ਗੁਰਦਾਸਪੁਰ(ਵਿਨੋਦ)— ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿਚ ਇਕ ਹੈਜਾ ਬੀਮਾਰੀ ਨਾਲ ਪੀੜਤ ਮਰੀਜ਼ ਦੇ ਦਾਖਲ ਹੋਣ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਸਮੇਤ ਪੂਰਾ ਪੰਜਾਬ ਸਰਗਰਮ ਹੋ ਗਿਆ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਦੇ ਅਨੁਸਾਰ ਉਸ ਦੇ ਟੈਸਟ ਪਾਜ਼ੀਟਿਵ ਪਾਏ ਗਏ ਹਨ। ਹਸਪਤਾਲ ਵਿਚ ਦਾਖਲ ਮਰੀਜ਼ ਕੁਲਵੰਤ ਸਿੰਘ ਨਿਵਾਸੀ ਪਿੰਡ ਭੁੰਬਲੀ ਨੂੰ ਬੀਤੇ ਦਿਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਮਰੀਜ਼ ਦਾ ਇਲਾਜ ਕਰ ਰਹੇ ਡਾ. ਮਨਜਿੰਦਰ ਸਿੰਘ ਬੱਬਰ ਨੂੰ ਹੈਜਾ ਹੋਣ ਦਾ ਸ਼ੱਕ ਹੋਣ 'ਤੇ ਇਸ ਪੀੜਤ ਦੇ ਟੈਸਟ ਕਰਵਾਏ ਗਏ ਸਨ। ਅੱਜ ਉਸ ਦੀ ਰਿਪੋਰਟ ਪਾਜ਼ੀਟਿਵ ਪਾਏ ਜਾਣ 'ਤੇ ਸਿਹਤ ਵਿਭਾਗ ਸਰਗਰਮ ਹੋ ਗਿਆ ਹੈ।
ਇਸ ਸਬੰਧੀ ਪਿੰਡ ਭੁੰਬਲੀ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਦਿੱਤੀਆਂ ਗਈਆਂ ਹਨ, ਜੋ ਉਥੇ ਲੋਕਾਂ ਨੂੰ ਇਸ ਬੀਮਾਰੀ ਸਬੰਧੀ ਜਾਗਰੂਕ ਕਰਨਗੀਆਂ। ਇਹ ਟੀਮਾਂ ਆਪਣੇ ਨਾਲ ਓ. ਆਰ. ਐੱਸ. ਦੇ ਪੈਕੇਟ ਲੈ ਕੇ ਗਈਆਂ ਹਨ, ਕਿਉਂਕਿ ਇਸ ਬੀਮਾਰੀ ਸੰਬੰਧੀ ਕੇਂਦਰ ਸਰਕਾਰ ਦੇ ਆਦੇਸ਼ ਅਨੁਸਾਰ, ਜਿਸ ਰਾਜ ਵਿਚ ਇਕ ਵੀ ਮਰੀਜ਼ ਹੈਜਾ ਬੀਮਾਰੀ ਨਾਲ ਪੀੜਤ ਪਾਇਆ ਜਾਵੇਗਾ, ਉਸ ਨੂੰ ਪੂਰੇ ਰਾਜ ਵਿਚ ਇਸ ਬੀਮਾਰੀ ਸਬੰਧੀ ਅਲਰਟ ਜਾਰੀ ਕੀਤਾ ਜਾਵੇਗਾ।
ਅਕਤੂਬਰ 2012 ਵਿਚ ਬਟਾਲਾ ਸ਼ਹਿਰ ਦੇ ਕੈਂਪ ਏਰੀਆਂ ਵਿਚ ਵਾਟਰ ਸਪਲਾਈ ਅਤੇ ਸੀਵਰੇਂਜ ਦੀਆਂ ਪਾਈਪਾਂ ਦਾ ਪਾਣੀ ਆਪਸ ਵਿਚ ਮਿਲ ਜਾਣ ਕਾਰਨ ਇਸ ਕਾਲੋਨੀ ਵਿਚ ਹੈਜਾ ਫੈਲਿਆ ਸੀ। ਉਦੋਂ ਲਗਭਗ 834 ਨਾਗਰਿਕ ਇਸ ਬੀਮਾਰੀ ਦਾ ਸ਼ਿਕਾਰ ਹੋਏ ਸਨ ਅਤੇ 33 ਲੋਕ ਹੈਜਾ ਕਾਰਨ ਦਮ ਤੋੜ ਗਏ ਸਨ। ਉਸ ਦੇ ਬਾਅਦ ਪੰਜਾਬ ਵਿਚ ਇਹ ਕੇਸ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਗੁਰਦਾਸਪੁਰ ਵਿਚ ਪਿੰਡ ਭੁੰਬਲੀ ਨਿਵਾਸੀ ਕੁਲਵੰਤ ਸਿੰਘ ਨੂੰ ਬੀਤੇ ਦਿਨ ਜਦ ਦਾਖਲ ਕਰਵਾਇਆ ਗਿਆ ਸੀ ਤਾਂ ਉਦੋਂ ਉਸ ਦੀ ਹਾਲਤ ਬਹੁਤ ਖਰਾਬ ਸੀ ਅਤੇ ਉਸ ਨੂੰ ਉਲਟੀਆਂ ਆਦਿ ਦਾ ਪੂਰਾ ਜ਼ੋਰ ਸੀ। ਡਾ. ਮਨਜਿੰਦਰ ਸਿੰਘ ਬੱਬਰ ਨੇ ਕੁਲਵੰਤ ਸਿੰਘ ਨੂੰ ਹੈਜਾ ਬੀਮਾਰੀ ਹੋਣ ਦੀ ਸ਼ੰਕਾ ਦੇ ਚਲਦੇ ਉਸ ਦੇ ਟੈਸਟ ਕਰਵਾਏ ਗਏ। ਜਦਕਿ ਲੰਮੇ ਸਮੇ ਤੋਂ ਹਸਪਤਾਲ ਵਿਚ ਇਸ ਬੀਮਾਰੀ ਦਾ ਕੋਈ ਟੈਸਟ ਨਹੀਂ ਹੋਇਆ ਸੀ। ਅੱਜ ਟੈਸਟ ਰਿਪੋਰਟ ਆਉਣ 'ਤੇ ਕੁਲਵੰਤ ਸਿੰਘ ਦੇ ਹੈਜਾ ਬੀਮਾਰੀ ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਹੈ।
ਪੀੜਤ ਮਰੀਜ਼ ਦੀ ਲੜਕੀ ਵੀ ਇਸੇ ਬੀਮਾਰੀ ਦੀ ਸ਼ੰਕਾ ਦੇ ਚਲਦੇ ਹਸਪਤਾਲ ਵਿਚ ਦਾਖਲ ਹੋਈ ਹੈ। ਉਸ ਦੇ ਵੀ ਟੈਸਟ ਹੋ ਰਹੇ ਹਨ ਅਤੇ ਉਸ ਦੀ ਰਿਪੋਰਟ 25 ਅਗਸਤ ਨੂੰ ਮਿਲੇਗੀ। ਜਦ ਇਹ ਵੀ ਪੀੜਤ ਪਾਈ ਗਈ ਤਾਂ ਨਿਸ਼ਚਿਤ ਰੂਪ ਵਿਚ ਸਾਰੇ ਪਰਿਵਾਰ ਦਾ ਇਲਾਜ ਸ਼ੁਰੂ ਹੋਵੇਗਾ।
ਸਿਹਤ ਵਿਭਾਗ ਦੀਆਂ ਟੀਮਾਂ ਕੁਲਵੰਤ ਸਿੰਘ ਅਤੇ ਉਸ ਦੀ ਲੜਕੀ ਦੇ ਹਸਪਤਾਲ ਵਿਚ ਦਾਖਲ ਹੋਣ ਦੇ ਚਲਦੇ ਪਿੰਡ ਭੁੰਬਲੀ ਭੇਜੀਆਂ ਗਈਆਂ ਹਨ। ਇਹ ਟੀਮਾਂ ਉਥੇ ਕੁਲਵੰਤ ਸਿੰਘ ਦੇ ਪਰਿਵਾਰ ਵੱਲੋਂ ਪ੍ਰਯੋਗ ਕੀਤੇ ਜਾਣ ਵਾਲੇ ਪਾਣੀ ਦਾ ਸੈਂਪਲ ਲਵੇਗੀ, ਉਥੇ ਇਸ ਬੀਮਾਰੀ ਤੋਂ ਬੱਚਣ ਲਈ ਲੋਕਾਂ ਨੂੰ ਜਾਗਰੂਕ ਕਰੇਗੀ। ਪਿੰਡ ਭੁੰਬਲੀ ਵਿਚ ਗਈ ਡਾ. ਵੰਦਨਾ ਨੇ ਦੱਸਿਆ ਕਿ ਕੁਲਵੰਤ ਸਿੰਘ ਦੇ ਘਰ ਵਿਚ ਬਹੁਤ ਜ਼ਿਆਦਾ ਗੰਦਗੀ ਸੀ ਅਤੇ ਉਸ ਦਾ ਪਰਿਵਾਰ ਜਿਸ ਨਲਕੇ ਤੋਂ ਪਾਣੀ ਪੀ ਰਿਹਾ ਹੈ, ਉਥੇ ਵੀ ਫਰਸ਼ ਕੱਚਾ ਸੀ, ਜਿਸ ਕਾਰਨ ਉਸ ਨਲਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ।
ਕੀ ਕਹਿੰਦੇ ਹਨ ਸਿਹਤ ਵਿਭਾਗ ਦੇ ਅਧਿਕਾਰੀ
ਇਸ ਸਬੰਧੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਵਿਜੇ ਕੁਮਾਰ, ਡਾ. ਪ੍ਰਭਜੋਤ ਕਲਸੀ, ਡਾ. ਮਨਜਿੰਦਰ ਸਿੰਘ ਬੱਬਰ ਨੇ ਕਿਹਾ ਕਿ ਇਹ ਬੀਮਾਰੀ ਗੰਦਾ ਪਾਣੀ ਪੀਣ ਨਾਲ ਹੁੰਦੀ ਹੈ ਅਤੇ ਬਰਸਾਤ ਦੇ ਮੌਸਮ ਵਿਚ ਹੈਜਾ ਬੀਮਾਰੀ ਦੇ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਪਿੰਡਾਂ ਅਤੇ ਬਸਤੀਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਉਹ ਪਾਣੀ ਨੂੰ ਉਬਾਲ ਕੇ ਪੀਣ। ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇ ਤੋਂ ਪੰਜਾਬ ਵਿਚ ਹੈਜਾ ਬੀਮਾਰੀ ਨਾਲ ਪੀੜਤ ਕੋਈ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਕੁਲਵੰਤ ਸਿੰਘ ਨੂੰ ਹੈਜਾ ਹੈ ਇਹ ਗੱਲ ਬੀਤੇ ਦਿਨ ਹੀ ਪਤਾ ਲੱਗ ਗਈ ਸੀ ਪਰ ਜਦ ਤੱਕ ਟੈਸਟ ਰਿਪੋਰਟ ਨਹੀਂ ਆਈ ਸੀ ਕੁਝ ਕਿਹਾ ਨਹੀਂ ਜਾ ਸਕਦਾ ਸੀ। ਹੁਣ ਕੁਲਵੰਤ ਸਿੰਘ ਦੀ ਰਿਪੋਰਟ ਆ ਗਈ ਹੈ ਅਤੇ ਉਹ ਹੈਜਾ ਬਿਮਾਰੀ ਨਾਲ ਪੀੜਤ ਹੈ ਅਤੇ ਉਸ ਦੀ ਲੜਕੀ ਵੀ ਇਸੇ ਬਿਮਾਰੀ ਨਾਲ ਪੀੜਤ ਲਗਦੀ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦਾ ਇਲਾਜ ਚਲ ਰਿਹਾ ਹੈ ਅਤੇ ਅਸੀ ਜਲਦੀ ਹੀ ਸਥਿਤੀ ਤੇ ਕਾਬੂ ਪਾ ਲਵੇਗਾ।
ਕੀ ਹਨ ਲੱਛਣ ਇਸ ਬੀਮਾਰੀ ਦੇ
ਡਾ. ਬੱਬਰ ਦੇ ਅਨੁਸਾਰ ਇਸ ਬੀਮਾਰੀ ਨਾਲ ਪੀੜਤ ਮਰੀਜ਼ ਨੂੰ ਉਲਟੀਆਂ ਅਤੇ ਟੱਟੀਆਂ ਦਾ ਜ਼ੋਰ ਰਹਿੰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਬਣ ਜਾਂਦੀ ਹੈ। ਗੰਦਾ ਪਾਣੀ ਪੀਣ ਨਾਲ ਇਹ ਬੀਮਾਰੀ ਹੁੰਦੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪਾਣੀ ਨੂੰ ਉਬਾਲ ਕੇ ਪੀਣ।
ਆਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਨੂੰ ਕੀਤੀ ਅਪੀਲ
NEXT STORY