ਜਲੰਧਰ (ਬਿਊਰੋ) : ਸਾਲ 2021 ਦਾ ਪਹਿਲਾਂ ਚੰਦਰ ਗ੍ਰਹਿਣ 26 ਮਈ 2021 ਨੂੰ ਵਿਸਾਖ ਮਹੀਨੇ ਦੀ ਪੂਰਨਿਮਾ ਦੇ ਦਿਨ ਲੱਗ ਰਿਹਾ ਹੈ। ਸਾਲ ਦਾ ਪਹਿਲਾਂ ਚੰਦਰ ਗ੍ਰਹਿਣ ਉਂਝ ਤਾਂ ਪੂਰਨ ਗ੍ਰਹਿਣ ਹੈ ਪਰ ਭਾਰਤ 'ਚ ਇਹ ਉਪ-ਛਾਇਆ ਗ੍ਰਹਿਣ ਦੀ ਤਰ੍ਹਾਂ ਦਿਸੇਗਾ। ਉਪ-ਛਾਇਆ ਗ੍ਰਹਿਣ ਹੋਣ ਦੇ ਚੱਲਦਿਆਂ ਇਸ ਚੰਦਰ ਦਾ ਨਾ ਹੀ ਕੋਈ ਸੂਤਕ ਕਾਲ ਹੋਵੇਗਾ ਅਤੇ ਨਾ ਹੀ ਗਰਭਵਤੀ ਜਨਾਨੀਆਂ 'ਤੇ ਇਸ ਦਾ ਕੋਈ ਅਸਰ ਹੋਵੇਗਾ ਪਰ ਸੁਰੱਖਿਆ ਦੀ ਨਜ਼ਰ ਨਾਲ ਗਰਭਵਤੀ ਜਨਾਨੀਆਂ ਨੂੰ ਚੰਦਰ ਗ੍ਰਹਿਣ ਸਮੇਂ ਕੁਝ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜਿਸ ਨਾਲ ਗਰਭ 'ਚ ਪਲ ਰਿਹਾ ਬੱਚਾ ਤੰਦਰੁਸਤ ਰਹੇ। ਉਂਝ ਤਾਂ ਚੰਦਰ ਗ੍ਰਹਿਣ ਇਕ ਵਿਗਿਆਨ ਨਾਲ ਜੁੜੀ ਘਟਨਾ ਹੈ, ਜਿਸ 'ਚ ਧਰਤੀ, ਚੰਦਰਮਾ ਅਤੇ ਸੂਰਜ ਵਿਚਕਾਰ ਆ ਜਾਂਦੀ ਹੈ, ਜਿਸ ਨਾਲ ਸੂਰਜ ਦੀ ਰੋਸ਼ਨੀ ਚੰਦਰਮਾ 'ਤੇ ਨਹੀਂ ਪੈਂਦੀ।
ਧਾਰਮਿਕ ਮਾਨਤਾ 'ਚ ਅਜਿਹਾ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦਾ ਅਸਰ ਗਰਭਵਤੀ ਜਨਾਨੀਆਂ 'ਤੇ ਵੀ ਪੈਂਦਾ ਹੈ ਅਤੇ ਗ੍ਰਹਿਣ ਕਾਲ ਸਮੇਂ ਗਰਭਵਤੀ ਜਨਾਨੀਆਂ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਗਰਭ 'ਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ।
ਚੰਦਰ ਗ੍ਰਹਿਣ ਸਮੇਂ ਗਰਭਵਤੀ ਜਨਾਨੀਆਂ ਨੂੰ ਕੀ ਕਰਨਾ ਤੇ ਕੀ ਨਹੀਂ ਕਰਨਾ ਚਾਹੀਦਾ, ਆਓ ਜਾਣਦੇ ਹਾਂ...
1. ਚੰਦਰ ਗ੍ਰਹਿਣ ਦੌਰਾਨ ਗਰਭਵਤੀ ਜਨਾਨੀਆਂ ਨੂੰ ਘਰ 'ਚ ਹੀ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚੰਦਰ ਗ੍ਰਹਿਣ ਦਾ ਗਰਭ 'ਚ ਬੁਰਾ ਅਸਰ ਹੋ ਸਕਦਾ ਹੈ, ਇਸ ਲਈ ਗ੍ਰਹਿਣ ਸਮੇਂ ਗਰਭਵਤੀ ਔਰਤਾਂ ਘਰ 'ਚ ਰਹਿਣ।
2. ਚੰਦਰ ਗ੍ਰਹਿਣ ਦੌਰਾਨ ਗਰਭਵਤੀ ਜਨਾਨੀਆਂ ਨੂੰ ਨੌਕਦਾਰ ਚੀਜ਼ਾਂ ਜਿਵੇਂ ਚਾਕੂ, ਕੈਂਚੀ, ਸੂਈ ਦਾ ਉਪਯੋਗ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।
3. ਗਰਭਵਤੀ ਜਨਾਨੀਆਂ ਨੂੰ ਗ੍ਰਹਿਣ ਦੌਰਾਨ ਕੁਝ ਨਹੀਂ ਖਾਣਾ ਚਾਹੀਦਾ ਕਿਉਂਕਿ ਗ੍ਰਹਿਣ ਸਮੇਂ ਪੈਣ ਵਾਲੀਆਂ ਕਿਰਣਾਂ ਖਾਣੇ ਨੂੰ ਖ਼ਰਾਬ ਕਰ ਦਿੰਦੀਆਂ ਹਨ। ਨਾਲ ਹੀ ਅਜਿਹਾ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਤੋਂ ਪਹਿਲਾਂ ਸਾਰੇ ਖਾਣੇ ਦੀਆਂ ਚੀਜ਼ਾਂ ਅਤੇ ਦੁੱਧ 'ਚ ਤੁਲਸੀ ਪਾ ਦਿਓ। ਇਸ ਤਰ੍ਹਾਂ ਖਾਣਾ ਸ਼ੁੱਧ ਰਹਿੰਦਾ ਹੈ।
4. ਜੋਤਿਸ਼ ਅਨੁਸਾਰ ਗ੍ਰਹਿਣ ਦੇ ਬੁਰੇ ਅਸਰ ਤੋਂ ਬਚਣ ਲਈ ਗਰਭਵਤੀ ਜਨਾਨੀਆਂ ਨੂੰ ਤੁਲਸੀ ਮੂੰਹ ’ਚ ਰੱਖ ਕੇ ਹਨੂੰਮਾਨ ਚਾਲੀਸਾ ਅਤੇ ਦੁਰਗਾ ਸਤੁਤੀ ਦਾ ਪਾਠ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਨਹੀਂ ਹੁੰਦਾ।
5. ਗ੍ਰਹਿਣ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਗਰਭਵਤੀਆਂ ਨੂੰ ਸ਼ੁੱਧ ਜਲ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ। ਮਾਨਤਾ ਹੈ ਕਿ ਅਜਿਹਾ ਨਾ ਕਰਨ ਨਾਲ ਸ਼ਿਸ਼ੂ ਨੂੰ ਚਮੜੀ ਸਬੰਧੀ ਰੋਗ ਲੱਗ ਸਕਦੇ ਹਨ।
6. ਚੰਦਰ ਗ੍ਰਹਿਣ ਸਮੇਂ ਮਾਨਸਿਕ ਰੂਪ ਨਾਲ ਵੀ ਮੰਤਰ ਜਾਪ ਦਾ ਵੱਡਾ ਮਹੱਤਵ ਦੱਸਿਆ ਗਿਆ ਹੈ। ਗਰਭਵਤੀ ਜਨਾਨੀਆਂ ਇਸ ਦੌਰਾਨ ਮੰਤਰ ਜਾਪ ਕਰਕੇ ਆਪਣੀ ਸੁਰੱਖਿਆ ਕਰ ਸਕਦੀਆਂ ਹਨ। ਇਸ ਨਾਲ ਉਨ੍ਹਾਂ ਦੀ ਅਤੇ ਗਰਭ 'ਚ ਸ਼ਿਸ਼ੂ ਦੀ ਸਿਹਤ 'ਤੇ ਚੰਗਾ ਅਸਰ ਪੈਂਦਾ ਹੈ।
7. ਗ੍ਰਹਿਣ ਦੌਰਾਨ ਇਸਤਰੀ-ਪੁਰਸ਼ ਨੂੰ ਆਪਸੀ ਸਬੰਧ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਇਸ ਦੌਰਾਨ ਇਹ ਅਸ਼ੁੱਭ ਮੰਨਿਆ ਜਾਂਦਾ ਹੈ। ਨਾਲ ਹੀ ਸੌਣਾ ਜਾਂ ਝੂਠ ਨਹੀਂ ਬੋਲਣਾ ਚਾਹੀਦਾ।
8. ਗ੍ਰਹਿਣ ਦੀ ਮਿਆਦ 'ਚ ਵਿਅਕਤੀ ਨੂੰ ਕਿਸੇ ਵੀ ਜਗ੍ਹਾ ਇਕੱਲੇ ਨਹੀਂ ਜਾਣਾ ਚਾਹੀਦਾ। ਇਸ ਦੌਰਾਨ ਨਕਾਰਾਤਮਕ ਤਾਕਤਾਂ ਬਲਸ਼ਾਲੀ ਹੋ ਜਾਂਦੀਆਂ ਹਨ, ਜੋ ਨੁਕਸਾਨ ਪਹੁੰਚਾ ਸਕਦੀਆਂ ਹਨ। ਘਰ 'ਚ ਰਹਿ ਕੇ ਪੂਜਾ-ਪਾਠ ਕਰਨਾ ਚਾਹੀਦਾ ਹੈ।
9. ਗ੍ਰਹਿਣ ਦੌਰਾਨ ਘਰ 'ਚ ਮੌਜੂਦ ਮੰਦਰ ਦੇ ਕਿਵਾੜ ਵੀ ਬੰਦ ਕਰ ਦੇਣੇ ਚਾਹੀਦੇ ਹਨ। ਗ੍ਰਹਿਣ ਦੀ ਮਿਆਦ 'ਚ ਧਾਰਮਿਕ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤੇ ਮਨ ਸ਼ਾਂਤ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ।
10. ਚੰਦਰ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਲਈ ਕੁਝ ਵਿਸ਼ੇਸ਼ ਨਿਯਮ ਹਨ, ਜਿਸ ਦੀ ਪਾਲਣਾ ਜ਼ਰੂਰੀ ਕਰਨੀ ਚਾਹੀਦੀ ਹੈ। ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਆਪਣੇ ਕੋਲ ਨਾਰੀਅਲ ਜ਼ਰੂਰ ਰੱਖਣਾ ਚਾਹੀਦਾ ਹੈ। ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਲਾਈ ਜਾਂ ਕੱਟਣ ਦਾ ਕੰਮ ਨਹੀਂ ਕਰਨਾ ਚਾਹੀਦਾ।
ਚੰਦਰ ਗ੍ਰਹਿਣ ਦਾ ਸਮਾਂ
ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ ਦੁਪਹਿਰੇ 2 ਵੱਜ ਕੇ 17 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸ਼ਾਮ 7 ਵੱਜ ਕੇ 19 ਮਿੰਟ 'ਤੇ ਖ਼ਤਮ ਹੋਵੇਗਾ। ਚੰਦਰ ਗ੍ਰਹਿਣ ਦਾ ਕੋਈ ਸੂਤਕ ਕਾਲ ਨਹੀਂ ਹੋਵੇਗਾ।
ਅੰਮ੍ਰਿਤਸਰ ਦਿਹਾਤੀ ਪੁਲਸ ਨੇ ਲਾਹਣ, ਨਜਾਇਜ਼ ਸ਼ਰਾਬ ਤੇ 3 ਭੱਠੀਆਂ ਸਣੇ 4 ਵਿਅਕਤੀਆਂ ਨੂੰ ਕੀਤਾ ਕਾਬੂ
NEXT STORY