ਬੁਢਲਾਡਾ(ਮਨਜੀਤ)— ਸਰਬ ਸਾਂਝੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਥਾਨਕ ਨਗਰ ਕੌਂਸਲ ਸ਼ਹਿਰ ਨੂੰ ਸਫਾਈ ਪੱਖੋ ਸੁੰਦਰ ਬਣਾਉਣ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਇਸ ਸਬੰਧੀ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਜੈ ਕੁਮਾਰ ਟਿੰਕੂ ਨੇ ਸਫਾਈ ਕਰਮਚਾਰੀ ਨੂੰ ਨਾਲ ਲੈ ਕੇ ਆਪਣੀ ਨਿਗਰਾਨੀ ਹੇਠ ਗੈਸ ਏਜੰਸੀ ਰੋਡ ਦੀ ਸਫਾਈ ਕਰਵਾਈ ਅਤੇ ਨਾਲ ਹੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ ਕਰਕਟ ਸੜਕਾਂ 'ਤੇ ਸੁੱਟਣ ਦੀ ਬਜਾਏ ਆਪਣੇ ਘਰ 'ਚ ਰੱਖੇ ਕੂੜਾ ਦਾਨ 'ਚ ਪਾਉਣ ਅਤੇ ਸਫਾਈ ਦੌਰਾਨ ਕਰਮਚਾਰੀਆਂ ਵੱਲੋਂ ਲਿਆਂਦੇ ਗਏ ਵ੍ਹੀਕਲਾਂ ਵਿੱਚ ਪਾਉਣ ਤਾਂ ਕਿ ਸ਼ਹਿਰ ਨੂੰ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਨੇ ਸ਼ਹਿਰ ਦੇ ਸਮੂਹ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਰਡਾਂ ਵਿੱਚ ਸਫਾਈ ਮੁੰਹਿਮ ਚਲਾਉਣ।
ਜਸਪਾਲ ਜੱਸੀ ਨੂੰ ਸਦਮਾ, ਪਿਤਾ ਦਾ ਦੇਹਾਂਤ
NEXT STORY