ਨਵਾਂਸ਼ਹਿਰ (ਤਿ੍ਪਾਠੀ) - ਜ਼ਿਲਾ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਸਮੂਹ ਜੱਜ ਆਪਣੇ ਅਦਾਲਤੀ ਕਾਰਜ ਸ਼ੁਰੂ ਕਰ ਤੋਂ ਪਹਿਲਾਂ ਇਕੱਠੇ ਹੋ ਕੇ ਰਾਸ਼ਟਰੀ ਗੀਤ ਦਾ ਗਾਇਨ ਕਰਨਗੇ। ਉਕਤ ਜਾਣਕਾਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਚੀਫ ਜੁਡੀਸ਼ੀਅਲ ਮਜਿਸਟ੍ਰੇਟ ਪਰਮਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਰਾਸ਼ਟਰੀ ਗੀਤ ਨਾ ਕੇਵਲ ਸਾਡੀ ਪਹਿਚਾਣ ਹੈ ਬਲਕਿ ਸਾਡੀ ਸ਼ਾਨ ਦਾ ਪ੍ਰੀਤ ਹੈ। ਭਾਰਤ ਸਰਕਾਰ ਵੱਲੋਂ 24 ਜਨਵਰੀ 1950 ’ਚ ਰਾਸ਼ਟਰੀ ਗੀਤ ਦੇ ਰੂਪ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਗਾਉਣ ਸਮੇਂ 52 ਸੈਕਿੰਡ ਹੈ। ਇਸ ਮੌਕੇ ’ਤੇ ਜੁਡੀਸ਼ੀਅਲ ਕੋਰਟ ਦੇ ਜ਼ਿਲਾ ਤੇ ਸ਼ੈਸ਼ਨ ਜੱਜ ਏ. ਐੱਸ. ਗੋ੍ਵਾਲ ਤੇ ਸਮੂਹ ਜੱਜ ਹਾਜ਼ਰ ਸਨ।
ਜ਼ਮੀਨ ਨੂੰ ਐਕਵਾਇਰ ਹੋਣ ਤੋਂ ਬਾਚਉਣ ਲਈ ਸੰਗਰੂਰ ਦੋ ਲੋਕਾਂ ਨੇ ਦਿੱਤਾ ਧਰਨਾ
NEXT STORY