ਜਲੰਧਰ (ਮਹੇਸ਼)— ਬੀਤੇ ਦਿਨ ਜਲੰਧਰ ਵਿਖੇ ਜਿੱਥੇ ਇਕ ਪਾਸੇ ਸੋਢਲ ਮੇਲੇ ਨੂੰ ਲੈ ਕੇ ਧੂਮ ਲੱਗੀ ਰਹੀ, ਉਥੇ ਹੀ ਦੂਜੇ ਪਾਸੇ ਇਕ ਅਣਸੁਖਾਵੀਂ ਘਟਨਾ ਵਾਪਰਨ ਨਾਲ ਇਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮਿਲੀ ਜਾਣਕਾਰੀ ਮੁਤਾਬਕ ਦੋ ਦਿਨ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਮੇਲੇ ਦੌਰਾਨ ਸੋਢਲ ਫਾਟਕ ਦੇ ਕੋਲ ਸ਼ਿਵ ਨਗਰ 'ਚ ਬਾਰਿਸ਼ ਦਾ ਪਾਣੀ ਜਮਾ ਹੋਣ ਕਰਕੇ 8 ਮਹੀਨਿਆਂ ਦੀ ਬੱਚੀ ਦੀ ਪਾਣੀ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਕਾਜਲ (8 ਮਹੀਨੇ) ਪੁੱਤਰੀ ਮੋਹਿੰਦਰ ਦੇ ਤੌਰ 'ਤੇ ਹੋਈ ਹੈ। ਇਹ ਗਰੀਬ ਪਰਿਵਾਰ ਰਾਜਸਥਾਨ ਤੋਂ ਸੋਢਲ ਮੇਲੇ 'ਚ ਆਪਣਾ ਸਾਮਾਨ ਵੇਚਣ ਲਈ ਆਇਆ ਹੈ।

ਮ੍ਰਿਤਕ ਬੱਚੀ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਰਹਿਣ ਵਾਲੇ ਹਨ ਅਤੇ ਹਰ ਸਾਲ ਵਾਂਗ ਇਸ ਵਾਰ ਸੋਢਲ ਮੇਲੇ ਵਿਚ ਰੋਜ਼ੀ ਰੋਟੀ ਕਮਾਉਣ ਲਈ ਆਏ ਹਨ। ਉਨ੍ਹਾਂ ਦੀਆਂ 2 ਬੱਚੀਆਂ ਵੀ ਉਨ੍ਹਾਂ ਦੇ ਨਾਲ ਸਨ। ਮੇਲੇ ਵਿਚ ਉਨ੍ਹਾਂ ਆਰਟੀਫੀਸ਼ੀਅਲ ਜਿਊਲਰੀ ਦੀ ਦੁਕਾਨ ਲਗਾਈ ਸੀ। ਲਗਾਤਾਰ ਬਾਰਿਸ਼ ਕਾਰਨ ਇਸ ਵਾਰ ਕੰਮ ਵੀ ਕੋਈ ਜ਼ਿਆਦਾ ਨਹੀਂ ਚਲਿਆ। ਉਸ ਨੇ ਦੱਸਿਆ ਕਿ ਐਤਵਾਰ ਰਾਤ 12 ਵਜੇ ਤੋਂ ਬਾਅਦ ਉਹ ਆਪਣੀ ਦੁਕਾਨ ਕੋਲ ਹੀ ਫੱਟਿਆਂ 'ਤੇ ਸੌਂ ਗਏ ਸਨ। ਇਸ ਦੌਰਾਨ ਉਨ੍ਹਾਂ ਦੀਆਂ 2 ਬੱਚੀਆਂ ਉਨ੍ਹਾਂ ਦੇ ਨਾਲ ਸੁੱਤੀਆਂ ਹੋਈਆਂ ਸਨ। ਸਵੇਰੇ 5 ਵਜੇ ਉਠ ਕੇ ਦੇਖਿਆ ਤਾਂ ਬੱਚੀ ਕਾਜਲ ਕਿਤੇ ਨਜ਼ਰ ਨਹੀਂ ਆਈ। ਉਸ ਨੂੰ ਲੱਭਣ ਲੱਗੇ ਤਾਂ ਉਹ ਉਨ੍ਹਾਂ ਦੀ ਦੁਕਾਨ ਦੇ ਕੋਲ ਪਾਣੀ 'ਚ ਡੁੱਬੀ ਨਜ਼ਰ ਆਈ। ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਦੋਂ ਉਨ੍ਹਾਂ ਦੀ ਸਾਈਡ ਤੋਂ ਖਿਸਕ ਕੇ ਪਾਣੀ 'ਚ ਚਲੀ ਗਈ। ਉਸ ਨੂੰ ਚੁੱਕ ਕੇ ਡਾਕਟਰ ਕੋਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਦੱਸਿਆ। ਉਸੇ ਸਮੇਂ ਤੁਰੰਤ ਪੁਲਸ ਕੰਟਰੋਲ ਰੂਮ 'ਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਦੇ ਬਾਵਜੂਦ ਵੀ ਪੁਲਸ ਪ੍ਰਸ਼ਾਸਨ ਅਤੇ ਮੰਦਿਰ ਕਮੇਟੀ ਵੱਲੋਂ ਅਜੇ ਤੱਕ ਉਨ੍ਹਾਂ ਕੋਲ ਕੋਈ ਨਹੀਂ ਪਹੁੰਚ ਸਕਿਆ ਹੈ।

ਕੈਪਟਨ ਸਰਕਾਰ ਨੇ ਪੀੜਤ ਪਰਿਵਾਰ ਨੂੰ ਦਿੱਤੇ 50 ਹਜ਼ਾਰ
ਮ੍ਰਿਤਕ ਬੱਚੀ ਕਾਜਲ ਦੀ ਸੋਢਲ ਮੇਲੇ ਬਾਰਿਸ਼ ਦੇ ਪਾਣੀ 'ਚ ਡੁੱਬ ਜਾਣ ਕਾਰਨ ਹੋਈ ਮੌਤ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦੇਣ ਦਾ ਐਲਾਨ ਕੀਤਾ ਹੈ, ਜਿਸ ਦਾ ਚੈੱਕ ਮੌਕੇ 'ਤੇ ਪਹੁੰਚੇ ਏ. ਡੀ. ਸੀ. ਜਨਰਲ ਜਸਬੀਰ ਸਿੰਘ ਅਤੇ ਐੱਸ. ਡੀ. ਐੱਮ. ਜਲੰਧਰ -1 ਸੰਜੀਵ ਸ਼ਰਮਾ ਨੇ ਪੀੜਤ ਪਰਿਵਾਰ ਨੂੰ ਦਿੱਤਾ।
ਇਹ ਮੇਲਾ ਕਦੇ ਨਹੀਂ ਭੁੱਲੇਗਾ
8 ਮਹੀਨਿਆਂ ਦੀ ਬੱਚੀ ਕਾਜਲ ਦੀ ਮੌਤ ਨੂੰ ਲੈ ਕੇ ਰਾਜਸਥਾਨ ਤੋਂ ਆਏ ਇਕ ਬਜ਼ੁਰਗ ਨੇ ਕਿਹਾ ਕਿ ਉਹ ਖੁਸ਼ੀ-ਖੁਸ਼ੀ ਸੋਢਲ ਮੇਲੇ 'ਚ ਇਹ ਸੋਚ ਕੇ ਆਏ ਸਨ ਕਿ 3-4 ਦਿਨਾਂ 'ਚ ਚੰਗੀ ਕਮਾਈ ਕਰਕੇ ਵਾਪਸ ਜਾਣਗੇ ਪਰ ਕਾਜਲ ਦੀ ਮੌਤ ਦਾ ਅਜਿਹਾ ਗਮ ਲੈ ਕੇ ਜਾ ਰਹੇ ਹਨ ਕਿ ਇਹ ਮੇਲਾ ਕਦੇ ਵੀ ਨਹੀਂ ਭੁੱਲੇਗਾ।
ਸੁਨੀਤਾ ਅਤੇ ਮੋਹਿੰਦਰ ਦਾ ਰੋ-ਰੋ ਹੋਇਆ ਬੁਰਾ ਹਾਲ
ਕਾਜਲ ਦੀ ਮਾਂ ਸੁਨੀਤਾ ਤੇ ਪਿਤਾ ਮੋਹਿੰਦਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਹ ਕਹਿ ਰਹੇ ਸਨ ਉਹ ਤਾਂ ਰੋਜ਼ੀ ਰੋਟੀ ਦੇ ਚੱਕਰ 'ਚ ਮੇਲੇ ਵਿਚ ਆਏ ਸਨ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਕਿ ਇਸ ਵਾਰ ਦੇ ਮੇਲੇ 'ਚ ਉਨ੍ਹਾਂ ਦੀ ਬੱਚੀ ਦੀ ਜਾਨ ਚਲੀ ਜਾਵੇਗੀ ਤਾਂ ਉਹ ਕਦੇ ਰਾਜਸਥਾਨ ਤੋਂ ਇਥੇ ਆਉਂਦੇ ਹੀ ਨਾ।
ਨਹੀਂ ਹੋਇਆ ਪੋਸਟਮਾਰਟਮ, ਸ਼ਮਸ਼ਾਨਘਾਟ 'ਚ ਦਫਨਾਇਆ
ਮ੍ਰਿਤਕ ਬੱਚੀ ਕਾਜਲ ਦੀ ਮੌਤ ਨੂੰ ਲੈ ਕੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਚੀ ਦੇ ਮਾਪਿਆਂ ਨੇ ਉਸ ਨੂੰ ਨੇੜੇ ਹੀ ਸਥਿਤ ਸ਼ਮਸ਼ਾਨਘਾਟ 'ਚ ਦਫਨਾ ਦਿੱਤਾ ਸੀ। ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ, ਐੱਸ. ਐੱਚ. ਓ. ਡਵੀਜ਼ਨ 8 ਹਿਨਾ ਗੁਪਤਾ ਵੀ ਮੌਕੇ 'ਤੇ ਪਹੁੰਚੇ ਪਰ ਪੀੜਤ ਪਰਿਵਾਰ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਈ। ਬੱਚੀ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ।
ਸ਼ਰਾਰਤੀ ਅਨਸਰਾਂ ਨੇ ਗਰੀਬ ਪਰਿਵਾਰ ਦੇ ਖੋਖੇ ਨੂੰ ਲਗਾਈ ਅੱਗ, ਹਜ਼ਾਰਾਂ ਦਾ ਨੁਕਸਾਨ
NEXT STORY