ਚੰਡੀਗੜ੍ਹ (ਮਨਮੋਹਨ) : ਅੱਜ ਸਵੇਰੇ ਤੜਕਸਾਰ ਸਿਟੀ ਬਿਊਟੀਫੁੱਲ 'ਚ ਹੋਈ ਬਾਰਸ਼ ਨੇ ਲੋਕਾਂ ਦੇ ਗਰਮੀ ਨਾਲ ਮੁਰਝਾਏ ਚਿਹਰਿਆਂ 'ਤੇ ਰੌਣਕ ਲੈ ਆਂਦੀ ਹੈ। ਹਿਮਾਚਲ 'ਚ ਬਾਰਸ਼ ਦੇ ਨਾਲ-ਨਾਲ ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ। ਇਸ ਮੌਸਮ ਦਾ ਆਨੰਦ ਲੈਣ ਲਈ ਸ਼ਹਿਰ ਦੀ ਲਾਈਫ ਲਾਈਨ ਕਹੀ ਜਾਂਦੀ 'ਸੁਖਨਾ ਝੀਲ' 'ਤੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਦਾ ਤਾਂਤਾ ਲੱਗਿਆ ਹੋਇਆ ਹੈ। ਬੱਚਿਆਂ ਨੂੰ ਸਕੂਲਾਂ 'ਚ ਛੁੱਟੀਆਂ ਹੋਣ ਕਾਰਨ ਮਾਪੇ ਵੀ ਉਨ੍ਹਾਂ ਨੂੰ ਘੁੰਮਾ ਕੇ ਮੌਸਮ ਦਾ ਪੂਰਾ ਮਜ਼ਾ ਲੈ ਰਹੇ ਹਨ। ਸਵੇਰੇ ਹੋਈ ਬਾਰਸ਼ ਤੋਂ ਬਾਅਦ ਮੌਸਮ ਠੰਡਾ-ਠਾਰ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਅੱਗ ਵਰ੍ਹਾਉਂਦੀ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।
ਵਿਨੋਦ ਕਾਂਬਲੀ ਜਲੰਧਰ 'ਚੋਂ ਲੱਭਣਗੇ ਕ੍ਰਿਕਟ ਦੇ ਹੀਰੇ (ਵੀਡੀਓ)
NEXT STORY