ਬਠਿੰਡਾ(ਬਲਵਿੰਦਰ)— ਇਥੋਂ ਦੇ ਕੋਰਟ ਰੋਡ ਦੇ ਇਕ ਕਰੋੜਪਤੀ ਤਰੁਣ ਗੋਇਲ ਵੱਲੋਂ ਆਪਣੀ ਹੀ 3 ਸਾਲ ਦੀ ਬੇਟੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਤਰੁਣ ਗੋਇਲ ਨੇ ਬੁੱਧਵਾਰ ਸਵੇਰੇ ਆਪਣੀ ਛੋਟੀ ਧੀ ਦਾ ਗਲਾ ਘੁੱਟ ਕੇ ਉਸ ਨੂੰ ਦਰਦਨਾਕ ਮੌਤ ਦੇ ਦਿੱਤੀ। ਇਸ ਤੋਂ ਬਾਅਦ ਪਰਿਵਾਰ ਵੱਲੋਂ ਰੌਲਾ ਪਾਉਣ 'ਤੇ ਇਸ ਘਟਨਾ ਦਾ ਪਤਾ ਲੱਗਾ।

ਦੱਸਿਆ ਜਾ ਰਿਹਾ ਹੈ ਕਿ ਤਰੁਣ ਦੇ ਇਕ ਹੋਰ ਔਰਤ ਦੇ ਨਾਲ ਸਬੰਧ ਸਨ, ਜਿਸ ਦੇ ਚਲਦਿਆਂ ਉਸ ਦੀ ਪਤਨੀ ਮਮਤਾ ਉਸ ਨੂੰ ਰੋਕਦੀ ਸੀ। ਇਸੇ ਕਰਕੇ ਘਰ 'ਚ ਕਲੇਸ਼ ਰਹਿੰਦਾ ਸੀ। ਤਰੁਣ ਦੀਆਂ ਦੋ ਬੇਟੀਆਂ ਹਨ ਅਤੇ ਉਸ ਨੇ ਦਾਜ ਦੇ ਪੈਸੇ ਬਚਾਉਣ ਖਾਤਿਰ ਇਕ ਧੀ ਦਾ ਬੁੱਧਵਾਰ ਮੋਬਾਇਲ ਦੀ ਤਾਰ ਨਾਲ ਗਲਾ ਘੁੱਟ ਕੇ ਉਸ ਨੂੰ ਦਰਦਨਾਕ ਮੌਤ ਦੇ ਦਿੱਤੀ। ਇਸ ਪੂਰੀ ਵਾਰਦਾਤ ਨਾਲ 11 ਸਾਲ ਦੀ ਬੱਚੀ ਸਹਿਮੀ ਹੋਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੇ ਇੰਸਪੈਕਟਰ ਮਨੋਜ ਕੁਮਾਰ ਨੇ ਟੀਮ ਸਮੇਤ ਦੋਸ਼ੀ ਪਿਓ ਨੂੰ ਕਾਬੂ ਕਰ ਲਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਗੌਰਮਿੰਟ ਇੰਪਲਾਈਜ਼ ਯੂਨੀਅਨ ਵੱਲੋਂ ਸੰਘਰਸ਼ ਦੀ ਚਿਤਾਵਨੀ
NEXT STORY