ਬੁਢਲਾਡਾ(ਬਾਂਸਲ)- ਮਾਨਸਾ ਜ਼ਿਲ੍ਹੇ ਅੰਦਰ ਇਕ ਦਿਨਾਂ ਦੌਰੇ ਦੌਰਾਨ ਪੰਜਾਬ ਦੇ ਟਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੇਰ ਸਾਮ ਪਿੰਡ ਬੱਛੂਆਣਾ ਵਿਖੇ ਕਿਸਾਨਾਂ ਦੇ ਇਕ ਵਫਦ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਕਿਸਾਨਾਂ ਦੀ ਹਮਦਰਦ ਸਰਕਾਰ ਹੈ, ਜੋ ਕਿਸਾਨਾਂ ਦੇ ਹਰ ਦਰਦ ਨੂੰ ਨੇੜਿਓਂ ਸਮਝਦੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਭੱਠਲ ਦੇ ਪਰਮਾ ਸਿੰਘ ਦੀ ਖੇਤੀ ਕਾਲੇ ਕਾਨੂੰਨ ਸੰਘਰਸ਼ ਦੌਰਾਨ ਵਾਪਸ ਪਰਤਣ ਸਮੇ ਰੇਲਵੇ ਸਟੇਸ਼ਨ ’ਤੇ ਪੈਰ ਤਿਲਕਣ ਕਾਰਨ ਹੋਈ ਮੌਤ ਦੇ ਮੁਆਵਜ਼ੇ ਤੇ ਨੋਕਰੀ ਸਬੰਧੀ ਲਗਾਤਾਰ ਚੱਲ ਰਹੇ ਧਰਨੇ ’ਚ ਆਗੂਆ ਦੀ ਗੱਲ ਸੁਣਦਿਆਂ ਕਿਹਾ ਕਿ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕੁਲਵੰਤ ਸਿੰਘ ਕਿਸ਼ਨਗੜ੍ਹ, ਤਾਰਾ ਚੰਦ, ਸੱਤਪਾਲ ਸਿੰਘ ਨੇ ਝੋਨੇ ਦੀ ਖਰੀਦ ਸਬੰਧੀ ਆ ਰਹੀਆ ਮੁਸ਼ਕਲਾਂ ਸਬੰਧੀ ਜਾਣੂ ਕਰਵਾਇਆ ਤੇ ਕਿਹਾ ਕਿ ਮੰਡੀਆਂ ’ਚ ਨਮੀ ਦੀ ਆੜ ਹੇਠ ਕਿਸਾਨਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਾ ਵੜਿੰਗ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਦੀ ਐੱਫ. ਸੀ. ਆਈ. ਦੇ ਨਿਰਧਾਰਤ ਕੀਤੇ ਮਾਪਦੰਡਾਂ ਨੂੰ ਸੂਬਾ ਸਰਕਾਰ ਦਖਲ ਨਹੀਂ ਦੇ ਸਕਦੀ ਪਰ ਫਿਰ ਵੀ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਮਾਨਸਾ ਨੂੰ ਹਦਾਇਤ ਕੀਤੀ ਕਿ ਖਰੀਦ ਸਬੰਧੀ ਕਿਸਾਨਾਂ ਨੂੰ ਆ ਰਹੀਆ ਮੁਸ਼ਕਲਾਂ ਸਬੰਧੀ ਫੌਰੀ ਧਿਆਨ ਦੇਣ। ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬਿਕਰਮਜੀਤ ਸਿੰਘ ਮੋਫਰ, ਗੁਰਪ੍ਰੀਤ ਸਿੰਘ ਵਿੱਕੀ, ਰਣਜੀਤ ਕੋਰ, ਸੱਤਪਾਲ ਸਿੰਘ ਮੂਲੇਵਾਲਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇ. ਭੋਲਾ ਸਿੰਘ ਤੋਂ ਇਲਾਵਾ ਇਲਾਕੇ ਦੇ ਪੰਚ-ਸਰਪੰਚ ਆਦਿ ਹਾਜ਼ਰ ਸਨ।
ਮੁੱਖ ਮੰਤਰੀ ਵਲੋਂ ਝੋਨੇ ਦੀ ਆਮ ਖਰੀਦ ਦੁਬਾਰਾ ਸ਼ੁਰੂ ਕਰਨ ਦੇ ਹੁਕਮ
NEXT STORY