ਚੰਡੀਗੜ੍ਹ, (ਰਾਜਿੰਦਰ)- ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਆਪਣੇ ਹੋਟਲਾਂ ਦੇ ਬੈਂਕੁਇਟ ਹਾਲ 'ਚ ਐਗਜ਼ਾਮ ਤੇ ਹੋਰ ਪ੍ਰੋਗਰਾਮ ਕਰਵਾਉਣ 'ਤੇ ਟ੍ਰੇਨਿੰਗ ਸੰਸਥਾਨਾਂ ਨੂੰ 40 ਫ਼ੀਸਦੀ ਛੋਟ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਹੈ। ਇਸ ਸਬੰਧੀ 4 ਜੁਲਾਈ ਨੂੰ ਹੋਣ ਵਾਲੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿਚ ਅਪਰੂਵਲ ਲਈ ਪ੍ਰਸਤਾਵ ਆਵੇਗਾ, ਜਿਸ 'ਤੇ ਚਰਚਾ ਕੀਤੀ ਜਾਵੇਗੀ। ਸਿਟਕੋ ਦੇ ਮੁੱਖ ਤਿੰਨ ਹੋਟਲਾਂ 'ਚ ਬੈਂਕੁਇਟਸ ਚੱਲ ਰਹੇ ਹਨ, ਜਿਸ 'ਚ ਹੋਟਲ ਮਾਊਂਟ ਵਿਊ ਸੈਕਟਰ-10, ਸੈਕਟਰ-17 ਸਥਿਤ ਸ਼ਿਵਾਲਿਕ ਵਿਊ ਹੋਟਲ ਤੇ ਸੈਕਟਰ-24 ਸਥਿਤ ਪਾਰਕ ਵਿਊ ਹੋਟਲ ਸ਼ਾਮਲ ਹਨ। ਇਨ੍ਹਾਂ ਹੋਟਲਾਂ ਦੇ ਬੈਂਕੁਇਟਸ 'ਚ 400 ਦੇ ਲਗਭਗ ਲੋਕਾਂ ਦਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ। ਚਰਚਾ ਤੋਂ ਬਾਅਦ ਹੀ ਅਪਰੂਵਲ ਦਿੱਤੀ ਜਾਵੇਗੀ
ਇਸ ਸੰਬੰਧ 'ਚ ਸਿਟਕੋ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਟ੍ਰੇਨਿੰਗ ਸੰਸਥਾਨਾਂ ਨੂੰ ਦਿਨ ਸਮੇਂ ਪ੍ਰੋਗਰਾਮ ਕਰਨ ਲਈ 40 ਫ਼ੀਸਦੀ ਛੋਟ ਦੇਣ ਦਾ ਪ੍ਰਸਤਾਵ ਤਿਆਰ ਕੀਤਾ ਹੈ, ਜਿਸਨੂੰ ਮੀਟਿੰਗ 'ਚ ਚਰਚਾ ਤੋਂ ਬਾਅਦ ਹੀ ਅਪਰੂਵਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਟਲਾਂ ਦੇ ਰੇਟ 'ਚ ਬਦਲਾਅ ਕਰਨ ਦੇ ਸਬੰਧ 'ਚ ਵੀ ਪਾਲਿਸੀ ਤਿਆਰ ਕੀਤੀ ਹੈ। ਇਹ ਪਾਲਿਸੀ ਅਪਰੂਵ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਆਪਣੇ ਹੋਟਲਾਂ ਤੋਂ ਆਮਦਨ ਹੋਵੇਗੀ।
ਸਕਿੱਲਡ ਵਰਕਰ ਨਿਯੁਕਤ ਕਰਨ ਦਾ ਪ੍ਰਸਤਾਵ ਵੀ ਰਖਿਆ ਜਾਵੇਗਾ
ਮੀਟਿੰਗ ਵਿਚ ਆਪਣੇ ਹੋਟਲਾਂ ਲਈ ਨਿਪੁੰਨ ਵਰਕਰ ਨਿਯੁਕਤ ਕਰਨ ਦਾ ਵੀ ਪ੍ਰਸਤਾਵ ਮੀਟਿੰਗ 'ਚ ਰੱਖਿਆ ਜਾਵੇਗਾ। ਵਿਭਾਗ ਨੇ ਸਾਰੇ ਹੋਟਲਾਂ ਅੰਦਰ ਚੱਲ ਰਹੇ ਬੈਂਕੁਇਟਸ 'ਚ ਨਵੇਂ ਰੇਟ ਤੈਅ ਕਰਨ ਲਈ ਵੀ ਪਾਲਿਸੀ ਤਿਆਰ ਕਰ ਰੱਖੀ ਹੈ, ਜਿਸ ਤਹਿਤ ਪੀਕ ਸੀਜ਼ਨ ਦੌਰਾਨ ਰੇਟ ਜ਼ਿਆਦਾ ਹੋਣਗੇ, ਉਥੇ ਹੀ ਲੀਨ ਸੀਜ਼ਨ ਦੌਰਾਨ ਰੇਟ ਘੱਟ ਕੀਤੇ ਜਾਣੇ ਹਨ। ਮੀਟਿੰਗ 'ਚ ਚਰਚਾ ਤੋਂ ਬਾਅਦ ਹੀ ਇਸ ਪਾਲਿਸੀ 'ਤੇ ਅੰਤਿਮ ਫੈਸਲਾ ਲਿਆ ਜਾਵੇਗਾ।
ਜਲੰਧਰ : ਵਟਸਐਪ ਜ਼ਰੀਏ ਦਬੋਚੇ ਜਿਊਲਰੀ ਲੁੱਟਣ ਵਾਲੇ ਬੰਟੀ-ਬਬਲੀ
NEXT STORY