ਹੁਸ਼ਿਆਰਪੁਰ, (ਅਸ਼ਵਨੀ)- ਹਰਿਆਣਾ ਰੋਡ 'ਤੇ ਸਥਿਤ ਪ੍ਰਾਚੀਨ ਸ਼੍ਰੀ ਰਘੁਨਾਥ ਮੰਦਰ 'ਚ ਬੀਤੀ ਰਾਤ ਚੋਰਾਂ ਨੇ 3 ਗੋਲਕਾਂ ਤੋੜ ਕੇ ਉਨ੍ਹਾਂ ਵਿਚੋਂ ਚੜ੍ਹਾਵਾ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਸ਼੍ਰੀ ਰਾਮ ਦਰਬਾਰ ਮੰਦਰ, ਸ਼ਿਵ ਮੰਦਰ ਤੇ ਸ਼ਨੀਦੇਵ ਮੰਦਰ ਦੀਆਂ ਗੋਲਕਾਂ ਤੋੜੀਆਂ। ਮੰਦਰ ਦੇ ਮੁੱਖ ਪੁਜਾਰੀ ਪੰਡਿਤ ਰਜਨੀਸ਼ ਤੇ ਸੇਵਾਦਾਰ ਰਾਮਪਾਲ ਨੇ ਦੱਸਿਆ ਕਿ ਉਹ ਬੀਤੀ ਰਾਤ ਮੰਦਰ ਬੰਦ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਚਲੇ ਗਏ ਸਨ। ਅੱਜ ਸਵੇਰੇ ਵਾਪਸ ਆਉਣ 'ਤੇ ਉਨ੍ਹਾਂ ਦੇਖਿਆ ਕਿ ਰਾਮ ਦਰਬਾਰ ਦੇ ਜੰਗਲੇ ਦਾ ਦਰਵਾਜ਼ਾ ਟੁੱਟਾ ਹੋਇਆ ਸੀ ਤੇ ਜੰਗਲੇ ਦੇ ਪਿੱਛੇ ਰੱਖੀ ਗੋਲਕ ਵੀ ਟੁੱਟੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਮੰਦਰ ਦੇ ਅੰਦਰ ਹੀ ਸ਼ਨੀਦੇਵ ਮੰਦਰ ਦੇ ਬਾਹਰ ਰੱਖੀ ਗਈ ਗੋਲਕ ਦਾ ਤਾਲਾ ਵੀ ਤੋੜ ਕੇ ਉਸ ਵਿਚੋਂ ਵੀ ਚੋਰਾਂ ਨੇ ਚੜ੍ਹਾਵਾ ਚੋਰੀ ਕਰ ਲਿਆ। ਬਾਅਦ ਵਿਚ ਸ਼ਿਵ ਮੰਦਰ ਜਾ ਕੇ ਦੇਖਿਆ ਤਾਂ ਉਥੇ ਵੀ ਗੋਲਕ ਦਾ ਤਾਲਾ ਟੁੱਟਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਾਰੀਆਂ ਗੋਲਕਾਂ ਵਿਚ ਕਰੀਬ 10-15 ਹਜ਼ਾਰ ਰੁਪਏ ਚੜ੍ਹਾਵਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਿਟੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦਾ ਧਰਨਾ 5ਵੇਂ ਦਿਨ 'ਚ ਦਾਖਲ
NEXT STORY