ਫਿਲੌਰ : ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਰਾਖੀ ਕਰਨ ਵਾਲੀ ਪੰਜਾਬ ਪੁਲਸ ਨੂੰ ਹਾਈਟੈੱਕ ਕਰਨ ਲਈ ਵੱਡਾ ਕਦਮ ਚੁੱਕਦਿਆਂ 410 ਨਵੀਂਆਂ ਹਾਈਟੈੱਕ ਗੱਡੀਆਂ ਪੁਲਸ ਦੇ ਸਪੁਰਦ ਕਰ ਦਿੱਤੀਆਂ ਹਨ। ਇਸ ਲਈ ਫਿਲੌਰ ਸਥਿਤ ਪੁਲਸ ਅਕੈਡਮੀ ਵਿਚ ਰੱਖੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਪਹਿਲ ਹੈ, ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਪੁਲਸ ਹਾਈਟੈੱਕ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਨੂੰ ਹਾਈਟੈੱਕ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ। ਅਸੀਂ ਜ਼ੀਰੋ ਤੋਂ ਉੱਪਰ ਵੱਲ ਜਾ ਰਹੇ ਹਾਂ। ਸਮਾਜ ਵਿਰੋਧੀ ਤੱਤਾਂ ਨਾਲ ਲੜਨ ਲਈ ਪੁਲਸ ਦਾ ਅੱਪਡੇਟ ਹੋਣਾ ਬੇਹੱਦ ਜ਼ਰੂਰੀ ਹੈ। ਪੁਲਸ ਦੀਆਂ ਗੱਡੀਆਂ, ਹਥਿਆਰ, ਟੈਕਨਾਲੋਜੀ ਅੱਪਡੇਟ ਹੋਣੀ ਜ਼ਰੂਰੀ ਹੈ। ਪੰਜਾਬ ਪੁਲਸ ਦੇ ਕਰਕੇ ਹੀ ਸੂਬੇ ਦਾ ਲਾਅ ਐਂਡ ਆਰਡਰ ਬਰਕਰਾਰ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਡੀਜ਼ਲ ਅਤੇ ਗੈਸ ਸਿਲੰਡਰ ਨੂੰ ਲੈ ਕੇ ਆਈ ਚਿੰਤਾ ਭਰੀ ਖ਼ਬਰ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ’ਤੇ ਸਾਨੂੰ ਮਾਣ ਹੈ। ਪੁਲਸ ਮੁਲਾਜ਼ਮਾਂ ’ਤੇ ਕੰਮ ਦਾ ਬੋਝ ਘਟਾਉਣ ਲਈ ਸਰਕਾਰ ਵਲੋਂ ਐੱਸ. ਐੱਸ. ਐੱਫ. (ਸੜਕ ਸੁਰੱਖਿਆ ਫੋਰਸ) ਦਾ ਗਠਨ ਕੀਤਾ ਗਿਆ ਹੈ। ਐੱਸ. ਐੱਸ. ਐੱਫ. ਨੂੰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਐੱਸ. ਐੱਸ. ਐੱਫ. ਦੇ 1 ਫਰਵਰੀ ਦੇ ਗਠਨ ਤੋਂ ਬਾਅਦ 15 ਫਰਵਰੀ ਤੱਕ ਦੀ ਰਿਪੋਰਟ ਆਈ ਹੈ। ਪਹਿਲਾਂ ਪੰਜਾਬ ਵਿਚ ਹਰ ਦਿਨ 17 ਮੌਤਾਂ ਹੁੰਦੀਆਂ ਸਨ ਪਰ ਹੁਣ 15 ਦਿਨਾਂ ਵਿਚ13 ਮੌਤਾਂ ਹੋਈਆਂ ਹਨ। 15 ਦਿਨ ਦੀ ਰਿਪੋਰਟ ਮੁਤਾਬਕ ਐੱਸ. ਐੱਸ. ਐੱਫ. ਨੇ 124 ਵਿਅਕਤੀਆਂ ਦਾ ਮੌਕੇ ’ਤੇ ਇਲਾਜ ਕਰਕੇ ਘਰਾਂ ਨੂੰ ਭੇਜਿਆ ਹੈ, ਜਦਕਿ 204 ਜੋ ਗੰਭੀਰ ਜ਼ਖਮੀ ਸਨ ਨੂੰ ਹਸਪਤਾਲਾਂ ਵਿਚ ਪਹੁੰਚਇਆ। ਇਸ ਸਦਕਾ ਪੰਜਾਬ ਦੀਆਂ ਸੜਕਾਂ ’ਤੇ 15 ਦਿਨਾਂ ਵਿਚ ਮਹਿਜ਼ 13 ਮੌਤਾਂ ਹੋਈਆਂ, ਪਹਿਲਾਂ ਇਕ ਦਿਨ ਵਿਚ 17 ਮੌਤਾਂ ਹੁੰਦੀਆਂ ਸੀ। ਹਰ ਮਹੀਨੇ ਐੱਸ. ਐੱਸ. ਐੱਫ. ਦੇ ਕੰਮ ਦੀ ਰਿਪੋਰਟ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜੈ ਮਾਲਾ ਲਈ ਸਟੇਜ ’ਤੇ ਚੜ੍ਹੀ ਲਾੜੀ ਦੀ ਲਾੜੇ ਦੇ ਹੱਥਾਂ ’ਚ ਹੋਈ ਮੌਤ, ਲਾੜਾ ਵੀ ਬੇਹੋਸ਼, ਵਿਆਹ ’ਚ ਪਿਆ ਚੀਕ-ਚਿਹਾੜਾ
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਬਹੁਤ ਜਲਦੀ ਸ਼ਾਨਦਾਰ ਵਰਦੀ ਮੁਹੱਈਆ ਕਰਵਾਈ ਜਾਵੇਗੀ। ਪੰਜਾਬ ਦੇ ਪਿੰਡਾਂ ਦੀਆਂ ਮਾਵਾਂ ਭੈਣਾਂ ਵਲੋਂ ਤਿਆਰ ਕੀਤੀਆਂ ਵਰਦੀਆਂ ਪੰਜਾਬ ਪੁਲਸ ਦੇ ਜਵਾਨ ਪਾਉਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 99 ਫੀਸਦੀ ਪੁਲਸ ਮੁਲਾਜ਼ਮ ਖੁਦ ਵਰਦੀਆਂ ਸਵਾ ਕੇ ਪਾ ਰਹੇ ਹਨ। ਪਹਿਲਾਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਇੱਜ਼ਤ ਨਹੀਂ ਸੀ ਹੁੰਦੀ ਪਰ ਉਹ ਪੁਲਸ ਦੇ ਹਰ ਜਵਾਨ ਨੂੰ ਸੈਲਿਊਟ ਦਾ ਜਵਾਬ ਦਿੰਦੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ’ਚ ਵੱਡੀ ਗੈਂਗਵਾਰ, ਚੱਲੀਆਂ ਤਾਬੜਤੋੜ ਗੋਲ਼ੀਆਂ, ਨੌਜਵਾਨ ਦਾ ਕਤਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਹਿਸੀਲ ਕੰਪਲੈਕਸ 'ਚ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਦੀ ਸ਼ਰਾਬ ਪੀਂਦੇ ਦੀ ਵੀਡੀਓ ਵਾਇਰਲ
NEXT STORY