ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਪਿੰਡ ਭਾਈਰੂਪਾ 'ਚ ਗ੍ਰਾਮ ਸੁਸਾਇਟੀ ਦੀ ਚੋਣਾਂ ਦੌਰਾਨ ਕਾਂਗਰਸੀਆਂ ਅਤੇ ਅਕਾਲੀਆਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਇਕ ਦੂਜੇ 'ਤੇ ਜਮ ਕੇ ਪੱਥਰਬਾਜ਼ੀ ਕੀਤੀ ਗਈ। ਦਰਅਸਲ ਪਿੰਡ ਭਾਈਰੂਪਾ ਅਤੇ ਕਾਂਗੜ ਪੱਤੀ 'ਚ ਗ੍ਰਾਮ ਸੁਸਾਇਟੀ ਦੀਆਂ ਚੋਣਾਂ ਸਨ, ਜਿਥੇ ਅਕਾਲੀ ਤੇ ਕਾਂਗਰਸੀ ਵਰਕਰਾਂ ਦਾ ਜਮਾਵੜਾ ਲੱਗਿਆ ਸੀ। ਦੋਸ਼ ਹੈ ਕਿ ਜਦੋਂ ਕਾਗਜ਼ ਭਰਨ ਦੌਰਾਨ ਅਕਾਲੀਆਂ ਨੂੰ ਕਾਂਗਰਸੀਆਂ ਨੇ ਸਭਾ 'ਚੋਂ ਬਾਹਰ ਕੱਢ ਦਿੱਤਾ ਅਤੇ ਆਪਣੇ ਕਾਗਜ਼ ਭਰਨ ਲੱਗੇ।
ਇਸ ਦੇ ਰੋਸ 'ਚ ਅਕਾਲੀ ਬਾਹਰ ਖੜੇ ਹੋ ਗਏ ਅਤੇ ਬਾਅਦ 'ਚ ਕਾਂਗਰਸੀਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਵਾਬ 'ਚ ਅਕਾਲੀਆਂ ਵੱਲੋਂ ਵੀ ਨਾਅਰੇਬਾਜ਼ੀ ਕੀਤੀ ਗਈ। ਦੇਖਦੇ ਹੀ ਦੇਖਦੇ ਮਾਹੌਲ ਤਣਾਅਪੂਰਨ ਬਣ ਗਿਆ ਤੇ ਦੋਵਾਂ ਧਿਰਾਂ ਵਲੋਂ ਇਕ-ਦੂਜੇ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਗਈ। ਮੌਕੇ 'ਤੇ ਪੁਲਸ ਮੂਕ ਦਰਸ਼ਕ ਬਣਕੇ ਦੇਖਦੇ ਰਹੀ। ਬਾਅਦ 'ਚ ਪੁਲਸ ਵੱਲੋਂ ਸਥਿਤੀ 'ਤੇ ਕਾਬੂ ਪਾਇਆ ਗਿਆ।
ਪੰਜਾਬ ਨੂੰ ਰਾਜਸਥਾਨ ਨਾ ਬਨਾਉਣ ਕਿਸਾਨ : ਧਰਮਸੋਤ
NEXT STORY