ਆਦਮਪੁਰ/ਜਲੰਧਰ— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਜਲੰਧਰ ਵਿਖੇ ਆਦਮਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਅਕਾਲੀਆਂ ’ਤੇ ਤਿੱਖੇ ਨਿਸ਼ਾਨੇ ਸਾਧੇ, ਉਥੇ ਹੀ ਆਦਮਪੁਰ ਵਾਸੀਆਂ ਲਈ ਕਈ ਵੱਡੇ ਐਲਾਨ ਵੀ ਕੀਤੇ। ਇਸ ਮੌਕੇ ਉਨ੍ਹਾਂ ਨੇ ਆਦਮਪੁਰ ਵਿਖੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਇਕ ਮੈਰਿਜ ਪੈਲੇਸ ਵਿੱਚ ਰੈਲੀ ਨੂੰ ਸੰਬੋਧਤ ਕੀਤਾ। ਇਸ ਮੌਕੇ ਉਨ੍ਹਾਂ ਆਦਮਪੁਰ ਰੋਡ 4 ਲੇਨ ਏਅਰਪੋਰਟ ਰੋਡ ਦਾ ਨਾਂ ‘ਸ੍ਰੀ ਗੁਰੂ ਰਵਿਦਾਸ ਮਹਾਰਾਜ’ ਜੀ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ‘ਆਦਮਪੁਰ ਏਅਰਪੋਰਟ’ ਦਾ ਨਾਂ ਵੀ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਰੱਖਣ ਦੀ ਗੱਲ ਆਖੀ। ਇਸ ਦੇ ਇਲਾਵਾ ਚੰਨੀ ਆਦਮਪੁਰ ਵਾਸੀਆਂ ਲਈ ਹੋਰ ਅੱਗੇ ਐਲਾਨ ਕਰਦੇ ਹੋਏ ਕਿਹਾ ਕਿ ਸਬ ਡਿਵੀਜ਼ਨ ਲਈ ਸਵਰੇ ਕਰਕੇ ਅਸੀਂ ਇਥੇ ਸਬ ਡਿਵੀਜ਼ਨ ਬਣਾਵਾਂਗੇ। ਆਦਮਪੁਰ ’ਚ ਡਿਗਰੀ ਕਾਲਜ ਬਣਾਉਣ ਦੀ ਵੀ ਗੱਲ ਕਹੀ ਅਤੇ ਆਦਮਪੁਰ ਹਸਪਤਾਲ ਨੂੰ ਅਪਗ੍ਰੇਟ ਕਰਨ ਦਾ ਵੀ ਜ਼ਿਕਰ ਕੀਤਾ।
ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਸੂਬੇ ’ਚ 1 ਲੱਖ ਨੌਕਰੀਆਂ ਕੱਢਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਕਿ ਪੰਜਾਬ ’ਚ ਇਕ ਲੱਖ ਨੌਕਰੀਆਂ ਕੱਢਣ ਜਾ ਰਹੀ ਹੈ, ਜੋਕਿ ਮੈਰਿਟ ਬੇਸ ’ਤੇ ਹੋਣਗੀਆਂ। ਇਸ ਦੇ ਨਾਲ ਹੀ ਚੰਨੀ ਨੇ ਆਦਮਪੁਰ ਸੜਕਾਂ ਲਈ 9 ਕਰੋੜ ਦੇਣ ਦਾ ਵੀ ਐਲਾਨ ਕੀਤਾ। ਸਰਾਗੜੀ ਸਟੇਡੀਅਮ ਲਈ 75 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਕ ਅਹਿਮ ਫ਼ੈਸਲੇ ਲਈ ਚੰਨੀ ਨੇ ਕਿਹਾ ਕਿ ਛੱਤਰੀ ਰਾਜਪੂਤ ਜਨਰਲ ਕੈਟੇਗਰੀ ਵਿਚ ਹੀ ਰਹਿਣਗੇ ਜਿਸ ਦੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ।ਆਦਮਪੁਰ ਇਲਾਕੇ ਦੇ ਲੋਕਾਂ ਦੀ ਕਾਫ਼ੀ ਸਮੇਂ ਤੋਂ ਚੱਲ ਰਹੀ ਨਹਿਰੀ ਪਾਣੀ ਦੀ ਮੰਗ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਦਮਪੁਰ ਦੇ ਲੋਕਾਂ ਨੂੰ ਆਦਮਪੁਰ ਦੀ ਨਹਿਰ ਤੋਂ ਪਾਣੀ ਮਿਲਣ ਦਾ ਇੰਤਜ਼ਾਮ ਜਲਦੀ ਕਰ ਦਿੱਤਾ ਜਾਏਗਾ।
ਇਹ ਵੀ ਪੜ੍ਹੋ: ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ, ਅਧਿਕਾਰੀਆਂ ਨੂੰ ਦਿੱਤੀ ਇਹ ਸਖ਼ਤ ਚਿਤਾਵਨੀ
ਸੂਬੇ ਨੂੰ ਦਿੱਤੀਆਂ ਗਈਆਂ ਰਾਹਤਾਂ ਸਬੰਧੀ ਗੱਲ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ 1200 ਕਰੋੜ ਨਾਲ ਮੋਟਰਾਂ ਦਾ ਬਿੱਲ ਮੁਆਫ਼ ਕੀਤਾ ਗਿਆ ਹੈ। 1500 ਕਰੋੜ ਨਾਲ ਘਰ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤੇ ਗਏ ਹਨ। ਪਾਣੀ ਦਾ ਬਿੱਲ ਵੀ 50 ਰੁਪਏ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਦੀ ਯੂਨਿਟ ਵੀ 3 ਰੁਪਏ ਸਸਤੀ ਕਰਕੇ ਸੂਬਾ ਵਾਸੀਆਂ ਨੂੰ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਹਨ।
ਆਪਣਾ ਫਾਇਦਾ ਲੈਣ ਲਈ ਅਕਾਲੀ ਦਲ ਨੇ ਬਸਪਾ ਨਾਲ ਕੀਤਾ ਗਠਜੋੜ
ਇਸ ਮੌਕੇ ਚਰਨਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਰਗੜ੍ਹੇ ਲਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਕਦੇ ਵੀ ਬਸਪਾ ਦਾ ਹਮਦਰਦ ਨਹੀਂ ਰਿਹਾ। ਸਿਰਫ਼ ਆਪਣਾ ਫਾਇਦਾ ਲੈਣ ਲਈ ਹੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕੀਤਾ। ਅਕਾਲੀ ਦਲ ਸਿਰਫ਼ ਬਸਪਾ ਨੂੰ ਵਰਤ ਰਿਹਾ ਹੈ, ਪਹਿਲਾਂ ਵੀ ਅਤੇ ਹੁਣ ਵੀ। ਉਨ੍ਹਾਂ ਕਿਹਾ ਕਿ ਬਸਪਾ ਨੂੰ ਉਨ੍ਹਾਂ ਹਲਕਿਆਂ ’ਚੋਂ ਟਿਕਟਾਂ ਦਿੱਤੀਆਂ ਹਨ, ਜਿੱਥੋਂ ਜਿੱਤਣ ਦੀ ਕੋਈ ਉਮੀਦ ਵੀ ਨਹੀਂ ਹੈ। ਹੁਸ਼ਿਆਰਪੁਰ, ਪਠਾਨਕੋਟ ’ਚੋਂ ਟਿਕਟ ਦਿੱਤੀ ਗਈ ਪਰ ਇਨ੍ਹਾਂ ਹਲਕਿਆਂ ਵਿਚ ਬਸਪਾ ਦੀ ਵੋਟ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਚਾਹੀਦਾ ਸੀ ਕਿ ਆਦਮਪੁਰ ਤੋਂ ਬਸਪਾ ਨੂੰ ਟਿਕਟ ਦਿੰਦਾ, ਜਿੱਥੇ ਵੋਟਾਂ ਵੀ ਹਨ। ਇਸ ਮੌਕੇ ਉਨ੍ਹਾਂ ਨਾਲ ਇਲਾਕੇ ਦੇ ਕਾਂਗਰਸ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਸਮੇਤ ਆਦਮਪੁਰ ਭੋਗਪੁਰ ਅਤੇ ਹੋਰ ਇਲਾਕਿਆਂ ਦੇ ਕਾਂਗਰਸੀ ਨੇਤਾ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ: ਸਾਦਗੀ ਕਾਰਨ ਮੁੜ ਚਰਚਾ 'ਚ CM ਚੰਨੀ, ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਲਈ ਕਰਵਾਈ ਲੰਗਰ ਦੀ ਵਿਵਸਥਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅੰਮ੍ਰਿਤਸਰ ਦੇ ਕਸਬਾ ਚੌਗਾਵਾਂ ’ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਇਕ ਜਨਾਨੀ ਦੀ ਮੌਤ
NEXT STORY