ਜਲੰਧਰ (ਸ. ਹ.)- ਸ਼ਹਿਰ ਵਿਚ ਸ਼ਰੇਆਮ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਬੈਨਰ ਹੇਠ ਲੋਕਾਂ ਨੂੰ ਠੱਗਣ ਦਾ ਧੰਦਾ ਜ਼ੋਰਾਂ ’ਤੇ ਹੈ। ਹੈਰਾਨੀ ਦੀ ਗੱਲ ਹੈ ਕਿ ਬਿਨਾਂ ਲਾਇਸੈਂਸ ਦੇ ਚਲਾਏ ਜਾ ਰਹੇ ਇਸ ਧੰਦੇ ਨੂੰ ਲੈ ਕੇ ਪੁਲਸ ਨੇ ਵੀ ਚੁੱਪੀ ਸਾਧ ਰੱਖੀ ਹੈ ਅਤੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਨ ਲਈ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਅੱਗੇ ਪਰੋਸਿਆ ਜਾ ਰਿਹਾ ਹੈ। ਮੰਗਲਵਾਰ ਨੂੰ ਵਿਦੇਸ਼ ਯਾਤਰਾ ਕੰਸਲਟੈਂਟਸ ਨੇ ਲੋਕਾਂ ਨੂੰ ਠੱਗਣ ਲਈ ਫਿਰ ਤੋਂ ਸੈਮੀਨਾਰ ਲਗਾਇਆ। ਹਾਲਾਂਕਿ ਸੈਮੀਨਾਰ ਕਿੱਥੇ ਲੱਗਿਆ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਵਿਦੇਸ਼ ਯਾਤਰਾ ਕੰਸਲਟੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਵੀਡੀਓ ਜਾਰੀ ਕੀਤੀ ਗਈ।
ਇਸ ਨਾਲ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਕਿਤੇ ਇਹ ਠੱਗੀ ਦਾ ਧੰਦਾ ਪੁਲਸ ਦੀ ਦੇਖ-ਰੇਖ ’ਚ ਤਾਂ ਨਹੀਂ ਚੱਲ ਰਿਹਾ। ਇਕ ਪਾਸੇ ਚੋਣਵੇਂ ਹਲਕੇ ਵਿਚ ਪੁਲਸ ਹੁੱਕਾ ਬਾਰਾਂ ’ਚ ਰੇਡ ਕਰ ਰਹੀ ਹੈ ਤਾਂ ਦੂਜੇ ਪਾਸੇ ਉਸੇ ਹਲਕੇ ਵਿਚ ਧੜੱਲੇ ਨਾਲ ਧੋਖਾਧੜੀ ਦਾ ਧੰਦਾ ਚਲਾ ਕੇ ਆਮ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਕਿਤੇ ਨਾ ਕਿਤੇ ਇਹ ਕੜੀਆਂ ਵੀ ਆਪਸ ਵਿਚ ਜੁੜਦੀਆਂ ਨਜ਼ਰ ਆ ਰਹੀਆਂ ਹਨ। ਜੇਕਰ ਪੁਲਸ ਹੁੱਕਾ ਬਾਰ ਲੱਭ ਕੇ ਉਨ੍ਹਾਂ ’ਤੇ ਰੇਡ ਕਰ ਸਕਦੀ ਹੈ ਤਾਂ ਲੋਕਾਂ ਨੂੰ ਠੱਗਣ ਲਈ ਖੁੱਲ੍ਹੀ ਵਿਦੇਸ਼ ਯਾਤਰਾ ਕੰਸਲਟੈਂਟ ਦੀ ਦੁਕਾਨ ਤਾਂ ਸ਼ਰੇਆਮ ਗੜ੍ਹਾ ਰੋਡ ’ਤੇ ਸਥਿਤ ਹੈ ਪਰ ਇਸ ਨੂੰ ਲੈ ਕੇ ਅੱਖਾਂ ਮੀਟ ਕੇ ਬੈਠਣਾ ਕਿਤੇ ਨਾ ਕਿਤੇ ਸਵਾਲ ਉਠਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ
'ਜਗ ਬਾਣੀ' ਨੇ ਪਹਿਲਾਂ ਵੀ ਇਸ ਗੋਰਖਧੰਦੇ ਦਾ ਪਰਦਾਫ਼ਾਸ਼ ਕੀਤਾ ਸੀ, ਜਿਸ ਨੂੰ ਲੈ ਕੇ ਏ. ਡੀ. ਸੀ. ਪੀ. ਰਾਕੇਸ਼ ਕੁਮਾਰ ਯਾਦਵ ਨੇ ਜਾਂਚ ਦਾ ਭਰੋਸਾ ਦਿੱਤਾ ਸੀ ਪਰ ਉਹ ਬਿਆਨ ਵੀ ਕਿਤਾਬਾਂ ਵਿਚ ਹੀ ਰਹਿ ਗਏ। ਅਜੇ ਵੀ ਵਿਦੇਸ਼ ਯਾਤਰਾ ਕੰਸਲਟੈਂਟਸ ਵੱਲੋਂ ਠੱਗੇ ਲੋਕਾਂ ਨੇ ਜੋ ਪੁਲਸ ਵਿਚ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ, ਉਹ ਪੁਰਾਣੀਆਂ ਸ਼ਿਕਾਇਤਾਂ ਵਾਂਗ ਫਾਈਲਾਂ ਵਿਚ ਧੂੜ ਚੱਟ ਰਹੀਆਂ ਹਨ।
ਦਫ਼ਤਰ ਬੰਦ ਕਰਕੇ ਅੰਡਰਗਰਾਊਂਡ ਹੋ ਗਿਆ ਸੀ ਕਜ਼ਨ ਭਰਾ ਤੇ ਸਾਥੀ
ਦਰਅਸਲ ਵਿਦੇਸ਼ ਯਾਤਰਾ ਕੰਸਲਟੈਂਟਸ ਦਾ ਫਾਊਂਡਰ ਈਸ਼ਵ ਭਾਰਦਵਾਜ ਆਪਣੇ ਕਜ਼ਨ ਭਰਾ ਪਵਨ ਨੂੰ ਅੱਗੇ ਕਰ ਕੇ ਇਹ ਕਥਿਤ ਟ੍ਰੈਵਲ ਏਜੰਟੀ ਦਾ ਕੰਮ ਕਰ ਰਿਹਾ ਹੈ। ਉਹ ਖ਼ੁਦ ਇਸ ਲਈ ਅੱਗੇ ਨਹੀਂ ਹੋ ਰਿਹਾ ਕਿਉਂਕਿ ਉਸ ਦੇ ਖ਼ਿਲਾਫ਼ ਪਹਿਲਾਂ ਹੀ ਅਪਰਾਧਿਕ ਕੇਸ ਦਰਜ ਹਨ। ਖੁਲਾਸੇ ਹੋਣ ਤੋਂ ਬਾਅਦ ਈਸ਼ਵ ਭਾਰਦਵਾਜ ਨੇ ਆਪਣੇ ਦਫ਼ਤਰ ਬੰਦ ਕਰ ਦਿੱਤੇ ਸਨ। ਉਹ ਲੋਕਾਂ ਨਾਲ ਠੱਗੀਆਂ ਮਾਰ ਕੇ ਬਾਅਦ ਵਿਚ ਆਪਣਾ ਸਟਾਫ਼ ਵੀ ਬਦਲ ਲੈਂਦਾ ਸੀ। ਬਿਨਾਂ ਲਾਇਸੈਂਸ ਦੇ ਸ਼ਹਿਰ ਵਿਚ ਉਸ ਨੇ ਤਿੰਨ ਤੋਂ ਚਾਰ ਜਗ੍ਹਾ ’ਤੇ ਆਪਣੇ ਦਫ਼ਤਰ ਖੋਲ੍ਹੇ ਹੋਏ ਸਨ। ਇਕ ਪਾਸੇ ਪ੍ਰਸ਼ਾਸਨ ਜਾਅਲੀ ਟ੍ਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦਾ ਦਾਅਵਾ ਕਰਦਾ ਹੈ ਤਾਂ ਦੂਜੇ ਪਾਸੇ ਬਿਨਾਂ ਲਾਇਸੈਂਸ ਦੇ ਹੀ ਜਲੰਧਰ ਵਿਚ ਇਕੋ ਅਪਰਾਧਿਕ ਅਕਸ ਵਾਲਾ ਵਿਅਕਤੀ ਫਰਜ਼ੀ ਤਰੀਕੇ ਨਾਲ ਏਜੰਟੀ ਦਾ ਕੰਮ ਕਰ ਕੇ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ ਦੇ ਅਟਾਰਨੀ ਜਨਰਲ ਦੀ ਸ਼ਿਕਾਇਤ 'ਤੇ ਪੰਜਾਬ ਪੁਲਸ ਦੇ SHO 'ਤੇ ਡਿੱਗੀ ਗਾਜ! ਹੋਈ ਸਖ਼ਤ ਕਾਰਵਾਈ
ਟਿਕਟਾਂ ਵੇਚਣ ਵਾਲਿਆਂ ਨਾਲ ਵੀ ਮਾਰ ਚੁੱਕਾ ਹੈ ਠੱਗੀਆਂ
ਈਸ਼ਵ ਭਾਰਦਵਾਜ ਆਪਣੇ ਕਲਾਇੰਟਸ ਦੇ ਨਾਲ ਹੀ ਨਹੀਂ ਬਲਕਿ ਹੋਰ ਲੋਕਾਂ ਨਾਲ ਵੀ ਫਰਾਡ ਕਰ ਚੁੱਕਾ ਹੈ। ਉਸ ਨੂੰ ਇਸ ਧੰਦੇ ਵਿਚ ਉਤਾਰਨ ਵਾਲੇ ਏਜੰਟ ਦੇ ਨਾਲ-ਨਾਲ ਹੁਣ ਕੁਝ ਏਅਰ ਟਿਕਟ ਦਾ ਕੰਮ ਕਰਨ ਵਾਲੇ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਨੇ ਦੋਸ਼ ਲਗਾਇਆ ਕਿ ਈਸ਼ਵ ਭਾਰਦਵਾਜ ਉਨ੍ਹਾਂ ਨਾਲ ਏਅਰ ਟਿਕਟ ਨੂੰ ਲੈ ਕੇ ਵੀ ਫਰਾਡ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਈਸ਼ਵ ਭਾਰਦਵਾਜ ਨੇ ਉਨ੍ਹਾਂ ਕੋਲੋਂ ਮਲੇਸ਼ੀਆ ਦੀਆਂ ਟਿਕਟਾਂ ਖ਼ਰੀਦੀਆਂ ਸਨ, ਪਹਿਲਾਂ ਤਾਂ ਪੈਸੇ ਦੇ ਕੇ ਉਹ ਵਿਸ਼ਵਾਸ ਬਣਾਉਂਦਾ ਰਿਹਾ ਪਰ ਬਾਅਦ ਵਿਚ ਉਧਾਰੀਆਂ ਟਿਕਟਾਂ ਲੈ ਕੇ ਕਾਫ਼ੀ ਸਮੇਂ ਤੋਂ ਉਸ ਦੇ ਪੈਸੇ ਹੀ ਨਹੀਂ ਦਿੱਤੇ। ਕਰੀਬ ਇਕ ਤੋਂ ਡੇਢ ਲੱਖ ਰੁਪਏ ਦੀਆਂ ਟਿਕਟਾਂ ਵੀ ਖਰੀਦ ਕੇ ਉਸ ਨੇ ਕਾਰੋਬਾਰੀਆਂ ਦੇ ਪੈਸੇ ਨਹੀਂ ਦਿੱਤੇ। ਉਕਤ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਉਹ ਕਈ ਲੋਕਾਂ ਨਾਲ ਏਅਰ ਟਿਕਟ ਨੂੰ ਲੈ ਕੇ ਫਰਾਡ ਕਰ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! 5 ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY