ਫ਼ਰੀਦਕੋਟ (ਹਾਲੀ, ਚਾਵਲਾ,ਜੱਸੀ) - ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਕਮਾਂਡ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਦੀ ਪ੍ਰੇਰਨਾ ਨਾਲ ਗਠਿਤ ਨਗਰ ਸੇਵਾ ਸੋਸਾਇਟੀ ਨੇ ਸੰਭਾਲ ਲਈ ਹੈ। ਇਹ ਖੁਸ਼ੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਆਸ ਪ੍ਰਗਟਾਈ ਗਈ ਕਿ ਸੋਸਾਇਟੀ ਦੇ ਮੈਂਬਰਾਂ ਦੇ ਅੱਗੇ ਆਉਣ ਨਾਲ ਹੁਣ ‘ਕਲੀਨ ਫਰੀਦਕੋਟ-ਗਰੀਨ ਫਰੀਦਕੋਟ’ ਦੇ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕੇਗੀ ਕਿਉਂਕਿ ਹੁਣ ਸ਼ਹਿਰੀਆਂ ਨੇ ਆਪਣੇ ਘਰੋਂ ਇਹ ਮੁਹਿੰਮ ਆਰੰਭੀ ਹੈ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਬੀਤੀ ਦੇਰ ਰਾਤ ਤੱਕ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਖੁੱਲ੍ਹੇ ਰੂਪ ’ਚ ਮੈਂਬਰਾਂ ਦੇ ਵਿਚਾਰ ਤੇ ਸੁਝਾਅ ਲਏ ਗਏ। ਸ਼ਹਿਰ ਨੂੰ ਪਲਾਸਟਿਕ ਦੇ ਲਿਫਾਫਿਅਾਂ ਤੋਂ ਮੁਕਤ ਕਰਨ ਲਈ ਕਮੇਟੀ ਮੈਂਬਰਾਂ ਵੱਲੋਂ ਲਿਫਾਫਿਆਂ ਦੇ ਕਾਰੋਬਾਰੀਅਾਂ ਅਤੇ ਡਿਸਪੋਜ਼ੇਬਲ ਮਟੀਰੀਅਲ ਦੇ ਥੋਕ ਵਿਕਰੇਤਾਵਾਂ ਦੀਆਂ ਦੁਕਾਨਾਂ ’ਤੇ ਜਾ ਕੇ ਸਮਝਾਇਆ ਗਿਆ ਕਿ ਉਹ ਆਪਣੀਆਂ ਦੁਕਾਨਾਂ ’ਤੇ ਇਹ ਪਾਬੰਦੀਸ਼ੁਦਾ ਵਸਤੂਅਾਂ ਨੂੰ ਨਾ ਤਾਂ ਸਟੋਰ ਕਰਨ ਅਤੇ ਨਾ ਹੀ ਵੇਚਣ। ਉਨ੍ਹਾਂ ਕਿਹਾ ਕਿ ਸਿਰਫ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਮਨਜ਼ੂਰਸ਼ੁਦਾ ਲਿਫਾਫੇ ਹੀ ਵੇਚਣ ਤੇ ਡਿਸਪੋਜ਼ੇਬਲ ਸਾਮਾਨ ਵਿਚ ਸਿਰਫ ਕਾਗਜ਼ ਅਤੇ ਪੱਤਲਾਂ ਤੋਂ ਬਣਿਆ ਸਾਮਾਨ ਹੀ ਵੇਚਿਆ ਜਾਵੇ। ਇਹ ਸਾਮਾਨ ਗਲਣਯੋਗ ਹੋਣ ਕਰ ਕੇ ਜਲਦੀ ਨਸ਼ਟ ਹੋ ਜਾਂਦਾ ਹੈ, ਜਦਕਿ ਪਲਾਸਟਿਕ ਨੂੰ ਗਲਣ ਵਿਚ ਕਰੀਬ 60 ਸਾਲ ਲੱਗ ਜਾਂਦੇ ਹਨ, ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਇਸ ਸਮੇਂ ਸਮੂਹ ਦੁਕਾਨਦਾਰਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਸ਼ਹਿਰ ਅਤੇ ਨਿਵਾਸੀਆਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਇਸ ਮੰਤਵ ਲਈ ਪੂਰਾ ਸਹਿਯੋਗ ਦੇਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ੁਰੂ ਕੀਤੀ ਇਸ ਮੁਹਿੰਮ ਨੂੰ ਉਦੋਂ ਬੂਰ ਪੈਣਾ ਸ਼ੁਰੂ ਹੋ ਗਿਆ, ਜਦੋਂ ਜਤਿੰਦਰ ਚੌਕ ਵਿਚ ਇਕ ਦੁਕਾਨ ਵਿਜੈ ਲਿਫਾਫਾ ਸਟੋਰ ਵਿਚ ਸਾਰੇ ਲਿਫਾਫੇ ਮਨਜ਼ੂਰਸ਼ੁਦਾ ਪਾਏ ਗਏ ਅਤੇ ਕੋਈ ਵੀ ਪਾਬੰਦੀ ਵਾਲਾ ਲਿਫਾਫਾ ਦੁਕਾਨ ਵਿਚ ਨਹੀਂ ਸੀ, ਜਿਸ ’ਤੇ ਸੋਸਾਇਟੀ ਮੈਂਬਰਾਂ ਵੱਲੋਂ ਉਸ ਦੁਕਾਨਦਾਰ ਦੀ ਸ਼ਲਾਘਾ ਕੀਤੀ ਗਈ। ਇਸ ਦੌਰਾਨ ਸੋਸਾਇਟੀ ਪ੍ਰਧਾਨ ਪ੍ਰਵੀਨ ਕਾਲਾ, ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ਼, ਆਰ. ਸੀ. ਜੈਨ, ਪ੍ਰਿਤਪਾਲ ਸਿੰਘ ਕੋਹਲੀ, ਕੇਵਲ ਕ੍ਰਿਸ਼ਨ ਕਟਾਰੀਆ, ਨਵਦੀਪ ਗਰਗ, ਬਲਜੀਤ ਸਿੰਘ ਗੋਰਾ, ਪੀ. ਏ. ਟੂ ਡਿਪਟੀ ਕਮਿਸ਼ਨਰ ਮਹਿੰਦਰਪਾਲ, ਏ. ਐੱਮ. ਈ. ਰਕੇਸ਼ ਕੰਬੋਜ, ਸੁਰਿੰਦਰ ਪੁਰੀ, ਵਿਕਾਸ ਅਰੋਡ਼ਾ, ਵੀਰਪਾਲ ਸਿੰਘ ਸੈਨੇਟਰੀ ਇੰਸਪੈਕਟਰ ਆਦਿ ਹਾਜ਼ਰ ਸਨ। ®ਇਸ ਸਮੇਂ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਪਲਾਸਟਿਕ ਦੇ ਕਾਰੋਬਾਰੀਆਂ ਨੂੰ ਆਖਰੀ ਵਾਰ ਅਪੀਲ ਕਰਦਿਆਂ ਕਿਹਾ ਕਿ ਉਹ ਪਾਬੰਦੀਸ਼ੁਦਾ ਲਿਫ਼ਾਫੇ ਨਾ ਵੇਚਣ।
ਇਸ ਤੋਂ ਬਾਅਦ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ, ਜਿਸ ਲਈ ਦੁਕਾਨਦਾਰ ਖੁਦ ਜ਼ਿੰਮੇਵਾਰ ਹੋਣਗੇ।
ਭਡ਼ੀ ਤੋਂ ਬਿਨਾਂ ਲਾਇਸੈਂਸ ਅਣ-ਅਧਿਕਾਰਤ ਦਵਾਈਆਂ ਜ਼ਬਤ
NEXT STORY