ਜਲੰਧਰ (ਧਵਨ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਅਨੋਖੇ ਅੰਦਾਜ਼ ’ਚ ਪ੍ਰਚਾਰ ਕਰਦੇ ਨਜ਼ਰ ਆਏ। ਉਹ ਆਪਣੇ ਭਦੌੜ ਵਿਧਾਨ ਸਭਾ ਹਲਕੇ ਦੇ ਦੌਰੇ ’ਤੇ ਗਏ ਹੋਏ ਸਨ। ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਪਿਛੋਂ ਚੰਨੀ ਨੇ ਆਪਣੇ ਵਿਧਾਨ ਸਭਾ ਖੇਤਰ ’ਚ ਨੌਜਵਾਨਾਂ ਅਤੇ ਹੋਰਨਾਂ ਲੋਕਾਂ ਨਾਲ ਮਿਲ ਕੇ ਕ੍ਰਿਕਟ ਖੇਡੀ। ਉਨ੍ਹਾਂ ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦਰਮਿਆਨ ਜਾ ਕੇ ਕਿਹਾ ਕਿ ਉਹ ਲੋਕਾਂ ਦੇ ਆਦਮੀ ਹਨ ਅਤੇ ਲੋਕਾਂ ਦੇ ਦਰਮਿਆਨ ਹੀ ਰਹਿੰਦੇ ਹਨ। ਇਹ ਅੰਦਾਜ਼ ਨਵਾਂ ਨਹੀਂ ਸਗੋਂ ਪੁਰਾਣਾ ਹੀ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ‘ਪਿੱਠ 'ਚ ਛੁਰਾ ਮਾਰਨ ਵਾਲਿਆਂ ਬਾਰੇ ਇਹ ਲੜਾਈ ਜਿੱਤਣ ਤੋਂ ਬਾਅਦ ਗੱਲ ਕਰਾਂਗਾ’
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਨਗਰ ਕੌਂਸਲ ’ਚ ਕੌਂਸਲਰ ਬਣੇ ਸਨ ਤਾਂ ਵੀ ਲੋਕਾਂ ਦਰਮਿਆਨ ਹੀ ਰਹਿੰਦੇ ਸਨ। ਵਿਧਾਇਕ ਬਣਨ ’ਤੇ ਵੀ ਉਹ ਲੋਕਾਂ ’ਚ ਇਸੇ ਤਰ੍ਹਾਂ ਜਾਂਦੇ ਰਹਿੰਦੇ ਸਨ। ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਆਪਣੀ ਪੁਰਾਣੀ ਕਾਰਜਸ਼ੈਲੀ ਮੁਤਾਬਕ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਲੋਕਾਂ ਕੋਲ ਜਾ ਕੇ ਖ਼ੁਸ਼ੀ ਮਿਲਦੀ ਹੈ। ਨਾਲ ਹੀ ਲੋਕਾਂ ਦੇ ਮਸਲਿਆਂ ਨੂੰ ਖ਼ੁਦ ਜਾਣਨ ਦਾ ਮੌਕਾ ਮਿਲਦਾ ਹੈ। ਕ੍ਰਿਕਟ ਖੇਡਣ ਪਿਛੋਂ ਚੰਨੀ ਇਕ ਹੋਰ ਥਾਂ ’ਤੇ ਚਲੇ ਗਏ, ਜਿੱਥੇ ਕੁਝ ਬਜ਼ੁਰਗ ਬੈਠ ਕੇ ਤਾਸ਼ ਖੇਡ ਰਹੇ ਸਨ। ਮੁੱਖ ਮੰਤਰੀ ਬਜ਼ੁਰਗਾਂ ਦਰਮਿਆਨ ਇਕ ਪਾਸੇ ਤਾਂ ਤਾਸ਼ ਖੇਡਦੇ ਵੇਖੇ ਗਏ ਅਤੇ ਦੂਜੇ ਪਾਸੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੀ ਕੋਸ਼ਿਸ਼ ਵੀ ਕਰਦੇ ਰਹੇ।
ਮੁੱਖ ਮੰਤਰੀ ਦੀ ਇਹ ਵੱਖਰੀ ਕਿਸਮ ਦੀ ਕਾਰਜਸ਼ੈਲੀ ਸਭ ਨੂੰ ਪ੍ਰਭਾਵਤ ਕਰ ਰਹੀ ਹੈ। ਬੁੱਧਵਾਰ ਵੀ ਉਨ੍ਹਾਂ ਆਪਣਾ ਵੱਖਰਾ ਅੰਦਾਜ਼ ਜੋ ਲੋਕਾਂ ਨਾਲ ਮਿਲਦਾ ਜੁਲਦਾ ਸੀ, ਵਿਖਾ ਕੇ ਆਮ ਆਦਮੀ ਪਾਰਟੀ ’ਤੇ ਸਿੱਧੇ ਤੌਰ ’ਚ ਸਿਆਸੀ ਹਮਲਾ ਕੀਤਾ ਅਤੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸਲੀ ਆਮ ਆਦਮੀ ਤਾਂ ਉਹ ਹਨ ਜਦਕਿ ਦਿੱਲੀ ਵਾਲੇ ਤਾਂ ਨਕਲੀ ਆਮ ਆਦਮੀ ਹਨ।
ਇਹ ਵੀ ਪੜ੍ਹੋ: ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਦਾ ਦਾਅਵਾ, ਸੂਬੇ ’ਚ ਬਣੇਗੀ ਭਾਜਪਾ ਦੀ ਸਰਕਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਦਾ ਸਵਾਲ, ਕਿਉਂ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਚੋਣਾਂ ਦੀ ਲੜਾਈ ਵਿਚਾਲੇ ਛੱਡ ਗਏ
NEXT STORY