ਅੰਮ੍ਰਿਤਸਰ, (ਕੱਕਡ਼)- ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਰਾਜ ਦੇ 24,000 ਕੈਮਿਸਟਾਂ ਨੇ ਅੱਜ ਆਪਣਾ ਕਾਰੋਬਾਰ ਬੰਦ ਰੱਖਿਆ ਅਤੇ ਰਾਜ ਦੇ ਸਾਰੇ ਜ਼ਿਲਿਆਂ ਦੀ ਤਰ੍ਹਾਂ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸੋਹੀ, ਜਨਰਲ ਸਕੱਤਰ ਰਾਜੀਵ ਕਪੂਰ ਦੀ ਪ੍ਰਧਾਨਗੀ ਵਿਚ ਪੀ.ਸੀ.ਏ. ਦੇ ਸਮਰਥਨ ਵਿਚ ਹੋਲਸੇਲ ਐਸੋਸੀਏਸ਼ਨ ਅਤੇ ਰਿਟੇਲ ਐਸੋਸੀਏਸ਼ਨ ਦੇ ਸੱਦੇ ’ਤੇ ਨਗਰ ਦੇ ਸਾਰੇ ਕੈਮਿਸਟਾਂ ਨੇ ਦੁਕਾਨਾਂ ਬੰਦ ਰੱਖੀਆਂ।
ਇਸ ਸਬੰਧੀ ਅੱਜ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਏ.ਆਈ.ਓ.ਸੀ.ਡੀ. ਦੇ ਉਪ ਪ੍ਰਧਾਨ ਸੁਰਿੰਦਰ ਦੁੱਗਲ ਨੇ ਨਗਰ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਡੀ.ਸੀ. ਕਮਲਦੀਪ ਸਿੰਘ ਸੰਘਾ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੂੰ ਮੰਗ-ਪੱਤਰ ਦਿੱਤਾ। ਮੰਗ-ਪੱਤਰ ਵਿਚ ਕੈਮਿਸਟਾਂ ਦੀਆਂ ਜੋ ਮੁੱਖ ਮੰਗਾਂ ਹਨ ਉਸ ਵਿਚ ਪੁਲਸ ਪ੍ਰਸ਼ਾਸਨ ਦੀ ਧੱਕੇਸ਼ਾਹੀ, ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਬੰਦ ਕਰਨਾ ਅਤੇ ਜੋ ਸਿਹਤ ਵਿਭਾਗ ਨੇ ਕੁੱਝ ਦਵਾਈਆਂ ਦੀ ਵਿਕਰੀ ’ਤੇ ਰੋਕ ਲਾਈ ਹੋਈ ਹੈ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਚਾਹੁੰਦੀ ਹੈ ਕਿ ਜੇਕਰ ਸਰਕਾਰ ਦੀ ਸੋਚ ਹੈ ਕਿ ਕੁਝ ਹੋਰ ਦਵਾਈਆਂ ਜੋ ਕੈਮਿਸਟ ਨਾ ਵੇਚੇ ਉਸ ਦੀ ਪੂਰੀ ਜਾਣਕਾਰੀ ਸਾਨੂੰ ਦਿੱਤੀ ਜਾਵੇ। ਇਹ ਦਵਾਈਆਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਕਰਵਾਈਆਂ ਜਾਣ ਤਾਂ ਕਿ ਕੈਮਿਸਟਾਂ ਦੇ ਕਾਰੋਬਾਰ ਨੂੰ ਕੋਈ ਮੁਸ਼ਕਲ ਨਾ ਆਵੇ।
ਇਸ ਤੋਂ ਪਹਿਲਾਂ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੈਂਕਡ਼ੇ ਕੈਮਿਸਟਾਂ ਨੇ ਅੱਜ ਦਵਾਈਆਂ ਦੀ ਹੋਲਸੇਲ ਮਾਰਕੀਟ ਕੱਟਡ਼ਾ ਸ਼ੇਰ ਸਿੰਘ ਵਿਚ ਇਕੱਠੇ ਹੋ ਕੇ ਸਕੂਟਰ ਅਤੇ ਕਾਰਾਂ ਦੇ ਕਾਫਿਲੇ ਦੇ ਰੂਪ ਵਿਚ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਪਹਿਲਾਂ ਡੀ.ਸੀ. ਕਮਲਦੀਪ ਸਿੰਘ ਸੰਘਾ ਨੂੰ ਮੰਗ-ਪੱਤਰ ਦਿੱਤਾ। ਉਸ ਦੇ ਬਾਅਦ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੂੰ ਮੰਗ-ਪੱਤਰ ਦਿੱਤਾ। ਇਸ ਰੋਸ ਪ੍ਰਦਰਸ਼ਨ ਵਿਚ ਸਰਕਾਰ ਅਤੇ ਪੁਲਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੰਮ੍ਰਿਤਸਰ ਜ਼ਿਲੇ ਵਿਚ 2300 ਲਾਈਸੈਂਸ ਹੋਲਡਰ ਕੈਮਿਸਟ ਹਨ ਅਤੇ ਜ਼ਿਲੇ ਦੇ ਸਾਰੇ ਹੋਲਸੇਲ ਅਤੇ ਰਿਟੇਲ ਕੈਮਿਸਟਾਂ ਦੀ 1 ਦਿਨ ਦੀ ਸੇਲ ਕਰੀਬ 3 ਕਰੋੜ 50 ਲੱਖ ਰੁਪਏ ਹੈ, ਜਦਕਿ ਪੂਰੇ ਪੰਜਾਬ ਵਿਚ ਹੋਲਸੇਲ ਅਤੇ ਰਿਟੇਲ ਕੈਮਿਸਟਾਂ ਦੀ ਸੇਲ 22 ਤੋਂ 25 ਕਰੋੜ ਰੁਪਏ ਪ੍ਰਤੀ ਦਿਨ ਹੈ। ਇਸ ਤਰ੍ਹਾਂ ਕੈਮਿਸਟਾਂ ਦੀ ਅੱਜ ਦੀ ਹੜਤਾਲ ਨਾਲ ਕਰੀਬ 22 ਤੋਂ 25 ਕਰੋੜ ਰੁਪਏ ਦਾ ਦਵਾਈ ਕਾਰੋਬਾਰ ਪ੍ਰਭਾਵਿਤ ਹੋਇਅਾ ਹੈ।
ਇਸ ਸਬੰਧੀ ਡੀ.ਸੀ. ਕਮਲਦੀਪ ਸਿੰਘ ਸੰਘਾ ਅਤੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਸਾਰੇ ਕੈਮਿਸਟਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਭੇਜ ਦਿੱਤੀਆਂ ਜਾਣਗੀਆਂ ਅਤੇ ਛੇਤੀ ਹੀ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਅੰਮ੍ਰਿਤਸਰ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਨਾਲ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਜਾਵੇਗੀ ਤਾਂ ਕਿ ਇਸ ਸਮੱਸਿਆ ਦਾ ਹੱਲ ਹਮੇਸ਼ਾ ਲਈ ਕੱਢਿਆ ਜਾਵੇ।
ਸ਼ਿੰਦੇ ਅਤੇ ਸਿੰਗਲ ਨੇ ਪੰਜਾਬ ਦੇ ਸਾਰੇ ਕੈਮਿਸਟਾਂ ਨੂੰ ਦਿੱਤਾ ਭਰੋਸਾ : ਇਸ ਸਬੰਧ ਵਿਚ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਜ਼ ਦੇ ਪ੍ਰਧਾਨ ਜੇ. ਐੱਸ. ਸ਼ਿੰਦੇ ਅਤੇ ਜਨਰਲ ਸਕੱਤਰ ਰਾਜੀਵ ਸਿੰਗਲ ਨੇ ਪੰਜਾਬ ਦੇ ਸਾਰੇ ਕੈਮਿਸਟਾਂ ਨੂੰ ਲਿਖੇ ਪੱਤਰ ਵਿਚ ਇਹ ਭਰੋਸਾ ਦਿੱਤਾ ਹੈ ਕਿ ਰਾਜ ਵਿਚ ਕੈਮਿਸਟਾਂ ਦੇ ਨਾਲ ਪੁਲਸ ਦੀ ਧੱਕੇਸ਼ਾਹੀ ਅਤੇ ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਬੰਦ ਕਰਵਾਉਣ ਲਈ ਸਾਡਾ ਸਹਿਯੋਗ ਪੀ. ਸੀ. ਏ. ਦੇ ਸੰਘਰਸ਼ ਦੇ ਨਾਲ ਰਹੇਗਾ ਅਤੇ ਜਦੋਂ ਤੱਕ ਕੈਮਿਸਟਾਂ ਦੀਆਂ ਮੰਗਾਂ ਨਹੀਂ ਮੰਨੀ ਜਾਂਦੀਆਂ ਤੱਦ ਤੱਕ ਏ.ਆਈ. ਓ.ਸੀ.ਡੀ. ਆਪਣਾ ਪੂਰਨ ਸਮਰਥਨ ਦਿੰਦੀ ਰਹੇਗੀ।
ਜੇਕਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਅਣਮਿੱਥੇ ਸਮੇਂ ਦੀ ਹਡ਼ਤਾਲ ’ਤੇ ਜਾਣਗੇ 24,500 ਕੈਮਿਸਟ : ਸੁਰਿੰਦਰ ਦੁੱਗਲ-ਉੱਧਰ ਦੂਜੇ ਪਾਸੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਅੱਜ ਪ੍ਰੈੱਸ ਨੂੰ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਸਾਡੇ ਡਰੱਗ ਲਾਇਸੰਸਾਂ ’ਤੇ 5 ਤਰ੍ਹਾਂ ਦੀਆਂ ਦਵਾਈਆਂ ਨਾ ਵੇਚਣ ਦੀ ਮੋਹਰ ਲਾਈ ਗਈ ਹੈ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਿੱਲੀ ਅਤੇ ਪੀ.ਜੀ.ਆਈ. ਚੰਡੀਗਡ਼੍ਹ ਦੀ ਟੀਮ ਵੱਲੋਂ ਜੋ ਸਰਵੇ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਸਿਹਤ ਵਿਭਾਗ ਦੇ ਕੋਲ ਮੌਜੂਦ ਹੈ। ਰਿਪੋਰਟ ਦੇ ਅਨੁਸਾਰ ਸਿਰਫ 11-12 ਫ਼ੀਸਦੀ ਨਸ਼ਾ ਡਰੱਗ ਨਾਲ ਹੋ ਰਿਹਾ ਹੈ, 88 ਫ਼ੀਸਦੀ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜਦੋਂ ਕਿ ਕੈਮਿਸਟਾਂ ਨੂੰ ਨਸ਼ੇ ਦੀ ਆਡ਼ ਵਿਚ ਬਦਨਾਮ ਕੀਤਾ ਜਾ ਰਿਹਾ ਹੈ। ਦੁੱਗਲ ਨੇ ਕਿਹਾ ਕਿ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਹਰ ਮੈਂਬਰ ਅਤੇ ਰਾਜ ਦੇ ਕਰੀਬ 24,500 ਕੈਮਿਸਟ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਹਿੰਮ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਪਰ ਕੈਮਿਸਟਾਂ ਨੂੰ ਪ੍ਰੇਸ਼ਾਨ ਕਰਨਾ ਠੀਕ ਗੱਲ ਨਹੀਂ ਹੈ। ਪੀ.ਸੀ.ਏ. ਸਰਕਾਰ ਅਤੇ ਸਿਹਤ ਵਿਭਾਗ ਨੂੰ ਅਪੀਲ ਕਰਦੀ ਹੈ ਕਿ ਪੁਲਸ ਦੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਅਤੇ ਆਨਲਾਈਨ ਈ-ਫਾਰਮੇਸੀ ਨੂੰ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਬੰਦ ਕਰਵਾਇਆ ਜਾਵੇ ।
ਪੀ.ਸੀ.ਏ. ਬੰਦ ਦੇ ਸੱਦੇ ਨੂੰ ਪੂਰਾ ਸਮਰਥਨ
ਅੱਜ ਰਾਜ ਭਰ ਵਿਚ ਕੈਮਿਸਟਾਂ ਦੇ ਬੰਦ ਕਾਰਨ ਸਾਰੇ ਸ਼ਹਿਰਾਂ ਅਤੇ ਕਸਬਿਆਂ ਦੇ ਕਰੀਬ 24,500 ਕੈਮਿਸਟ ਮੈਂਬਰਾਂ ਨੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਪੀ.ਸੀ.ਏ. ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਿੱਤਾ। ਇਸ ਸਮਰਥਨ ’ਤੇ ਪੀ. ਸੀ.ਏ. ਦੇ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਸਾਰੇ ਕੈਮਿਸਟਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਦੇ ਹੱਕ ਵਿਚ ਪੀ.ਸੀ.ਏ. ਜੋ ਲਡ਼ਾਈ ਲਡ਼ ਰਹੀ ਹੈ ਜੇਕਰ ਸਰਕਾਰ ਨੇ ਸਾਡੇ 5 ਦਿਨ ਦੇ ਇਸ ਸੰਘਰਸ਼ ਨੀਤੀ ਦੇ ਬਾਅਦ ਵੀ ਰਾਜ ਦੀਆਂ ਕੈਮਿਸਟਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਤਾਂ ਰਾਜ ਭਰ ਦੇ ਸਮੂਹ ਕੈਮਿਸਟ ਅਣਮਿੱਥੇ ਸਮੇਂ ਦੀ ਹਡ਼ਤਾਲ ’ਤੇ ਚਲੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਅੱਜ ਕੈਮਿਸਟਾਂ ਦੇ ਬੰਦ ਦੇ ਮੱਦੇਨਜ਼ਰ ਇਕ ਪਾਸੇ ਜਿਥੇ ਦਵਾਈਆਂ ਦੀ ਹੋਲਸੇਲ ਮਾਰਕੀਟ ਕੱਟਡ਼ਾ ਸ਼ੇਰ ਸਿੰਘ ਜਿਥੇ ਕਰੀਬ 400 ਤੋੋਂ ਜ਼ਿਆਦਾ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹੀਆਂ ਉਥੇ ਹੀ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਕੈਮਿਸਟਾਂ ਦੀਆਂ ਦੁਕਾਨਾਂ ਬੰਦ ਰਹਿਣ ਨਾਲ ਲੋਕਾਂ ਨੂੰ ਹਰ ਦਿਨ ਦੀ ਤਰ੍ਹਾਂ ਦਵਾਈ ਦੀ ਖਰੀਦ ਕਰਨ ਵਿਚ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕੁੱਝ ਲੋਕ ਉਕਤ ਲਿਖੀ ਦਵਾਈ ਦੀ ਖਰੀਦ ਕਰਨ ਲਈ ਪ੍ਰਾਈਵੇਟ ਹਸਪਤਾਲਾਂ ’ਚ ਪੁੱਜੇ ਪਰ ਉਥੇ ਵੀ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ।
ਇਹ ਸਨ ਮੌਜੂਦ : ਇਸ ਮੌਕੇ ਅਨੂਪ ਬਿੱਟਾ, ਰਾਕੇਸ਼ ਦੁੱਗਲ, ਪੰਕਜ ਖੰਨਾ, ਰਾਕੇਸ਼ ਕਪੂਰ, ਆਸ਼ੀਸ਼ ਕੁਮਾਰ, ਸੋਨੂੰ, ਸੰਜੀਵ ਭਾਟੀਆ, ਸੰਜੀਵ ਜੈਨ, ਪ੍ਰਦੀਪ ਭਾਟੀਆ, ਅਮਨਦੀਪ ਸਿੰਘ, ਟੀ.ਐੱਸ. ਬਾਵਾ, ਐੱਮ. ਐੱਸ. ਮੱਕਡ਼, ਰਾਜੇਸ਼ ਅਰੋਡ਼ਾ, ਅਤੁਲ ਖੰਨਾ, ਅਰੁਣ ਰਾਣਾ, ਸੰਦੀਪ ਭੰਡਾਰੀ, ਰਾਹੁਲ ਸਰੀਨ, ਮਨਜੀਤ, ਰਾਜੂ ਲਖਨਪਾਲ, ਸੁਰਿੰਦਰ ਸ਼ਰਮਾ, ਸੰਜੀਵ ਚੋਪਡ਼ਾ, ਮਦਨ ਖੰਨਾ, ਸੰਜੀਵ ਖੰਨਾ, ਆਦਰਸ਼ ਖੰਨਾ, ਦੇਸ਼ ਰਾਜ ਸੋਹੀ, ਵਿਨੋਦ ਸਮਰਾ ਦੇ ਸਮੇਤ ਨਗਰ ਦੇ ਸਾਰੇ ਯੂਨਿਟਾਂ ਦੇ ਪ੍ਰਧਾਨ ਅਤੇ ਸਕੱਤਰ ਮੌਜੂਦ ਸਨ।
ਚੌਕ ਮਹਿਤਾ, (ਕੈਪਟਨ)-ਬੰਦ ਦੇ ਸੱਦੇ ਨੂੰ ਅੱਜ ਸਥਾਨਕ ਕਸਬਾ ਚੌਕ ਮਹਿਤਾ ਦੇ ਸਮੁੱਚੇ ਇਲਾਕੇ ’ਚ ਪੂਰਨ ਹੁੰਗਰਾਂ ਮਿਲਿਆ। ਕਸਬੇ ਵਿਚ ਦਵਾਈਆਂ ਦੀਆਂ ਦੁਕਾਨਾਂ ਸਾਰਾ ਦਿਨ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧ ’ਚ ਕੈਮਿਸਟਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਤੇ ਪੁਲਸ ਕਰਮਚਾਰੀਆਂ ਵੱਲੋਂ ਨਸ਼ਿਆਂ ਦੀ ਰੋਕਥਾਮ ਦੇ ਨਾਂ ’ਤੇ ਇਕ ਵਾਰ ਚੈਕਿੰਗ ਕਰਨ ਤੋਂ ਬਾਅਦ ਵਾਰ-ਵਾਰ ਦੁਕਾਨਾਂ ਦੀ ਚੈਕਿੰਗ ਕਰ ਕੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਕੈਮਿਸਟਾਂ ਨੇ ਰੋਸ ਵਜੋਂ ਦੁਕਾਨਾਂ ਰੱਖੀਆਂ ਬੰਦ
NEXT STORY