ਲੁਧਿਆਣਾ(ਰਿਸ਼ੀ)-ਰਿਸ਼ੀ ਨਗਰ, ਛੋਟੀ ਹੈਬੋਵਾਲ ਵਿਚ ਸ਼ਿਵਾਲਿਕ ਵਾਲਾ ਦੂਨ ਸਕੂਲ ਦੇ ਕੰਪਲੈਕਸ 'ਚ ਨਰਸਰੀ ਕਲਾਸ ਦੇ ਵਿਦਿਆਰਥੀ ਨਾਲ ਦਰਜਾ-4 ਮੁਲਾਜ਼ਮ 3 ਮਹੀਲੇ ਤੱਕ ਅਸ਼ਲੀਲ ਹਰਕਤਾਂ ਕਰਦਾ ਰਿਹਾ। ਪਹਿਲਾਂ ਤਾਂ ਸਹਿਮੇ ਬੱਚੇ ਨੇ ਘਰ ਵਿਚ ਕੋਈ ਗੱਲ ਨਹੀਂ ਕੀਤੀ ਪਰ ਪ੍ਰਾਈਵੇਟ ਅੰਗ 'ਤੇ ਜ਼ਿਆਦਾ ਦਰਦ ਹੋਣ 'ਤੇ ਬੁੱਧਵਾਰ ਦੁਪਹਿਰ ਘਰ ਪੁੱਜ ਕੇ ਮਾਂ-ਬਾਪ ਅੱਗੇ ਰੋ ਪਿਆ ਅਤੇ ਸਾਰੀ ਕਹਾਣੀ ਸੁਣਾਈ। ਪਰਿਵਾਰ ਵਾਲੇ ਮਾਸੂਮ ਨੂੰ ਲੈ ਕੇ ਥਾਣਾ ਪੀ. ਏ. ਯੂ. ਗਏ ਅਤੇ ਲਿਖਤੀ ਸ਼ਿਕਾਇਤ ਦਿੱਤੀ ਅਤੇ ਪੁਲਸ ਨੂੰ ਲੈ ਕੇ ਸਕੂਲ ਪੁੱਜੀ। ਜਿੱਥੇ ਪੁਲਸ ਨੇ ਮਾਸੂਮ ਤੋਂ ਦਰਜਾ-4 ਕਰਮਚਾਰੀ ਦੀ ਪਛਾਣ ਕਰਵਾ ਕੇ ਆਪਣੇ ਨਾਲ ਪੁਲਸ ਸਟੇਸ਼ਨ ਲੈ ਗਈ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਕੇਸ ਦੀ ਜਾਂਚ ਕਰ ਰਹੀ ਸੀ ਅਤੇ ਬੱਚੇ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਚੂਹੜਪੁਰ ਰੋਡ, ਵੱਡੀ ਹੈਬੋਵਾਲ ਦੇ ਰਹਿਣ ਵਾਲੇ 4 ਸਾਲਾ ਬੇਟੇ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਫੂਡ ਸਪਲੀਮੈਂਟ ਦਾ ਕੰਮ ਹੈ ਅਤੇ 1 ਸਾਲ ਤੋਂ ਬੱਚਾ ਸਕੂਲ ਵਿਚ ਪੜ੍ਹ ਰਿਹਾ ਹੈ। ਪਹਿਲਾਂ ਵੀ ਕਈ ਵਾਰ ਬੱਚੇ ਨੇ ਨਿੱਜੀ ਅੰਗ 'ਤੇ ਦਰਦ ਹੋਣ ਦੀ ਗੱਲ ਕਹੀ ਪਰ ਉਨ੍ਹਾਂ ਨੇ ਜ਼ਿਆਦਾ ਧਿਆਨ ਨਾ ਦਿੱਤਾ। ਬੁੱਧਵਾਰ ਨੂੰ ਸਕੂਲ ਤੋਂ ਆਉਣ ਤੋਂ ਬਾਅਦ ਬੇਟਾ ਉਨ੍ਹਾਂ ਦੇ ਕੋਲ ਆਇਆ ਅਤੇ ਰੋਂਦੇ ਹੋਏ ਦੱਸਣ ਲੱਗ ਪਿਆ ਕਿ ਜਦੋਂ ਵੀ ਉਹ ਸਕੂਲ ਵਿਚ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਇਕ ਅੰਕਲ ਉਸ ਦੇ ਕੋਲ ਆ ਕੇ ਗਲਤ ਹਰਕਤਾਂ ਕਰਦੇ ਹਨ ਅਤੇ ਕਈ ਵਾਰ ਗਲਤ ਹਰਕਤਾਂ ਕਰਵਾਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਰਵਾਰ ਸਵੇਰ ਆਪਣੇ ਬੱਚੇ ਨੂੰ ਸਕੂਲ ਨਹੀਂ ਭੇਜਿਆ ਅਤੇ ਥਾਣਾ ਪੀ. ਏ. ਯੂ. ਦੀ ਪੁਲਸ ਨੂੰ ਲੈ ਕੇ ਸਕੂਲ ਪੁੱਜ ਗਏ, ਜਿੱਥੇ ਬੱਚੇ ਨੇ ਜਦੋਂ ਪੁਲਸ ਨੂੰ ਪਛਾਣ ਕਰਵਾਈ ਤਾਂ ਉਕਤ ਦੋਸ਼ੀ ਨੂੰ ਪੁਲਸ ਫੜ ਕੇ ਲੈ ਗਈ।
ਪੁਲਸ ਚੈੱਕ ਕਰ ਰਹੀ ਫੁਟੇਜ
ਪੁਲਸ ਦੇ ਮੁਤਾਬਕ ਸਕੂਲ ਵਿਚ ਕੈਮਰੇ ਲੱਗੇ ਹੋਏ ਹਨ। ਪੁਲਸ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਕਰ ਰਹੀ ਹੈ। ਜਦੋਂਕਿ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਕੂਲ ਵਿਚ ਇਕ ਹੀ ਜਗ੍ਹਾ 'ਤੇ ਕੈਮਰਾ ਲੱਗਾ ਹੋਇਆ ਹੈ, ਜਿਸ ਦੀ ਵੀਡੀਓ ਨਹੀਂ ਦਿੱਤੀ ਗਈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਰੋਸ ਹੈ। ਜਦੋਂਕਿ ਕੁੱਝ ਸਮਾਂ ਪਹਿਲਾਂ ਹੀ ਪੁਲਸ ਕਮਿਸ਼ਨਰ ਵੱਲੋਂ ਸਾਰੇ ਸਕੂਲਾਂ ਵਿਚ ਕੈਮਰੇ ਲਗਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਮੋਬਾਇਲ 'ਤੇ ਦਿਖਾਉਂਦਾ ਸੀ ਫਿਲਮਾਂ
ਪਿਤਾ ਦੇ ਮੁਤਾਬਕ ਬੇਟੇ ਨੇ ਦੱਸਿਆ ਕਿ ਅੰਕਲ ਕਈ ਵਾਰ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਪਹਿਲਾਂ ਮੋਬਾਇਲ ਫੋਨ 'ਤੇ ਅਸ਼ਲੀਲ ਫਿਲਮਾਂ ਵੀ ਦਿਖਾਉਂਦੇ ਸਨ। ਇਸ ਗੱਲ ਦੀ ਪੁਲਸ ਜਾਂਚ ਕਰ ਰਹੀ ਹੈ।
ਸਕੂਲ 'ਚ ਹਾਲਾਤ ਬਣੇ ਤਣਾਅਪੂਰਨ
ਅਸ਼ਲੀਲ ਹਰਕਤਾਂ ਕਰਨ ਦੀ ਗੱਲ ਅੱਗ ਵਾਂਗ ਫੈਲੀ ਅਤੇ ਦੇਖਦੇ ਹੀ ਦੇਖਦੇ ਸਕੂਲ ਵਿਚ ਕਈ ਹੋਰਨਾਂ ਬੱਚਿਆਂ ਦੇ ਮਾਤਾ-ਪਿਤਾ ਇਕੱਠੇ ਹੋਣ ਲੱਗ ਪਏ। ਇਕ ਸਮਾਂ ਤਾਂ ਸਕੂਲ 'ਚ ਸਥਿਤੀ ਤਣਾਅਪੂਰਨ ਬਣ ਗਈ ਅਤੇ ਦੋਵਾਂ ਧਿਰਾਂ ਦੀ ਆਪਸ ਵਿਚ ਬਹਿਸ ਵੀ ਹੋਈ ਪਰ ਪੁਲਸ ਨੇ ਹਾਲਾਤ 'ਤੇ ਕਾਬੂ ਪਾ ਲਿਆ।
ਪਲੇਅ-ਵੇ ਸਕੂਲ ਦਾ ਸਾਰਾ ਸਟਾਫ ਫੀਮੇਲ
ਸਕੂਲ ਮਾਲਕ ਗੋਪਾਲ ਮਾਰਿਆ ਨਾਲ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ 'ਤੇ ਦੋਸ਼ ਲਾਏ ਜਾ ਰਹੇ ਹਨ, ਉਹ ਸਕੂਲ ਦਾ ਗੇਟਮੈਨ ਹੈ ਅਤੇ ਕਦੇ ਵੀ ਸਕੂਲ ਕੰਪਲੈਕਸ ਦੇ ਅੰਦਰ ਦਾਖਲ ਨਹੀਂ ਹੁੰਦਾ ਅਤੇ ਪਲੇਵੇ ਦੇ ਬੱਚਿਆਂ ਨੂੰ ਪੜ੍ਹਾਉਣ ਤੋਂ ਲੈ ਕੇ ਹਰ ਕੰਮ ਦੇ ਲਈ ਫੀਮੇਲ ਸਟਾਫ ਰੱਖਿਆ ਗਿਆ ਹੈ। ਉਨ੍ਹਾਂ ਵੱਲੋਂ ਵੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿਉਂਕਿ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਸਟਾਫ ਨਾਲ ਗਾਲੀ-ਗਲੋਚ ਕੀਤਾ ਗਿਆ।
ਨੌਜਵਾਨ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ
NEXT STORY