ਭਾਦਸੋਂ (ਅਵਤਾਰ) - ਬੀਤੀ ਸ਼ਾਮ ਬੱਸ ਅਤੇ ਮੋਟਰਸਾਈਕਲ ਵਿਚਕਾਰ ਵਾਪਰੇ ਸੜਕ ਹਾਦਸੇ ਦੌਰਾਨ 15 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭਾਦਸੋਂ ਤੋਂ ਪਟਿਆਲਾ ਰੋਡ 'ਤੇ ਸਥਿਤ ਪਿੰਡ ਜਾਤੀਵਾਲ ਵਿਖੇ ਬੱਸ ਨੰਬਰ ਪੀ ਬੀ 23 ਐੈੱਚ-5967 ਨਾਲ ਮੋਟਰਸਾਈਕਲ ਨੰਬਰ ਪੀ ਬੀ 11 ਏ ਆਰ 6877 ਦੀ ਜ਼ਬਰਦਸਤ ਟੱਕਰ ਹੋ ਗਈ। ਮੋਟਰਸਾਈਕਲ ਚਾਲਕ ਹਰਿੰਦਰ ਸਿੰਘ ਪੁੱਤਰ ਸਤਿਗੁਰ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ 9ਵੀਂ ਜਮਾਤ ਦਾ ਵਿਦਿਆਰਥੀ ਸੀ, ਜੋ ਭਾਦਸੋਂ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ। ਉਕਤ ਮਾਮਲੇ ਵਿਚ ਮ੍ਰਿਤਕ ਦੇ ਚਾਚਾ ਬਲਜਿੰਦਰ ਸਿੰਘ ਪੁੱਤਰ ਜੰਗ ਸਿੰਘ ਦੇ ਬਿਆਨਾਂ 'ਤੇ ਥਾਣਾ ਭਾਦਸੋਂ ਵਿਖੇ ਬੱਸ ਚਾਲਕ ਸੁਖਦੇਵ ਸਿੰਘ ਪੁੱਤਰ ਦਲੇਰ ਸਿੰਘ ਵਾਸੀ ਪਿੰਡ ਡਕੌਂਦਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਫਲਿੱਪਕਾਰਟ ਕੰਪਨੀ ਦੇ ਆਪਣੇ ਹੀ ਮੁਲਾਜ਼ਮ ਨਿਕਲੇ ਨੌਸਰਬਾਜ਼ ; 3 ਗ੍ਰਿਫਤਾਰ
NEXT STORY