ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਵਿਖੇ ਸ਼ਹਿਰ ਦੀ ਸੁੰਦਰਤਾਂ ਨੂੰ ਢਾਹ ਲਗਾ ਰਹੀ ਸਰਕਾਰੀ ਹਸਪਤਾਲ, ਵਿਦਿਅਕ ਅਦਾਰੇ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਕੁੱੜੇ ਕਰਕਟ ਤੇ ਗੰਦਗੀ ਨਾਲ ਪੂਰੀ ਤਰ੍ਹਾਂ ਢੱਕੀ ਜਾ ਰਹੀ ਸੜਕ ਕਾਰਨ ਇਲਾਕਾ ਨਿਵਾਸੀਆਂ ’ਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਪ੍ਰਤੀ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਨੇ ਦੱਸਿਆ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਅਤੇ ਸ਼ਹੀਦ ਭਗਤ ਸਿੰਘ ਚੌਂਕ ਨੂੰ ਜਾਣ ਵਾਲੀ ਸੜਕ ’ਤੇ ਪ੍ਰਾਚੀਨ ਸ਼ਿਵ ਮੰਦਰ, ਕਾਲੀ ਮਾਤਾ ਮੰਦਿਰ, ਸਚਿਦਾਨੰਦ ਜੀ ਦੀ ਕੁਟੀਆ,ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਲੜਕੇ ਸਥਿਤ ਹੋਣ ਦੇ ਨਾਲ-ਨਾਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਮੇਤ ਕਈ ਹੋਰ ਪ੍ਰਮੁੱਖ ਅਦਾਰਿਆਂ ਅਤੇ ਧਾਰਮਿਕ ਸਥਾਨਾਂ ਨੂੰ ਜਾਣ ਵਾਲਾ ਮੁੱਖ ਮਾਰਗ ਹੈ।
ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ
ਉਨ੍ਹਾਂ ਕਿਹਾ ਕਿ ਇਥੇ ਕੁਟੀਆ ਦੀ ਚਾਰਦੀਵਾਰੀ ਦੇ ਨਾਲ ਲੱਗਿਆ ਗੰਦਗੀ ਦਾ ਢੇਰ ਵੱਧਦਾ ਵੱਧਦਾ ਹੁਣ ਪੂਰੀ ਸੜਕ ’ਤੇ ਫੈਲ ਚੁੱਕਾ ਹੈ, ਜਿਸ ਕਾਰਨ ਜਿਥੇ ਇਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦਗੀ ਦੇ ਢੇਰ ਕਾਰਨ ਇਥੇ ਫੈਲ ਰਹੀ ਬਦਬੋਂ ਅਤੇ ਪਲ ਰਹੇ ਮੱਖੀ ਮੱਛਰ ਕਾਰਨ ਇਸ ਖੇਤਰ ’ਚ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਦਾ ਜਾ ਰਿਹਾ ਹੈ। ਇੰਝ ਲਗਦਾ ਜਿਵੇ ਇਹ ਸੜਕ ਲੁੱਕ ਬਜ਼ਰੀ ਦੀ ਥਾਂ ਕੁੜੇ ਕਰਕਟ ਨਾਲ ਬਣਾਈ ਗਈ ਹੋਵੇ।
ਪੜ੍ਹੋ ਇਹ ਵੀ ਖ਼ਬਰ - ਕਾਰ ’ਚੋਂ ਭੇਤਭਰੀ ਹਾਲਤ ’ਚ ਮਿਲੀ ਨੌਜਵਾਨ ਪੁੱਤ ਦੀ ਲਾਸ਼, 3 ਮਹੀਨੇ ਪਹਿਲਾਂ ਆਇਆ ਸੀ ਪੰਜਾਬ
ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਪਣੇ ਘਰਾਂ ਦੇ ਆਲੇ-ਦਾਅਲੇ ਵੱਧ ਤੋਂ ਵੱਧ ਸਫ਼ਾਈ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸ਼ਹਿਰ ’ਚ ਥਾਂ ਥਾਂ ਉਪਰ ਲੱਗੇ ਗੰਦਗੀ ਦੇ ਵੱਡੇ ਵੱਡੇ ਢੇਰ ਸਰਕਾਰ ਅਤੇ ਪ੍ਰਸ਼ਾਸਨ ਦਾ ਮੂੰਹ ਚਿੜ੍ਹਾਂ ਰਹੇ ਹਨ। ਸ਼ਹਿਰ ਨਿਵਾਸੀਆਂ ਨੇ ਸਖ਼ਤ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਅੰਦਰ ਲਗਾਤਾਰ ਵਿਗੜ ਰਹੀ ਸਫ਼ਾਈ ਵਿਵਸਥਾਂ ਵੱਲ ਕੋਈ ਧਿਆਨ ਦੇਣ ਦੀ ਥਾਂ ਸਫ਼ਾਈ ਸੇਵਾਕਾਂ ਦੀ ਹੜਤਾਲ ਦਾ ਬਹਾਨਾਂ ਬਣਾ ਕੇ ਪੱਲਾ ਝਾੜਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬੇਅਦਬੀ ਮਾਮਲੇ ਨੂੰ ਲੈ ਕੇ ‘ਨਵਜੋਤ ਸਿੱਧੂ’ ਨੇ ਮੁੜ ਘੇਰੇ ਬਾਦਲ, ਕਿਸਾਨਾਂ ਲਈ ਆਖੀ ਵੱਡੀ ਗੱਲ
ਉਨ੍ਹਾਂ ਕਿਹਾ ਸ਼ਹਿਰਾਂ ਸਫ਼ਾਈ ਵਿਵਸਥਾਂ ਨੂੰ ਕਾਇਮ ਰੱਖਣਾ ਸਰਕਾਰ ਦਾ ਮੁੱਢਲਾ ਫਰਜ਼ ਹੈ। ਇਸ ਲਈ ਸਰਕਾਰ ਜਾਂ ਤਾਂ ਸਫ਼ਾਈ ਸੇਵਕਾਂ ਦੀ ਹੜਤਾਲ ਖਤਮ ਕਰਵਾਏ ਜਾਂ ਫਿਰ ਸ਼ਹਿਰਾਂ ’ਚ ਸਫ਼ਾਈ ਦਾ ਕੋਈ ਹੋਰ ਬਦਲਵਾਂ ਪ੍ਰਬੰਧ ਕਰਕੇ ਸ਼ਹਿਰਾਂ ’ਚ ਸਫ਼ਾਈ ਕਰਵਾਕੇ ਲੋਕਾਂ ਨੂੰ ਇਹ ਗੰਦਗੀ ਤੋਂ ਨਿਯਾਕਤ ਦੁਵਾਵੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ
ਹੁਸ਼ਿਆਰਪੁਰ ’ਚ ਵਾਪਰੇ ਹਾਦਸੇ ’ਚ ਸਵਾ ਸਾਲ ਦੀ ਬੱਚੀ ਦਾ ਸਿਰ ਧੜ ਤੋਂ ਹੋਇਆ ਵੱਖ, ਦੇਖਣ ਵਾਲਿਆਂ ਦੇ ਕੰਬੇ ਦਿਲ
NEXT STORY