ਜਲਾਲਾਬਾਦ (ਆਦਰਸ਼,ਜਤਿੰਦਰ)- ਥਾਣਾ ਵੈਰੋ ਕਾ ਅਧੀਨ ਪੈਦੇ ਪਿੰਡ ਚੱਕ ਬਲੋਚਾ ਮਹਾਲਮ ’ਚ ਗੁੰਡਾਗਰਦੀ ਦੀਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ। ਸੋਮਵਾਰ ਦੀ ਰਾਤ ਨੂੰ ਲਗਭਗ 11 ਵਜੇ ਕੇ ਕਰੀਬ ਪਿੰਡ ਚੱਕ ਬਲੋਚਾ ਮਾਹਲਮ ’ਚ ਇਕ ਕੁੜੀ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਹਥਿਆਰਬੰਦ ਗੁੰਡਾ ਅਨਸਰਾਂ ਦੇ ਵੱਲੋਂ ਇਕ ਘਰ ’ਚ ਸ਼ਰੇਆਮ ਵੜ੍ਹ ਕੇ ਪਰਿਵਾਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਤੇ ਘਰ ਦਾ ਸਮਾਨ ਤੇ ਮੋਟਰਸਾਈਕਲ ਦੀ ਭੰਨਤੋੜ ਕੀਤੀ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - Punjab: ਮਾਂ ਨੇ ਬੜੀਆਂ ਸਧਰਾਂ ਨਾਲ ਅਮਰੀਕਾ ਦੇ ਮੁੰਡੇ ਨਾਲ ਤੋਰੀ ਸੀ ਧੀ, ਫ਼ਿਰ ਜੋ ਹੋਇਆ...
ਪੀੜਤ ਪਰਿਵਾਰ ਦੀ ਮਹਿਲਾ ਕੁਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਚੱਕ ਬਲੋਚਾ ਮਹਾਲਮ ਨੇ ਦੱਸਿਆ ਕਿ ਪਿੰਡ ਗੁਮਾਨੀ ਵਾਲਾ ਖੂਹ ਦੀ ਇਕ ਲੜਕੀ ਦੇ ਰਿਸ਼ਤੇ ਨੂੰ ਲੈ ਕੇ ਪਿੰਡਾਂ ਦੀਆਂ ਦੋ ਧਿਰਾਂ ਦਰਮਿਆਨ ਖ਼ੂਨੀ ਵਿਵਾਦ ਚੱਲ ਰਿਹਾ ਸੀ। ਪੀੜਤ ਨੇ ਕਿਹਾ ਕਿ ਬਿਨ੍ਹਾਂ ਵਜ੍ਹਾਂ ਉਸ ਦੀ ਰੰਜਿਸ਼ ਦੇ ਚੱਲਦੇ ਪਿੰਡ ਦੀ ਇਕ ਧਿਰ ਵੱਲੋਂ ਸੋਮਵਾਰ ਦੀ ਰਾਤ ਲਗਭਗ 11 ਵਜੇ ਦੇ ਕਰੀਬ 50-60 ਦੇ ਕਰੀਬ ਗੁੰਡਾ ਅਨਸਰਾਂ ਦੀ ਮਦਦ ਨਾਲ ਸਾਡੇ ਘਰ ’ਤੇ ਇੱਟਾਂ ਰੋੜਿਆਂ ਦੇ ਨਾਲ ਜਾਨੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ ਅਤੇ ਘਰ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਮੋਟਰਸਾਈਕਲ ਤੇ ਬੂਹੇ ਬਾਰੀਆਂ ਦੇ ਸ਼ੀਸ਼ੇ ਤੇ ਅਲਮਾਰੀ ਦੀ ਭੰਨਤੋੜ ਕੀਤੀ ਅਤੇ ਘਰ ’ਚ ਮੌਜੂਦ 20 ਹਜ਼ਾਰ ਰੁਪਏ ਦੀ ਨਗਦੀ ਵੀ ਚੋਰੀ ਕਰ ਲਈ ਗਈ। ਪੀੜਤ ਔਰਤ ਕੁਲਵਿੰਦਰ ਕੌਰ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੀ ਰਾਤ ਸਾਡੇ ਘਰ ’ਚ ਉਸ ਦੇ ਜੇਠ ਦਾ ਮੁੰਡਾ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਉਸ ਦੀ ਪਤਨੀ ਸੁਰਿੰਦਰ ਕੌਰ ਘਰ ’ਚ ਮੌਜੂਦ ਸਨ ਤਾਂ ਗੁੰਡਾ ਅਨਸਰਾਂ ਦੇ ਵਲੋਂ ਉਨ੍ਹਾਂ ’ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਦੀ ਨੂੰਹ ਦੀ ਇੱਜ਼ਤ ਨਾਲ ਵੀ ਬਦਸਲੂਕੀ ਕੀਤੀ ਗਈ। ਪੀੜਤ ਔਰਤ ਨੇ ਕਿਹਾ ਕਿ ਅਸੀਂ ਬਾਕੀ ਦੇ ਪਰਿਵਾਰਿਕ ਮੈਂਬਰਾਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਜਾਨ ਬਚਾਈ ਅਤੇ ਰੌਲਾ ਪਾਉਣ ਤੇ ਆਂਢ-ਗੁਆਂਢ ਦੇ ਲੋਕ ਇਕੱਠ ਹੋਣੇ ਸ਼ੁਰੂ ਹੋਏ ਤਾਂ ਗੁੰਡਾ ਅਨਸਰਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਪੀੜਤ ਔਰਤ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਪਾਸੋਂ ਇੰਨਸਾਫ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 4 ਦਿਨ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਇਸ ਸਬੰਧੀ ਥਾਣਾ ਵੈਰੋ ਕੇ ਐੱਸ.ਐੱਚ.ਓ. ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਰਾਤ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਲੜਾਈ ਝਗੜਾ ਹੋਣ ਦੀ ਸੂਚਨਾ ਮਿਲੀ ਸੀ ਅਤੇ ਇਸ ਮਾਮਲੇ ’ਚ 2 ਵਿਅਕਤੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਹਨ। ਉਨ੍ਹਾਂ ਦੀ ਐੱਮ.ਐੱਲ.ਆਰ. ਰਿਪੋਰਟ ਥਾਣਾ ਮਸੂਲ ਹੋਣ ਤੋਂ ਬਾਅਦ ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ, ਇਨ੍ਹਾਂ ਲਈ ਵਧੀ ਮੁਸੀਬਤ
NEXT STORY