ਜਲਾਲਾਬਾਦ (ਸੇਤੀਆ) - ਆਗਾਮੀ ਝੋਨੇ ਦੇ ਸੀਜਨ ਨੂੰ ਦੇਖਦਿਆਂ ਆੜ੍ਹਤੀਆ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਰਨੈਲ ਸਿੰਘ ਮੁਖੀਜਾ ਅਤੇ ਚੰਦਰ ਪ੍ਰਕਾਸ਼ ਖੈਰੇ ਕੇ ਦੀ ਪ੍ਰਧਾਨਗੀ ਹੇਠ ਸਮਾਪਤ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਸੂਬਾ ਪ੍ਰਧਾਨ ਵਿਜੇ ਕਾਲੜਾ ਉਚੇਚੇ ਤੌਰ ਤੇ ਪਹੁੰਚੇ।
ਕੌਣ-ਕੌਣ ਸਨ ਮੌਜੂਦ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਪ੍ਰਧਾਨ ਤਰਨਤਾਰਨ, ਸਰੂਪ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਯਸ਼ਪਾਲ ਸ਼ਰਮਾ, ਮਾਹਲਾ ਸਿੰਘ, ਬਖਸ਼ੀਸ਼ ਸਿੰਘ, ਸੁਖਵਿੰਦਰ ਸਿੰਘ, ਸ਼ਾਮ ਸੁੰਦਰ ਮੈਣੀ ਸੂਬਾ ਉਪ ਪ੍ਰਧਾਨ, ਦਵਿੰਦਰ ਮੈਣੀ, ਗੁਰਦਿਆਲ ਸਿੰਘ ਮੌਜੂਦ ਸਨ।
ਆੜ੍ਹਤੀਆ ਐਸੋਸੀਏਸ਼ਨ ਨੇ ਲਿਆ ਅਹਿਮ ਫੈਸਲਾ
ਆੜ੍ਹਤੀਆ ਐਸੋਸੀਏਸ਼ਨ ਵਲੋਂ ਰਾਈਸ ਮਿੱਲਰਾ ਵੱਲ ਬਕਾਇਆ ਰਾਸ਼ੀ ਜਮਾ ਕਰਵਾਉਣ ਸੰਬੰਧੀ 31 ਅਗਸਤ ਤੱਕ ਅਲਟੀਮੇਟ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਆੜ੍ਹਤੀਆ ਐਸੋਸੀਏਸ਼ਨ ਵਲੋਂ ਬਲੈਕ ਲਿਸਟ ਰਾਈਸ ਮਿੱਲਰਾਂ ਦੀ ਲਿਸਟ ਮੁੱਖ ਮੰਤਰੀ ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਹੈ ਅਤੇ ਮੰਗ ਕੀਤੀ ਜਾਵੇਗੀ ਕਿ ਭਵਿੱਖ 'ਚ ਅਜਿਹੇ ਰਾਈਸ ਮਿੱਲਰਾਂ ਨੂੰ ਸਰਕਾਰੀ ਝੋਨਾ ਅਲਾਟ ਨਾ ਕੀਤਾ ਜਾਵੇ। ਇਸ ਤੋਂ ਇਲਾਵਾ ਬਲਾਕ ਪੱਧਰ ਤੇ ਰੋਸ ਧਰਨੇ ਦਿੱਤੇ ਜਾਣਗੇ ਅਤੇ ਇਨ੍ਹਾਂ ਧਰਨਿਆਂ 'ਚ ਸੂਬਾ ਪੱਧਰੀ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ।
ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਤੇ ਕੁਦਰਤੀ ਕਰੋਪੀਆਂ ਦਾ ਸ਼ਿਕਾਰ ਅਤੇ ਕਰਜ਼ੇ ਹੇਠ ਦੱਬੇ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ ਮੁਆਵਜ਼ਾ ਰਾਸ਼ੀ ਐਲਾਨ ਕਰਦੀ ਹੈ ਪਰ ਜਿਹੜੇ ਆੜ੍ਹਤੀਏ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਅਦਾਇਗੀ ਕਰ ਚੁੱਕੇ ਹਨ ਅਤੇ ਦੂਜੇ ਪਾਸੇ ਰਾਈਸ ਮਿੱਲਰਾਂ ਵਲੋਂ ਉਨ੍ਹਾਂ ਦੀ ਬਕਾਇਆ ਰਕਮ ਨੂੰ ਨਹੀਂ ਦਿੱਤਾ ਜਾ ਰਿਹਾ। ਜਿਸ ਤੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆ ਐਸੋਸੀਏਸ਼ਨ ਇਸ ਮਾਮਲੇ 'ਚ ਪੂਰਾ ਸਟੈਂਡ ਲਵੇਗੀ ਅਤੇ ਕਿਸੇ ਵੀ ਡਿਫਾਲਟਰ ਰਾਈਸ ਮਿੱਲਰ ਨੂੰ ਝੋਨਾ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਆੜ੍ਹਤੀਆ ਇੱਕ ਵਿਸ਼ਵਾਸ਼ ਤੇ ਰਾਈਸ ਮਿੱਲਰ ਨੂੰ ਝੋਨਾ ਦਿੰਦਾ ਹੈ ਪਰ ਉਸ ਨੂੰ ਆਪਣੇ ਪੈਸੇ ਲੈਣ ਲਈ ਰਾਈਸ ਮਿੱਲਰਾਂ ਕੋਲੋਂ ਚੱਕਰ ਕੱਢਣੇ ਪੈਂਦੇ ਹਨ। ਪਰ ਆੜ੍ਹਤੀਆ ਆਪਣੇ ਹੱਕਾਂ ਲਈ ਸੜਕਾਂ ਤੇ ਉਤਰਣ ਲਈ ਪਿੱਛੇ ਨਹੀਂ ਹਠੇਗਾ।
ਡੇਰਾ ਛੋਟਾ ਟੱਲਾ ਵਿਖੇ ਸ੍ਰੀਚੰਦ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ
NEXT STORY