ਪਟਿਆਲਾ (ਬਖਸ਼ੀ)—ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਣਜੇ ਹਰਵਿੰਦਰ ਪਾਲ ਸਿੰਘ ਹਰਪਾਲਪੁਰ ਸਾਬਕਾ ਖਾਦੀ ਵਾਈਸ ਚੇਅਰਮੈਨ 'ਤੇ ਧਾਰਾ 376 ਦਾ ਮਾਮਲਾ ਦਰਜ ਹੋਇਆ ਹੈ, ਜਿਸ ਤਹਿਤ ਘਨੌਰ ਪੁਲਸ ਵਲੋਂ ਹਰਵਿੰਦਰ ਪਾਲ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਤੋਂ ਬਾਅਦ ਸਨੌਰ ਦੇ ਐੱਮ. ਐੱਲ.ਏ. ਹਰਿੰਦਰ ਪਾਲ ਸਿੰਘ ਚੰਦੂਮਾਜਰਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਘਨੌਰ ਥਾਣੇ ਪਹੁੰਚ ਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇਸ ਨੂੰ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀਆਂ 'ਤੇ ਝੂਠੇ ਪਰਚੇ ਦਰਜ ਕਰਵਾ ਰਹੀ ਹੈ।
ਉਥੇ ਹੀ ਹਰਿੰਦਰ ਪਾਲ ਨੇ ਦੋਸ਼ ਲਗਾਇਆ ਕਿ ਰਾਤੋ-ਰਾਤ ਜਿਸ ਐੱਸ. ਐੱਚ.ਓ. ਨੂੰ ਘਨੌਰ ਥਾਣੇ 'ਚ ਤਾਇਨਾਤ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਉਸ 'ਤੇ ਪੀ.ਸੀ. ਐਕਟ ਦਾ ਪਰਚਾ ਦਰਜ ਹੈ।
ਦੂਜੇ ਪਾਸੇ ਥਾਣਾ ਇੰਚਾਰਜ ਅਮਨਪਾਲ ਸਿੰਘ ਨੇ ਦੱਸਿਆ ਕਿ ਹਰਵਿੰਦਰ ਪਾਲ ਸਿੰਘ ਸਮੇਤ 2 ਹੋਰ ਵਿਅਕਤੀਆਂ 'ਤੇ ਜ਼ਮੀਨ ਦੇ ਮਾਮਲੇ 'ਚ ਧੋਖਾਧੜੀ ਤੇ ਇਕ ਮਹਿਲਾ ਨਾਲ ਦੁਸ਼ਕਰਮ ਦੇ ਦੋਸ਼ ਹਨ। ਜਿਸ ਕਾਰਨ ਉਨ੍ਹਾਂ ਨੂੰ ਪੁਲਸ ਵਲੋਂ ਪੁੱਛਗਿਛ ਲਈ ਬੁਲਾਇਆ ਗਿਆ ਤਾਂ ਉਹ ਪੇਸ਼ ਨਾ ਹੋਏ, ਜਿਸ ਕਾਰਨ ਉਨ੍ਹਾਂ ਨੂੰ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨਾ ਪਿਆ,ਜਦ ਕਿ ਦੂਜੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਸੁਖਬੀਰ ਸਿੰਘ ਬਾਦਲ ਦਾ ਫਰੀਦਕੋਟ ਦੌਰਾ ਰੱਦ
NEXT STORY