ਪਟਿਆਲਾ (ਬਲਜਿੰਦਰ) : ਪਟਿਆਲਾ ਪੁਲਸ ਨੇ ਤੇਪਲਾ ਰੋਡ ਤੋਂ ਦਿੱਲੀ ਤੋਂ ਆਉਂਦਾ ਹੋਇਆ ਇਕ ਟਰੱਕ ਆਪਣੀ ਹਿਰਾਸਤ ਵਿਚ ਲੈ ਕੇ ਉਸ ਵਿਚੋਂ 600 ਲੀਟਰ ਮਿਕਸ ਕੈਮੀਕਲ ਬਰਾਮਦ ਕੀਤਾ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਟਰੱਕ ਟਰਾਂਸਪੋਰਟ ਨਗਰ ਦਿੱਲੀ ਤੋਂ ਚੱਲਿਆ ਸੀ ਜਿਸ ਵਿਚ ਕੁਝ ਹੋਰ ਇਲੈਕਟਰੋਨਿਕ ਵਸਤੂਆਂ ਦੇ ਡੱਬੇ ਵੀ ਸਨ ਅਤੇ ਇਸ ਨੂੰ ਲੁਕਾ-ਛੁਪਾ ਕੇ 600 ਲੀਟਰ ਮਿਥੋਨੋਲ ਮਿਕਸ ਕੈਮੀਕਲ ਲਿਆਂਦਾ ਜਾ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਇਸ ਦੀ ਵਰਤੋਂ ਅੱਗੇ ਸ਼ਰਾਬ ਬਣਾਉਣ ਵਿਚ ਕੀਤੀ ਜਾ ਸਕਦੀ ਸੀ। ਇਹ ਕੈਮੀਕਲ ਕਿਸ ਦਾ ਸੀ ਅਤੇ ਅੱਗੇ ਕਿੱਥੇ ਜਾਣਾ ਸੀ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਆਪਰੇਸ਼ਨ ਪਟਿਆਲਾ ਪੁਲਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਹੈ।
ਪੰਜਾਬ 'ਚ ਦਰਦਨਾਕ ਘਟਨਾ, ਖੇਤਾਂ 'ਚ ਲੱਗੀ ਅੱਗ ਨੂੰ ਬੁਝਾਉਂਦਿਆਂ ਜਿਊਂਦਾ ਸੜਿਆ ਕਿਸਾਨ
NEXT STORY