏ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਨੌਜਵਾਨ ਭੱਜ ਗਏ। ਇਸ ਤੋਂ ਬਾਅਦ 12.30 ਵਜੇ ਇਹ ਦੁਬਾਰਾ ਦੀਪਾ ਦੂਬੇ ਦੇ ਘਰ ਦੇ ਬਾਹਰ ਪੁੱਜੇ ਅਤੇ ਫਿਰ ਤੋਂ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਵਾਰ ਤਾਂ ਇਨ੍ਹਾਂ ਗੁੰਡਿਆਂ ਨੇ ਇਕ ਗੱਡੀ ਦੇ ਸ਼ੀਸ਼ੇ ਵੀ ਤੋੜੇ, ਪਥਰਾਅ ਕੀਤਾ ਅਤੇ ਫਾਇਰਿੰਗ ਵੀ ਕੀਤੀ।
ਨੋਟ : ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੇ ਪਤੀ ਦੇ ਸਾਥੀਆਂ ਵੱਲੋਂ ਫਾਇਰਿੰਗ ਕਰਨ ਦੇ ਮਾਮਲੇ ਸਬੰਧੀ ਦਿਓ ਆਪਣੀ ਰਾਏ
ਪੰਜਾਬ ਦੇ 3 ਬੂਥਾਂ 'ਤੇ ਮੁੜ 'ਵੋਟਾਂ' ਪੈਣੀਆਂ ਸ਼ੁਰੂ, ਚੋਣ ਕਮਿਸ਼ਨ ਨੇ ਦਿੱਤੇ ਸੀ ਹੁਕਮ
NEXT STORY