ਲੁਧਿਆਣਾ (ਨਰਿੰਦਰ) : ਲੁਧਿਆਣਾ 'ਚ ਪੁਲਸ ਵਲੋਂ ਸਰਚ ਆਪਰੇਸ਼ਨ ਤਹਿਤ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੇ ਤਹਿਤ ਲੁਧਿਆਣਾ ਦੀ ਪੁਲਸ ਨੇ ਰੇਲਵੇ ਸਟੇਸ਼ਨ 'ਤੇ ਆਉਣ-ਜਾਣ ਵਾਲੇ ਲੋਕਾਂ ਦਾ ਸਮਾਨ ਚੈੱਕ ਕੀਤਾ। ਚੈਕਿੰਗ ਲਈ ਡਾਗ ਸਕੁਆਇਡ ਦੀ ਵੀ ਮਦਦ ਲਈ ਗਈ ਤਾਂ ਜੋ ਕੋਈ ਵੀ ਸ਼ੱਕੀ ਵਿਅਕਤੀ ਜਾਂ ਸਮਾਨ ਟਰੇਨ ਅੰਦਰ ਨਾ ਜਾ ਸਕੇ। ਇੰਨਾ ਹੀ ਨਹੀਂ, ਪੁਲਸ ਵਲੋਂ ਲੁਧਿਆਣਾ ਦੇ ਬਾਜ਼ਾਰਾਂ, ਪਾਰਕਿੰਗਾਂ ਅਤੇ ਮਾਲਾਂ ਦੀ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਪੁਲਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਮਾਨ ਦਿਖਾਈ ਦੇਣ 'ਤੇ ਤੁਰੰਤ ਪੁਲਸ ਨੂੰ ਉਸ ਦੀ ਸੂਚਨਾ ਦਿੱਤੀ ਜਾਵੇ।
ਪੂੰਜੀਪਤੀ ਲੋਕਾਂ ਦੇ ਵਾਰੇ ਨਿਆਰੇ, ਆਮ ਲੋਕਾਂ ਲਈ ਸਰਕਾਰ ਦੇ ਹੱਥ ਖਾਲੀ : ਭਗਵੰਤ ਮਾਨ
NEXT STORY