ਜਲੰਧਰ : ਪੰਜਾਬੀ ਫ਼ਿਲਮ ਇੰਡਸਟਰੀ ਦੇ 'ਮਾਨ' ਵਜੋਂ ਜਾਣੇ ਜਾਂਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਦਾ ਅੱਜ ਜਨਮ ਦਿਨ ਹੈ। ਬੱਬੂ ਮਾਨ ਅੱਜ ਮੋਹਾਲੀ ਦੇ ਏਕ ਚੈਰੀਟੇਬਲ ਟਰੱਸਟ ਵਿਚ ਆਪਣਾ ਜਨਮ ਦਿਨ ਮਨਾਉਣਗੇ। ਕਲਮ ਦੇ ਧਨੀ ਬੱਬੂ ਮਾਨ ਨਾ ਸਿਰਫ ਅਨੇਕਾਂ ਮਕਬੂਲ ਗੀਤ ਪੰਜਾਬੀਆਂ ਦੀ ਝੋਲੀ ਪਾ ਚੁੱਕੇ ਹਨ ਸਗੋਂ ਕਈ ਹਿੱਟ ਫ਼ਿਲਮਾਂ ਦੇ ਕੇ ਪੰਜਾਬੀਆਂ ਦੇ ਦਿੱਲਾਂ 'ਤੇ ਆਪਣੀ ਛਾਪ ਛੱਡਦੇ ਆ ਰਹੇ ਹਨ। ਬੱਬੂ ਮਾਨ ਦਾ ਜਨਮ 29 ਮਾਰਚ ਨੂੰ ਫਤਹਿਗੜ੍ਹ ਸਾਹਿਬ ਦੇ ਪਿੰਦ ਖੰਟ ਵਿਖੇ ਹੋਇਆ ਸੀ। ਬੱਬੂ ਮਾਨ 2 ਭੈਣਾਂ ਦੇ ਇਕੱਲੇ ਭਰਾ ਹਨ।ਉਨ੍ਹਾਂ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਹੈ, ਪਰ ਇਨ੍ਹਾਂ ਦੇ ਘਰ 'ਚ ਸਾਰੇ ਇਨ੍ਹਾਂ ਨੂੰ ਬੱਬੂ ਕਹਿੰਦੇ ਸੀ।
ਬੱਬੂ ਮਾਨ ਉਹ ਪੰਜਾਬੀ ਗਾਇਕ ਹੈ ਜੋ ਹਮੇਸ਼ਾ ਖੇਤੀ ਮਜ਼ਦੂਰ ਅਤੇ ਕਿਸਾਨੀ ਦੀ ਗੱਲ ਕਰਦਾ ਰਿਹਾ ਹੈ। ਕਿਸਾਨ ਅੰਦੋਲਨ ਮੌਕੇ ਵੀ ਬੱਬੂ ਮਾਨ ਨੇ ਧਰਨਿਆਂ ਵਿਚ ਪਹੁੰਚ ਕੇ ਕਿਸਾਨਾਂ ਦੀ ਆਵਾਜ਼ ਬੁੰਦ ਕੀਤੀ ਸੀ। ਇਸ ਤੋਂ ਇਲਾਵਾ ਮਾਨ ਆਪਣੀ ਕਲਮ ਰਾਹੀਂ ਸਮੇਂ-ਸਮੇਂ 'ਤੇ ਕਾਰਪੋਰੇਟ ਅਤੇ ਸਿਸਟਮ ਦੇ ਖ਼ਿਲਾਫ ਵੀ ਲਿਖਦੇ ਅਤੇ ਗਾਉਂਦੇ ਰਹੇ ਹਨ।
ਬਚਪਨ ਤੋਂ ਸੀ ਗਾਇਕੀ ਦਾ ਸ਼ੌਂਕ
ਬੱਬੂ ਮਾਨ ਦੇ ਅੰਦਰ ਬਚਪਨ ਤੋਂ ਹੀ ਗਾਇਕੀ ਤੇ ਸੰਗੀਤ ਲਈ ਕਾਫੀ ਪਿਆਰ ਸੀ। ਬੱਬੂ ਮਾਨ ਨੇ ਆਪਣੇ ਸਕੂਲ ਦੇ ਪ੍ਰੋਗਰਾਮ 'ਚ ਪਹਿਲਾ ਗਾਣਾ ਗਾਇਆ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਮਾਨ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਗੀਤ ਗਾਇਆ ਉਸ ਸਮੇਂ ਉਨ੍ਹਾਂ ਦੀ ਉਮਰ 7 ਸਾਲ ਸੀ। ਇਹ ਬੱਬੂ ਮਾਨ ਦੀ ਪਹਿਲੀ ਸਟੇਜ ਪਰਫਾਰਮੈਂਸ ਸੀ। ਮਾਨ ਨੇ 16 ਸਾਲ ਦੀ ਉਮਰ 'ਚ ਹੀ ਮਿਊਜ਼ਿਕ ਕੰਪੋਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।
ਮੋਟਰਸਾਈਕਲ ’ਤੇ ਹੈਰੋਇਨ ਦੀ ਖ਼ੇਪ ਲੈ ਕੇ ਆਉਂਦੇ 2 ਨਸ਼ਾ ਤਸਕਰ ਗ੍ਰਿਫ਼ਤਾਰ
NEXT STORY