ਤਰਨਤਾਰਨ, (ਰਾਜੂ)- ਕੈਪਟਨ ਸਰਕਾਰ ਨੇ ਭਾਵੇਂ ਲੋਕ ਭਲਾਈ ਸਕੀਮਾਂ ਵੱਡੇ ਪੱਧਰ ’ਤੇ ਸ਼ੁਰੂ ਕੀਤੀਆਂ ਹਨ ਪਰ ਆਟਾ-ਦਾਲ ਸਕੀਮ ਤਹਿਤ ਮਿਲਦੀ ਸਸਤੀ ਕਣਕ ਸਾਲ ’ਚ 2 ਵਾਰ ਲੋਕਾਂ ਤੱਕ ਪੁੱਜਦੀ ਹੈ। ਪ੍ਰਤੀ ਜੀਅ 5 ਕਿਲੋ ਕਣਕ ਮਹੀਨੇ ਦੀ ਮਿਲਦੀ ਹੈ ਪਰ ਪਿੰਡ ਚੁਤਾਲੇ ਵਿਖੇ ਕਣਕ ਵੰਡਣ ਵਾਲੀਆਂ ਪਰਚੀਆਂ ਦੇਣ ਸਮੇਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਰਮਨ ਕੁਮਾਰ ਵੱਲੋਂ ਵੱਡੀ ਧਾਂਦਲੀ ਸਾਹਮਣੇ ਆਈ ਹੈ। ਪਿਛਲੀ ਵਾਰ ਜਦੋਂ ਗਰੀਬਾਂ ਨੂੰ ਕਣਕ ਵੰਡੀ ਗਈ ਸੀ ਤਾਂ ਪਰਿਵਾਰ ਦੇ ਸਾਰੇ ਜੀਆਂ ਨੂੰ ਪੂਰਾ ਛੇ ਮਹੀਨੇ ਦਾ ਤੀਹ ਕਿਲੋ ਕੋਟਾ ਪ੍ਰਤੀ ਜੀਅ ਮਿਲਿਆ ਸੀ ਪਰ ਇਸ ਵਾਰ ਅੱਠ ਜੀਅ ਦੇ ਪਰਿਵਾਰ ਨੂੰ ਸਿਰਫ ਦੋ ਹੀ ਪਰਚੀਆਂ ਦਿੱਤੀਆਂ ਗਈਆ ਹਨ, ਕੇਵਲ 6 ਮਹੀਨੇ ਦੀ 60 ਕਿਲੋ ਕਣਕ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਅਨੂਪ ਸਿੰਘ ਚੁਤਾਲਾ, ਮਜ਼ਦੂਰ ਆਗੂ ਜਗੀਰ ਸਿੰਘ, ਜੋਗਾ ਸਿੰਘ, ਜੋਗਿੰਦਰ ਸਿੰਘ, ਸਵਰਨ ਸਿੰਘ ਤੇ ਦਿਲਬਾਗ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦਾ ਇਕ ਵਫਦ ਏ. ਡੀ. ਸੀ. ਸੰਦੀਪ ਰਿਸ਼ੀ ਨੂੰ ਮਿਲਿਆ ਹੈ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ। ਕਿਸਾਨ ਮਜ਼ਦੂਰ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਗਰੀਬ ਲੋਕਾਂ ਦੀ ਕਣਕ ਦਾ ਕੋਟਾ ਕੱਟਿਆ ਗਿਆ ਤਾਂ ਜਲਦੀ ਹੀ ਮੀਟਿੰਗ ਕਰ ਕੇ ਜਥੇਬੰਦੀ ਵੱਲੋਂ ਡੀ. ਐੱਫ. ਐੱਸ. ਸੀ. ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਹਰਦੇਵਲ ਸਿੰਘ, ਬਲਵਿੰਦਰ ਸਿੰਘ, ਮੁਖਤਾਰ ਸਿੰਘ, ਗੁਰਮੇਜ ਸਿੰਘ, ਬੀਬੀ ਧੰਨ ਕੌਰ, ਪਿੰਦਰ ਕੌਰ, ਅਮਰੋ, ਸ਼ਿੰਦੋ, ਪਰਮਜੀਤ ਕੌਰ, ਦਾਤੋ ਆਦਿ ਬੀਬੀਆਂ ਹਾਜ਼ਰ ਸਨ।
ਮੋਟਰਸਾਈਕਲ ਸਵਾਰ ਗਹਿਣੇ ਲੈ ਕੇ ਫਰਾਰ
NEXT STORY