ਅੰਮ੍ਰਿਤਸਰ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਭਾਰਤ ਦੇ ਚੀਫ ਜਸਟਿਸ ਐੱਨ. ਵੀ. ਰਮਨਾ, ਜੋ ਕਿ ਬੀਤੇ ਦਿਨ ਪਰਿਵਾਰ ਸਮੇਤ ਪਵਿੱਤਰ ਨਗਰੀ ਦੇ ਦੌਰੇ 'ਤੇ ਆਏ ਸਨ, ਨੂੰ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ ਦਿੱਤੀ। ਮੁੱਖ ਮੰਤਰੀ ਨੇ ਜਸਟਿਸ ਰਮਨਾ ਨਾਲ ਇਸ ਮੌਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਅੰਮ੍ਰਿਤਸਰ ਯਾਤਰਾ ਦਾ ਅਨੁਭਵ ਲਿਆ। ਜਸਟਿਸ ਰਮਨਾ ਨੇ ਅੰਮ੍ਰਿਤਸਰ ਦੀ ਯਾਤਰਾ ਨੂੰ ਯਾਦਗਾਰੀ ਪਲ ਦੱਸਦਿਆਂ ਅੰਮ੍ਰਿਤਸਰੀਆਂ ਵੱਲੋਂ ਕੀਤੀ ਪ੍ਰਾਹੁਣਚਾਰੀ ਦੀ ਸਰਾਹਨਾ ਕੀਤੀ। ਉਨ੍ਹਾਂ ਮੁੱਖ ਮੰਤਰੀ ਨੂੰ ਪੰਜਾਬ ਦੀ ਅਗਵਾਈ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਲਈ ਉਲੀਕੀਆਂ ਕੁਝ ਯੋਜਨਾਵਾਂ ਵੀ ਚੀਫ ਜਸਟਿਸ ਨਾਲ ਸਾਂਝੀਆਂ ਕੀਤੀਆਂ।
ਇਹ ਵੀ ਪੜ੍ਹੋ : ਭਾਰਤੀ ਨੌਜਵਾਨਾਂ ਦਾ ਹੁਣ ਪਸੰਦੀਦਾ ਸ਼ੌਕ ਬਣੀ ਡੇਟਿੰਗ
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਵੀ ਭਗਤ, ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ, ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਅਪ੍ਰੈਲ ਨੂੰ ਸਾਲਾਨਾ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣਗੇ ਕੈਨੇਡੀਅਨ ਸਿੱਖ
ਤਰਨਤਾਰਨ ’ਚ ਵਿਸਾਖੀ ਵੇਖਣ ਗਏ ਚਾਚਾ-ਭਤੀਜਾ ਸਤਲੁਜ ਦਰਿਆ ’ਚ ਡੁੱਬੇ
NEXT STORY