ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਪੱਕੇ ਹੋਏ ਅਧਿਆਪਕਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਲੋਂ ਨਵੇਂ ਭਰਤੀ ਕੀਤੇ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਚੋਖਾ ਵਾਧਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਮੁੱਖ ਮੰਤਰੀ ਨੇ ਕਿਹਾ ਕਿ 6337 ਐਜੂਕੇਸ਼ਨ ਵਾਲੰਟੀਅਰ ਜਿਸ ਵਿਚ ਦੋ ਕੈਟਾਗਿਰੀਆਂ ਹਨ, ਜਿਸ ਵਿਚ ਐਜੂਕੇਸ਼ਨ ਵਾਲੰਟੀਅਰ ਜਿਨ੍ਹਾਂ ਦੀ ਤਨਖਾਹ ਪਹਿਲਾਂ 3500 ਰੁਪਏ ਸੀ ਨੂੰ ਪੰਜਾਬ ਸਰਕਾਰ ਨੇ ਵਧਾ ਕੇ 15000 ਕਰਨ ਦਾ ਫ਼ੈਸਲਾ ਕੀਤਾ। ਈ. ਜੀ. ਐੱਸ. ਈ. ਆਈ. ਈ. ਐੱਸ. ਟੀ. ਆਰ. ਕੈਟਾਗਿਰੀ ਦੇ ਅਧਿਆਪਕ 6000 ਰੁਪਏ ਤਨਖਾਹ ਲੈਂਦੇ ਸਨ, ਇਨ੍ਹਾਂ ਦੀ ਤਨਖਾਹ ਵਧਾ ਕੇ 18000 ਰੁਪਏ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਸੂਬੇ ਦੇ ਪਿੰਡਾਂ ਨੂੰ ਲੈ ਕੇ ਕੀਤਾ ਇਹ ਫ਼ੈਸਲਾ
ਇਸ ਤੋਂ ਇਲਾਵਾ 5337 ਸਿੱਖਿਆ ਪ੍ਰੋਵਾਈਡਰ ਜਿਸ ਵਿਚ ਤਿੰਨ ਕੈਟਾਗਿਰੀਆਂ ਹਨ, ਜਿਹੜੇ 9500 ਰੁਪਏ ਤਨਖਾਹ ਲੈਂਦੇ ਸਨ, ਉਨ੍ਹਾਂ ਦੀ ਤਨਖਾਹ ਵਧਾ ਕੇ 20500 ਕਰਨ ਦਾ ਫ਼ੈਸਲਾ ਕੀਤਾ ਹੈ। ਈ. ਟੀ. ਟੀ. ਤੇ ਐੱਨ. ਟੀ. ਟੀ. ਡਿਗਰੀਆਂ ਵਾਲੇ ਜਿਨ੍ਹਾਂ ਦੀ ਤਨਖਾਹ 10250 ਸੀ, ਨੂੰ ਵਧਾ ਕੇ 22000 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਬੀ. ਏ., ਐੱਮ. ਏ. ਤੇ ਬੀ. ਐੱਡ, ਡਿਗਰੀਆਂ ਵਾਲੇ ਜੋ ਪਹਿਲਾਂ 11000 ਤਨਖਾਹ ਲੈਂਦੇ ਸਨ ਉਨ੍ਹਾਂ ਦੀ ਤਨਖਾਹ 23500 ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਕ ਹੋਰ ਕੈਟਾਗਿਰੀ ਜਿਸ ਵਿਚ 1036 ਮੁਲਾਜ਼ਮ ਹਨ ਜੋ ਆਈ. ਈ. ਵੀ. ਵਾਲੰਟੀਅਰ ਹਨ ਇਨ੍ਹਾਂ ਦੀ ਤਨਖਾਹ ਸਿਰਫ 5500 ਰੁਪਏ ਸੀ, ਜੋ ਕੇ ਵਧਾ ਕੇ 15000 ਰੁਪਏ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਵਲੋਂ ਇਜਲਾਸ ਦੌਰਾਨ ਲਏ ਫ਼ੈਸਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ
ਇਸ ਤਰ੍ਹਾਂ ਮਿਲਣਗੇ ਹੋਰ ਭੱਤੇ
ਮੁੱਖ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜਿੰਨੀਆਂ ਵੀ ਛੁੱਟੀਆਂ ਹੁੰਦੀਆਂ ਸਨ ਉਨ੍ਹਾਂ ਦੇ ਪੈਸੇ ਕੱਟੇ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਛੁੱਟੀਆਂ ਵਿਚ ਵੀ ਤਨਖਾਹ ਮਿਲੇਗੀ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਜਣੇਪਾ ਛੁੱਟੀਆਂ ਵੀ ਮਿਲਣਗੀਆਂ। ਇਸ ਤੋਂ ਇਲਾਵਾ ਹਰ ਸਾਲ ਇਨ੍ਹਾਂ ਦੀ ਤਨਖਾਹ-ਭੱਤਿਆਂ ਵਿਚ ਪੰਜ ਫੀਸਦੀ ਵਾਧਾ ਕੀਤਾ ਜਾਵੇਗਾ ਅਤੇ ਨੌਕਰੀ ਕਰਨ ਦੀ ਉਮਰ 58 ਸਾਲ ਤਕ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ, ਜੇ ਖਜ਼ਾਨੇ ਵਿਚ ਪੈਸਾ ਆਵੇਗਾ ਤਾਂ ਉਹ ਕਿਸੇ ਨਾਲ ਕਿਸੇ ਰੂਪ ਵਿਚ ਲੋਕਾਂ ਨੂੰ ਹੀ ਵਾਪਸ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਹਨ ਅਤੇ ਉਮੀਦ ਹੈ ਕਿ ਉਹ ਬੱਚਿਆਂ ਨੂੰ ਬਿਹਤਰ ਢੰਗ ਨਾਲ ਪੜ੍ਹਾਉਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਦੀ ਆਖਰੀ ਚਿਤਾਵਨੀ, ਜੇ ਨਾ ਕੀਤਾ ਇਹ ਕੰਮ ਤਾਂ ਕੱਟੇਗਾ ਮੋਟਾ ਚਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਕ੍ਰਿਕਟ ਵਿਸ਼ਵ ਕੱਪ 2023: ਮੇਜ਼ਬਾਨ ਸ਼ਹਿਰਾਂ ਦੀ ਸੂਚੀ 'ਚੋਂ ਮੋਹਾਲੀ ਨੂੰ ਬਾਹਰ ਰੱਖਣ 'ਤੇ ਮੀਤ ਹੇਅਰ ਦੀ ਤਿੱਖੀ ਪ੍ਰਤੀ
NEXT STORY