ਕੋਟਕਪੂਰਾ(ਨਰਿੰਦਰ) : ਸਥਾਨਕ ਸ਼ਹਿਰ ਦਾ ਮਹੱਤਵਪੂਰਨ ਇਲਾਕਾ ਪ੍ਰੇਮ ਨਗਰ 'ਚ ਆਵਾਰਾ ਪਸ਼ੂਆਂ ਦੀ ਪਸੰਦ ਬਣ ਚੁੱਕਾ ਹੈ। ਬੀਤੇ ਕੁੱਝ ਸਮੇਂ ਤੋਂ ਤਾਂ ਇਸ ਇਲਾਕੇ 'ਚ ਆਵਾਰਾ ਪਸ਼ੂਆਂ ਦਾ ਹੀ ਰਾਜ ਵਿਖਾਈ ਦੇ ਰਿਹਾ ਹੈ। ਇੱਥੋਂ ਦਾ ਲੰਘਦੀ ਸਿੱਖਾਂ ਵਾਲਾ ਰੋਡ 'ਤੇ ਸਾਰਾ ਦਿਨ ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਹਰਲ-ਹਰਲ ਕਰਦੇ ਵਿਖਾਈ ਦਿੰਦੇ ਹਨ ਅਤੇ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਇਨ੍ਹਾਂ ਪਸ਼ੂਆਂ ਦੇ ਟਾਕਰੇ ਨਾਂ ਹੁੰਦੇ ਹੋਣਗੇ । ਅੱਜ ਸਵੇਰੇ ਜਦੋਂ ਵਦਿਆਿਰਥੀ ਸਕੂਲ ਜਾ ਰਹੇ ਸਨ ਤਾਂ ਪਸ਼ੂਆਂ ਦਾ ਇਕ ਵੱਡਾ ਝੁੰਡ ਪ੍ਰੇਮ ਨਗਰ ਦੀ ਮੁੱਖ ਸਡ਼ਕ 'ਤੇ ਆ ਗਿਆ ਅਤੇ ਉਨ੍ਹਾਂ ਦੀ ਲਡ਼ਾਈ ਸ਼ੁਰੂ ਹੋ ਗਈ। ਉੱਥੇ ਹਾਜ਼ਰ ਲੋਕਾਂ ਨੇ ਅਤੇ ਵਾਹਨ ਚਾਲਕਾਂ ਨੇ ਬਡ਼ੀ ਮੁਸ਼ਕਿਲ ਨਾਲ ਉੱਥੋਂ ਦੋੜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਇਕ ਬਾਈਕ ਸਵਾਰ ਨੌਜਵਾਨ ਇਨ੍ਹਾਂ ਦੀ ਲਪੇਟ 'ਚ ਆ ਗਿਆ ਪਰ ਚੰਗੀ ਕਿਸਮਤ ਹੋਣ ਕਾਰਨ ਉਹ ਵਾਲ-ਵਾਲ ਬਚ ਗਿਆ । ਇਲਾਕੇ ਅੰਦਰ ਅਵਾਰਾ ਪਸ਼ੂਆਂ ਦੀ ਲਗਾਤਾਰ ਵੱਧ ਰਹੀ ਗਣਿਤੀ ਅਤੇ ਪ੍ਰਸ਼ਾਸ਼ਨ ਦੀ ਇਸ ਪਾਸੇ ਵਿਖਾਈ ਜਾ ਰਹੀ ਲਾਪਰਵਾਹੀ ਕਾਰਨ ਲੋਕ ਪ੍ਰੇਸ਼ਾਨ'ਚ ਹਨ। ਸ਼੍ਰੋਮਣੀ ਸੰਤ ਸ਼੍ਰੀ ਗੁਰੂ ਰਵਦਾਸ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਸੇਵਾ ਮੁਕਤ ਡੀ. ਐਸ. ਪੀ., ਸੁਰਿੰਦਰ ਕੁਮਾਰ ਖੱਿਚੀ, ਰਾਮ ਚੰਦ ਕਟਾਰੀਆ, ਰਵਿੰਦਰ ਕੁਮਾਰ, ਹੁਕਮ ਚੰਦ, ਰਾਜੂ ਸਚਦੇਵਾ ਅਤੇ ਜਸਵੰਤ ਬੀਰਾ ਆਦ ਿਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਅਪੀਲ ਕੀਤੀ ਕਿ ਉਹ ਮੁਹੱਲਾ ਵਾਸੀਆਂ ਇਸ ਸਮੱਸਿਆ ਤੋਂ ਜਲਦੀ ਤੋਂ ਜਲਦੀ ਛੁਟਕਾਰਾ ਦਿਵਾਉਣ।
ਰਾਮ ਰਹੀਮ ਮਾਮਲਾ: ਪੰਜਾਬ 'ਚ ਧਾਰਾ 144 ਲਾਗੂ ਹੋਣ ਤੋਂ ਬਾਅਦ ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਵਧੇ ਸੁਰੱਖਿਆ ਦੇ ਪ੍ਰਬੰਧ
NEXT STORY