ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪਮੰਡਲ ਦੇ ਪਿੰਡ ਖੂਈਖੇੜਾ ਵਿਚ ਪਰਿਵਾਰਕ ਬੱਚਿਆਂ ਦੇ ਨਾਲ ਮਾਤਾ-ਪਿਤਾ ਤੋਂ ਖਰਚਨ ਲਈ ਮਿਲੇ ਰੁਪਇਆਂ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਨਾਬਾਲਗ ਲੜਕੀ ਨੇ ਅਖੌਤੀ ਰੂਪ ਨਾਲ ਆਪਣੀ ਜੀਵਨਲੀਲਾ ਖ਼ਤਮ ਕਰ ਲਈ।
ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕਾ ਅੰਜੂ ਰਾਣੀ (15) ਵਾਸੀ ਪਿੰਡ ਖੂਈਖੇੜਾ ਦੇ ਪਿਤਾ ਭੂਪ ਰਾਮ ਨੇ ਦੱਸਿਆ ਕਿ ਉਹ ਪਿੰਡ ਦੇ ਪੈਟ੍ਰੋਲ ਪੰਪ 'ਤੇ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਪਿੰਡ ਦੇ ਇਕ ਬੈਂਕ ਵਿਚ ਪ੍ਰਾਈਵੇਟ ਨੌਕਰੀ ਕਰਦੀ ਹੈ। ਉਸਨੇ ਦੱਸਿਆ ਕਿ ਬੀਤੀ ਸਵੇਰ ਜਦੋਂ ਉਹ ਕੰਮ 'ਤੇ ਗਏ ਤਾਂ ਉਹ ਆਪਣੀ ਬੇਟੀ ਅੰਜੂ ਨੂੰ ਖਰਚਨ ਲਈ ਕੁਝ ਰੁਪਏ ਦੇ ਗਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਅੰਜੂ ਅਤੇ ਹੋਰ ਪਰਿਵਾਰਕ ਬੱਚੇ ਰੁਪਇਆਂ ਨੂੰ ਲੈ ਕੇ ਆਪਸ ਵਿਚ ਝਗੜ ਪਏ ਅਤੇ ਦੁਪਹਿਰ ਲਗਭਗ 3.00 ਵਜੇ ਅੰਜੂ ਨੇ ਘਰ ਦੇ ਕੰਮਰੇ ਦੇ ਗਾਰਡਰ ਨਾਲ ਫੰਦਾ ਲਗਾਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਹ ਘਰ ਪਹੁੰਚੇ ਅਤੇ ਆਪਣੀ ਬੇਟੀ ਦੀ ਦੇਹ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਪਹੁੰਚਾਇਆ। ਮ੍ਰਿਤਕ ਨਾਬਾਲਗ ਲੜਕੀ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ ਗਿਆ। ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨ ਤੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।
ਜੁਡੀਸ਼ੀਅਲ ਅਧਿਕਾਰੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗਾਉਣਗੇ ਰਾਸ਼ਟਰੀ ਗੀਤ
NEXT STORY