ਸ੍ਰੀ ਮੁਕਤਸਰ ਸਾਹਿਬ (ਪਵਨ) - ਬੱਚੇ ਨੂੰ ਅਗਵਾ ਕਰ ਕੇ ਉਸ ਨਾਲ ਬਦਫੈਲੀ ਕਰਨ ਦੀ ਯੋਜਨਾ ਬਣਾਈ ਬੈਠੇ ਇਕ ਵਿਅਕਤੀ ਨੂੰ ਸਥਾਨਕ ਥਾਣਾ ਸਿਟੀ ਪੁਲਸ ਨੇ ਬੱਚੇ ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਕੁਮਾਰ (7) ਪੁੱਤਰ ਰਾਜ ਕੁਮਾਰ ਵਾਸੀ ਕੱਚਾ ਥਾਂਦੇਵਾਲਾ ਰੋਡ ਜਦ ਘਰੋਂ ਬਾਹਰ ਖੇਡਣ ਲਈ ਗਿਆ ਤਾਂ ਇਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਚੁੱਕ ਲਿਆ, ਇਸ ਦੌਰਾਨ ਨੇੜੇ ਹੀ ਰਹਿੰਦੇ ਉਸ ਦੇ ਮਾਮੇ ਨੇ ਮੋਟਰਸਾਈਕਲ ਸਵਾਰ ਨੂੰ ਬੱਚਾ ਅਗਵਾ ਕਰਦਿਆਂ ਵੇਖ ਲਿਆ ਤਾਂ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।ਇਸ ਦੌਰਾਨ ਮੌਕੇ 'ਤੇ ਪਹੁੰਚੀ ਗਸ਼ਤ ਕਰਦੀ ਪੁਲਸ ਟੀਮ ਨੇ ਨੇੜੇ ਹੀ ਝਾੜੀਆਂ 'ਚੋਂ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਬੱਚੇ ਸਮੇਤ ਕਾਬੂ ਕਰ ਲਿਆ। ਕਾਬੂ ਕੀਤੇ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਕੱਚਾ ਥਾਂਦੇਵਾਲਾ ਰੋਡ ਵਜੋਂ ਹੋਈ ਹੈ। ਇਸ ਸਮੇਂ ਐੱਸ. ਪੀ. (ਡੀ.) ਬਲਜੀਤ ਸਿੰਘ ਸਿੱਧੂ, ਡੀ. ਐੱਸ .ਪੀ. ਗੁਰਤੇਜ ਸਿੰਘ ਅਤੇ ਥਾਣਾ ਸਿਟੀ ਐੱਸ. ਐੱਚ. ਓ. ਤੇਜਿੰਦਰ ਸਿੰਘ ਪਹੁੰਚੇ। ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਨਿਗਮ ਨੀਂਦ 'ਚ, ਖੱਡੇ ਭਰਵਾ ਰਹੇ ਸੇਠੀ!
NEXT STORY