ਜਲੰਧਰ (ਜਤਿੰਦਰ, ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵੱਲੋਂ 10 ਮਹੀਨੇ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ ਲਾਲ ਬਹਾਦਰ ਮੁਹੱਲਾ ਗਾਜੀਗੁੱਲਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਧਾਰਾ 376 ਏ. ਬੀ. ਤਹਿਤ 20 ਸਾਲ ਦੀ ਕੈਦ, 5 ਲੱਖ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਮਾਮਲੇ ’ਚ ਪੀੜਤ ਬੱਚੀ ਦੀ ਮਾਂ ਵੱਲੋਂ ਪੁਲਸ ਡਵੀਜ਼ਨ ਨੰਬਰ 2 ’ਚ ਲਾਲ ਬਹਾਦਰ ਵਿਰੁੱਧ ਕੇਸ ਦਰਜ ਕਰਵਾਇਆ ਗਿਆ ਸੀ। ਜੁਰਮਾਨਾ ਨਾ ਦੇਣ ’ਤੇ 2 ਸਾਲ ਦੀ ਹੋਰ ਕੈਦ ਕੱਟਣੀ ਹੋਵੇਗੀ। ਕੋਰਟ ਨੇ ਆਈ. ਪੀ. ਸੀ. ਦੀ ਧਾਰਾ 376 (ਏ. ਬੀ) ’ਚ 20 ਸਾਲ ਅਤੇ 5 ਲੱਖ ਅਤੇ 506 ’ਚ 2 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਲਾਲ ਬਹਾਦਰ ਮੂਲ ਰੂਪ ਨਾਲ ਨੇਪਾਲ ਦੇ ਪਿੰਡ ਬਾਰੂਤੀ ਵਾਂਗ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ
6 ਸਤੰਬਰ 2018 ਦਾ ਹੈ ਮਾਮਲਾ
ਥਾਣਾ ਨੰਬਰ-2 ’ਚ 6 ਸਤੰਬਰ 2018 ਨੂੰ ਇਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਗਾਜ਼ੀਗੁੱਲਾ ਖੇਤਰ ’ਚ ਕਿਰਾਏ ’ਤੇ ਰਹਿੰਦੀ ਹੈ। ਉਹ ਲਾਲ ਬਹਾਦਰ ਨੂੰ ਆਪਣਾ ਭਰਾ ਮੰਨਦੀ ਸੀ ਅਤੇ ਰੱਖੜੀ ਵੀ ਬੰਨ੍ਹਦੀ ਸੀ। ਉਸ ਦੇ ਤਿੰਨ ਬੱਚੇ ਹਨ। ਦੁਪਹਿਰ ਨੂੰ ਉਹ ਬੱਚੇ ਲੈਣ ਲਈ ਸਕੂਲ ਗਈ ਸੀ ਅਤੇ 10 ਮਹੀਨਿਆਂ ਦੀ ਬੱਚੀ ਨੂੰ ਲਾਲ ਬਹਾਦਰ ਦੇ ਕੋਲ ਛੱਡ ਗਈ ਸੀ। ਅੱਧੇ ਘੰਟੇ ਬਾਅਦ ਵਾਪਸ ਪਰਤੀ ਤਾਂ ਬੱਚੀ ਕਾਫ਼ੀ ਰੋ ਰਹੀ ਸੀ। ਉਸ ਨੂੰ ਚੁੱਪ ਕਰਵਾਇਆ ਪਰ ਉਸ ਨੇ ਰੋਣਾ ਬੰਦ ਨਹੀਂ ਕੀਤਾ। ਉਸ ਦੇ ਸਰੀਰ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨਾਲ ਗਲਤ ਹਰਕਤ ਕੀਤੀ ਗਈ ਹੈ। ਉਸ ਨੇ ਲਾਲ ਬਹਾਦਰ ਨੂੰ ਪੁੱਛਿਆ ਤਾਂ ਉਸ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਔਰਤ ਦਾ ਰੌਲਾ ਸੁਣ ਕੇ ਲੋਕ ਉਥੇ ਆ ਗਏ ਤਾਂ ਇਸੇ ਦੌਰਾਨ ਮੁਲਜ਼ਮ ਭੱਜ ਗਿਆ। ਬੱਚੀ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮਾਂ ਦੀ ਸ਼ਿਕਾਇਤ ’ਤੇ ਆਈ. ਪੀ. ਸੀ. ਦੀ ਧਾਰਾ 376 (ਏ. ਬੀ) ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਦੁਕਾਨ ਨੂੰ ਤਾਲਾ ਲਗਾ ਕੇ ਭੱਜ ਗਿਆ ਸੀ। ਪੁਲਸ ਨੇ ਜਦੋਂ ਉਹ ਦੇਰ ਸ਼ਾਮ ਦੁਕਾਨ ਖੋਲ੍ਹ ਕੇ ਪੈਸੇ ਲੈਣ ਆਇਆ ਤਾਂ ਉਸ ਨੂੰ ਫੜ ਲਿਆ ਗਿਆ। ਦੋਸ਼ੀ ਨੇ ਮੰਨਿਆ ਸੀ ਕਿ ਉਸ ਤੋਂ ਗਲਤੀ ਹੋ ਗਈ।
ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਤੰਜ, ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਆਹ ਦਾ ਝਾਂਸਾ ਦੇ ਕੇ ਵਿਆਹੁਤਾ ਨਾਲ ਬਣਾਏ ਸਰੀਰਕ ਸੰਬੰਧ, ਇੰਸਟਾਗ੍ਰਾਂਮ ’ਤੇ ਪਾਈਆਂ ਅਸ਼ਲੀਲ ਤਸਵੀਰਾਂ
NEXT STORY