ਲੁਧਿਆਣਾ (ਤਰੁਣ) : ਸਮਰਾਲਾ ਚੌਕ ਤੋਂ ਚੀਮਾ ਚੌਕ ਵੱਲ ਜਾਂਦੇ ਹੋਏ ਤਿੰਨੇ ਭਰਾਵਾਂ ਸਣੇ ਇਕ ਨੌਜਵਾਨ ਦੀ ਇਕ ਚਿਕਨ ਸ਼ਾਪ ਦੇ ਮਾਲਕ ਦੇ ਬੇਟੇ ਨਾਲ ਕਿਹਾ ਸੁਣੀ ਹੋ ਗਈ। ਇਸ ਤੋਂ ਕੁਝ ਦੇਰ ਬਾਅਦ ਜਿਉਂ ਹੀ ਚਾਰੇ ਦੋਸਤ ਇਕ ਗਲੀ ਵਿਚ ਵੜੇ ਤਾਂ ਉਨ੍ਹਾਂ ਨੂੰ 7-8 ਨੌਜਵਾਨਾਂ ਨੇ ਘੇਰ ਲਿਆ। ਇਸ ਦੌਰਾਨ ਸਾਰੇ ਨੌਜਵਾਨਾਂ ਨੇ ਚਾਰੇ ਦੋਸਤਾਂ 'ਤੇ ਹਮਲਾ ਕਰਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਚਾਰੇ ਜਣੇ ਜਦੋਂ ਹਮਲਾਵਰਾਂ ਦੇ ਚੁੰਗਲ 'ਚੋਂ ਨਿਕਲ ਕੇ ਸੜਕ ਕਰਾਸ ਕਰਨ ਲੱਗੇ ਤਾਂ ਇਸ ਦੌਰਾਨ ਟਰੱਕ ਦੀ ਫੇਟ ਵੱਜਣ ਨਾਲ ਇਕ ਨੌਜਵਾਨ ਨਕੁਲ ਉਛਲ ਕੇ ਸੜਕ 'ਤੇ ਡਿੱਗ ਗਿਆ। ਚਾਰੇ ਜਣੇ 2 ਮੋਟਰਸਾਈਕਲ 'ਤੇ ਸਵਾਰ ਸਨ ਅਤੇ ਉਹ ਨਕੁਲ ਨੂੰ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਨਕੁਲ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਪਾ ਸੈਂਟਰ 'ਚ ਹੁੰਦੇ ਗੰਦੇ ਧੰਦਿਆਂ ਦਾ ਹੋਇਆ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਦਰਅਸਲ ਕਰਨ, ਅਰਜਨ, ਨਕੁਲ ਤਿੰਨੇ ਭਰਾ ਹਨ ਜੋ ਆਪਣੇ ਦੋਸਤ ਨਾਲ ਖਾਣ-ਪੀਣ ਨਿਕਲੇ ਸਨ। ਸਾਰੇ ਟਿੱਬਾ ਰੋਡ, ਮਾਇਆਪੁਰੀ ਦੇ ਰਹਿਣ ਵਾਲੇ ਹਨ। ਸ਼ਨੀਵਾਰ ਰਾਤ ਲਗਭਗ 9 ਵਜੇ ਚਾਰੇ ਦੋਸਤ ਸ਼ਰਾਬ ਦਾ ਸੇਵਨ ਕਰਨ ਤੋਂ ਬਾਅਦ ਖਾਣਾ ਖਾਣ ਲਈ ਢਾਬੇ 'ਤੇ ਜਾ ਰਹੇ ਸੀ। ਘਟਨਾ ਨੂੰ ਲੈ ਕੇ ਮ੍ਰਿਤਕ ਨਕੁਲ ਦੇ ਰਿਸ਼ਤੇਦਾਰ ਕਾਫੀ ਗੁੱਸੇ 'ਚ ਸਨ, ਜੋ ਕਿ ਐਤਵਾਰ ਨੂੰ ਸ਼ਿੰਗਾਰ ਚੌਕੀ ਦੇ ਬਾਹਰ ਇਕੱਠੇ ਹੋਏ ਅਤੇ ਪੁਲਸ ਤੋਂ ਹਮਲਾਵਰਾਂ ਖ਼ਿਲਾਫ਼ ਕਤਲ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਦੀਪਕ ਪਾਰਿਕ, ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ, ਥਾਣਾ ਡਵੀਜ਼ਨ ਨੰ. 3 ਇੰਚਾਰਜ ਸਤੀਸ਼ ਕੁਮਾਰ ਮੌਕੇ 'ਤੇ ਪੁੱਜੇ ਅਤੇ ਸਥਿਤੀ 'ਤੇ ਕਾਬੂ ਪਾਉਂਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਬੁਢਲਾਡਾ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਦਾ ਕੈਨੇਡਾ 'ਚ ਗੋਲ਼ੀਆਂ ਮਾਰ ਕੇ ਕਤਲ

ਮ੍ਰਿਤਕ ਦੇ ਚਾਚਾ ਆਨੰਦ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਨਕੁਲ ਦਾ ਕਤਲ ਕੀਤਾ ਹੈ। ਛਾਤੀ ਅਤੇ ਪੇਟ 'ਚ ਜ਼ੋਰਦਾਰ ਵਾਰ ਕੀਤੇ ਜੋ ਨਕੁਲ ਝੱਲ ਨਹੀਂ ਸਕਿਆ ਅਤੇ ਉਸ ਨੇ ਦਮ ਤੋੜ ਦਿੱਤਾ। ਨਕੁਲ ਡਰਾਈਵਰ ਦਾ ਕੰਮ ਕਰਦਾ ਸੀ, ਜਿਸ ਦੀ ਉਮਰ ਲਗਭਗ 21 ਸਾਲ ਹੈ। ਤਿੰਨੇ ਭਰਾਵਾਂ ਵਿਚੋਂ ਨਕੁਲ ਸਭ ਤੋਂ ਛੋਟਾ ਸੀ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਨੇ ਬਦਲੇ ਰੰਗ, ਪਿੱਛੋਂ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ
ਕੀ ਕਹਿੰਦੇ ਹਨ ਏ. ਸੀ. ਪੀ.
ਇਸ ਸਬੰਧੀ ਏ. ਸੀ. ਪੀ. ਵਰਿਆਮ ਸਿੰਘ ਦਾ ਕਹਿਣਾ ਹੈ ਕਿ ਵਿਵਾਦ ਤੋਂ ਬਾਅਦ ਨਕੁਲ ਆਪਣੇ ਭਰਾਵਾਂ ਦੇ ਨਾਲ ਭੱਜ ਨਿਕਲਿਆ। ਸੜਕ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਮੌਤ ਹੋਈ ਹੈ। ਫਿਲਹਾਲ ਪੁਲਸ ਨੇ ਹਮਲਾਵਰਾਂ ਖ਼ਿਲਾਫ਼ ਕੁੱਟਮਾਰ ਅਤੇ ਟਰੱਕ ਚਾਲਕ ਖ਼ਿਲਾਫ਼ ਧਾਰਾ 304ਏ ਤਹਿਤ ਕੇਸ ਦਰਜ ਕੀਤਾ। ਕਤਲ ਹੈ ਜਾਂ ਦੁਰਘਟਨਾ ਪੋਸਟਮਾਟਰਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।
ਇਹ ਵੀ ਪੜ੍ਹੋ : ਜੰਡਿਆਲਾ ਪੁਲਸ ਨੇ ਨਾਕੇ 'ਤੇ ਗ੍ਰਿਫ਼ਤਾਰ ਕੀਤਾ ਨਾਮੀ ਗੈਂਗਸਟਰ
ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਦੋਵੇਂ ਵਾਰਦਾਤਾਂ
ਹਮਲਾਵਰਾਂ ਨਾਲ ਚਾਰੇ ਦੋਸਤਾਂ ਦੀ ਹੋਈ ਕੁੱਟਮਾਰ ਦਾ ਦ੍ਰਿਸ਼ ਅਤੇ ਸੜਕ ਕਰਾਸ ਕਰਦੇ ਸਮੇਂ ਤੱਕ ਤੋਂ ਹੋਈ ਟੱਕਰ ਇਹ ਦੋਵੇਂ ਘਟਨਾਵਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹਨ। ਪੁਲਸ ਨੇ ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਫਿਲਹਾਲ ਪੁਲਸ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਜਦਕਿ ਕੁਟਮਾਰ ਕਰਨ ਵਾਲੇ 6-7 ਨੌਜਵਾਨਾਂ ਖ਼ਿਲਾਫ਼ ਕੁੱਟਮਾਰ ਦੀਆਂ ਮਾਮੂਲੀ ਧਾਰਾ ਲਗਾ ਕੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਚਾਚੇ ਨੇ ਪੁਲਸ ਪ੍ਰਸ਼ਾਸਨ ਤੋਂ ਕਤਲ ਦੀ ਧਾਰਾ ਹਮਲਾਵਰਾਂ ਖ਼ਿਲਾਫ਼ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਖੇਤੀ ਬਿੱਲ ਪਾਸ ਕਰਨ ਵਾਲੀ ਭਾਜਪਾ ਲਈ ਇਸ ਪਿੰਡ ਦਾ ਸਖ਼ਤ ਫ਼ੈਸਲਾ
ਦੁਬਈ ਤੋਂ ਆਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਪਿੰਡ 'ਚ ਸੋਗ ਦੀ ਲਹਿਰ
NEXT STORY