ਮੋਗਾ, (ਗਰੋਵਰ, ਗੋਪੀ)- ਨਗਰ ਨਿਗਮ ਮੋਗਾ ਤੋਂ ਸਫਾਈ ਸੇਵਕ ਯੂਨੀਅਨ ਵੱਲੋਂ ਚੱਲ ਰਹੀਆਂ ਲੜੀਵਾਰ ਰੈਲੀਆਂ ਦਾ ਅੱਜ ਪੰਜਵਾਂ ਅਤੇ ਆਖਰੀ ਦਿਨ ਵੀ ਸਫਾਈ ਸੇਵਕ, ਸੀਵਰਮੈਨ, ਬੇਲਦਾਰ, ਮਾਲੀ, ਪੰਪ ਆਪ੍ਰੇਟਰ ਅਤੇ ਮੁਹੱਲਾ ਸੈਨੀਟੇਸ਼ਨ ਅਧੀਨ ਰਹਿੰਦੇ ਕਰਮਚਾਰੀਆਂ ਨੇ ਮੰਗਾਂ ਸਬੰਧੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਸ਼ਾਮ ਲਾਲ ਥਾਪਰ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਅਰਥੀ ਫੂਕ ਮੁਜ਼ਾਹਰੇ 'ਚ ਸਾਰੇ ਹੀ ਨਗਰ ਨਿਗਮ ਦੀਆਂ ਯੂਨੀਅਨਾਂ ਇਕੱਠੀਆਂ ਹੋਈਆਂ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਭਾਸ਼ ਬੋਹਤ, ਸਰਪ੍ਰਸਤ ਮਦਨ ਲਾਲ ਬੋਹਤ, ਚੇਅਰਮੈਨ ਕੁਲਵੰਤ ਬੋਹਤ, ਮਿਊਂਸੀਪਲ ਇੰਪਲਾਈਜ਼ ਫੈੱਡਰੇਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਗਿੱਲ, ਸਫਾਈ ਸੇਵਕ ਯੂਨੀਅਨ ਦੇ ਚੀਫ ਸਕੱਤਰ ਸੁਰੇਸ਼ ਸੌਦਾ, ਜਨਰਲ ਸਕੱਤਰ ਵਿਸ਼ਵਾਨਾਥ, ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਬੋਹਤ ਅਤੇ ਸਮੂਹ ਨਗਰ ਨਿਗਮ ਕਾਮਿਆਂ ਨੇ ਆਪਣੀ ਹਾਜ਼ਰੀ ਲਵਾਈ।
ਬਾਘਾਪੁਰਾਣਾ, (ਮੁਨੀਸ਼, ਰਾਕੇਸ਼)-ਸਫਾਈ ਸੇਵਕ ਯੂਨੀਅਨ ਬਾਘਾਪੁਰਾਣਾ ਦੇ ਕਰਮਚਾਰੀਆਂ ਨੇ ਆਪਣੀਆਂ ਲਟਕਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਬਾਘਾਪੁਰਾਣਾ ਦੇ ਮੇਨ ਚੌਕ 'ਚ ਸਰਕਾਰ ਦੀ ਅਰਥੀ ਫੂਕੀ।
ਧਰਨੇ ਨੂੰ ਸੰਬੋਧਨ ਕਰਦਿਆਂ ਮਾਤਾਦੀਨ ਤੇ ਸਮੇਂ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਤੇ ਨਵੀਂ ਭਰਤੀ ਚਾਲੂ ਕਰੇ ਅਤੇ ਪੈਨਸ਼ਨ ਬਹਾਲ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਇਸ ਮੌਕੇ ਰਾਜ ਕੁਮਾਰ ਬੋਹਤ, ਮੋਤੀ ਰਾਮ, ਰਾਮ ਚੰਦ, ਸੱਤ ਪ੍ਰਕਾਸ਼, ਨਟਵਰ ਰਣਜੀਤ ਕੁਮਾਰ, ਮਦਨ ਸਿੰਘ, ਪੱਪੂ ਸਿੰਘ ਆਦਿ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ, (ਗੁਪਤਾ, ਬਾਵਾ, ਜਗਸੀਰ)-ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੀ ਸਮੂਹ ਸਫਾਈ ਸੇਵਕ ਯੂਨੀਅਨ ਵੱਲੋਂ ਅੱਜ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਆਪਣੀਆਂ ਜਾਇਜ਼ ਮੰਗਾਂ ਦੇ ਸਬੰਧ 'ਚ ਕਸਬੇ ਅੰਦਰ ਵਿਸ਼ਾਲ ਰੋਸ ਰੈਲੀ ਕੱਢੀ ਗਈ ਅਤੇ ਕਸਬੇ ਦੇ ਮੇਨ ਚੌਕ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ, ਜਿਨ੍ਹਾਂ 'ਚ ਠੇਕਾ ਪ੍ਰਣਾਲੀ ਨੂੰ ਬੰਦ ਕਰਨਾ, ਸਫਾਈ ਸੇਵਕ, ਮਜ਼ਦੂਰਾਂ ਸਮੇਤ ਮੁਹੱਲਾ ਸੈਨੀਟੇਸ਼ਨ ਕਮੇਟੀ, ਸੀਵਰਮੈਨ, ਮਾਲੀ, ਬੇਲਦਾਰ, ਪੰਪ ਆਪ੍ਰੇਟਰ, ਕੰਪਿਊਟਰ ਆਪ੍ਰੇਟਰ, ਇਲੈਕਟ੍ਰੀਸ਼ਨ, ਕਲਰਕ, ਫਾਇਰ ਬ੍ਰਿਗੇਡ ਕਰਮਚਾਰੀ ਆਦਿ ਤੁਰੰਤ ਰੈਗੂਲਰ ਕੀਤੇ ਜਾਣ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਇਸ ਮੌਕੇ ਪ੍ਰਧਾਨ ਰਕੇਸ਼ ਕੁਮਾਰ, ਮੀਤ ਪ੍ਰਧਾਨ ਕਾਲੂ ਰਾਮ, ਚੇਅਰਮੈਨ ਰਾਮਪਾਲ, ਸੈਕਟਰੀ ਕ੍ਰਿਸ਼ਨ ਕੁਮਾਰ, ਪ੍ਰਧਾਨ ਹਰਪ੍ਰੀਤ, ਰਾਜੂ ਰੱਤੀ ਰਾਮ, ਵਾਈਸ ਪ੍ਰਧਾਨ ਸੁਰਜੀਤ ਕੁਮਾਰ, ਵਿਨੋਦ ਕੁਮਾਰ ਸਨੀ, ਮਨਜੀਤ ਸਿੰਘ, ਰਜਿੰਦਰ, ਸੰਦੀਪ, ਜਗਸੀਰ, ਪੱਪੂ ਰਾਮ, ਵਿਕਰਮ, ਰਜਿੰਦਰ, ਚੰਦਗੀ ਰਾਮ, ਗੁਰਮੀਤ ਸਿੰਘ ਭਾਗੀਕੇ, ਸੁਨੀਲ ਰਾਮ, ਰਾਜੇਸ਼, ਸੁਖਮੰਦਰ ਸਿੰਘ, ਫਤਿਹ ਸਿੰਘ, ਰਾਜੂ ਪੰਪ ਆਪ੍ਰੇਟਰ, ਜਤਿੰਦਰ ਕੁਮਾਰ, ਰਮਨ, ਇੰਦਰ ਕੁਮਾਰ ਆਦਿ ਹਾਜ਼ਰ ਸਨ।
ਧਰਮਕੋਟ, (ਸਤੀਸ਼)-ਨਗਰ ਕੌਂਸਲ ਧਰਮਕੋਟ ਦੇ ਸਫਾਈ ਸੇਵਕ ਮੁਲਾਜ਼ਮਾਂ ਵੱਲੋਂ ਪ੍ਰਧਾਨ ਚੰਦਰ ਦੀ ਅਗਵਾਈ ਹੇਠ ਚੌਥੇ ਦਿਨ ਵੀ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਸ਼ਹੀਦ ਊਧਮ ਸਿੰਘ ਚੌਕ ਧਰਮਕੋਟ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਮੁਲਾਜ਼ਮਾਂ ਨੇ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ ਅਤੇ ਨਵੀਂ ਭਰਤੀ ਚਾਲੂ ਕਰੇ ਅਤੇ ਪੈਨਸ਼ਨ ਬਹਾਲ ਕਰੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਇਸ ਮੌਕੇ ਤਰਸੇਮ ਸਿੰਘ ਸੈਕਟਰੀ, ਬੂਟਾ ਸਿੰਘ ਪ੍ਰਧਾਨ, ਕਰਮਚੰਦ, ਰਾਹੁਲ ਕੁਮਾਰ, ਭੋਲਾ ਸਿੰਘ, ਮਨਦੀਪ ਸਿੰਘ, ਹਰਮੇਸ਼ ਸਿੰਘ, ਸੁਖਬੀਰ ਸਿੰਘ, ਹਰਜਿੰਦਰ ਸਿੰਘ, ਰਾਜ ਕੁਮਾਰ ਰਾਜੂ, ਰਤਨ ਸਿੰਘ, ਇੰਦਰਜੀਤ ਸਿੰਘ, ਨਿੱਕਾ ਸਿੰਘ ਆਦਿ ਹਾਜ਼ਰ ਸਨ।
ਚੋਣਾਂ ਤੋਂ ਪਹਿਲਾਂ ਜੰਗ ਦਾ ਮੈਦਾਨ ਬਣਿਆ ਲੁਧਿਆਣਾ, ਉਮੀਦਵਾਰਾਂ ਤੇ ਹਮਾਇਤੀਆਂ 'ਚ ਖੂਨੀ ਝੜਪਾਂ
NEXT STORY