ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਥੇ ਸਰਕਾਰ-ਵਪਾਰ ਮਿਲਣੀ 'ਚ ਪੁੱਜੇ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਜਦੋਂ ਅਸੀਂ ਇੱਥੇ ਆਏ ਸੀ ਤਾਂ ਵੋਟਾਂ ਲੈਣ ਨਹੀਂ ਆਏ ਸਨ ਪਰ ਅੱਜ ਵੋਟਾਂ ਲੈਣ ਆਏ ਹਾਂ ਅਤੇ ਅਸੀਂ ਸੱਚ ਬੋਲਦੇ ਹਾਂ। ਉਨ੍ਹਾਂ ਕਿਹਾ ਕਿ ਵੋਟਾਂ ਅਸੀਂ ਆਪਣੀਆਂ ਕੁਰਸੀਆਂ ਲਈ ਨਹੀਂ, ਸਗੋਂ ਤੁਹਾਡੇ ਬੱਚਿਆਂ ਵਾਸਤੇ ਮੰਗਣ ਆਏ ਹਾਂ। ਉਨ੍ਹਾਂ ਕਿਹਾ ਕਿ ਇਕ ਵਾਰ ਜੇਕਰ ਲੋਕ ਕੌਮੀ ਪੱਧਰ ਦੀ ਸ਼ਕਤੀ ਸਾਡੇ ਹੱਥ ਦੇ ਦੇਣਗੇ ਤਾਂ ਅਸੀਂ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਧਾਰ ਦੇਵਾਂਗੇ ਅਤੇ ਸੁਰੱਖਿਅਤ ਕਰ ਦੇਵਾਂਗੇ।
ਇਹ ਵੀ ਪੜ੍ਹੋ : ਸਕੂਲ ਆਫ ਐਮੀਨੈਂਸ 'ਤੇ ਬੋਲੇ CM ਮਾਨ-ਸਾਨੂੰ ਬੋਰੀਆਂ ਵਾਲੇ ਸਕੂਲ ਮਿਲੇ, ਮੇਰਾ ਵੀ ਦੁਬਾਰਾ ਪੜ੍ਹਨ ਨੂੰ ਦਿਲ ਕਰਦੈ (ਵੀਡੀਓ)
ਉੁਨ੍ਹਾਂ ਕਿਹਾ ਕਿ ਜਿਸ ਤਰੀਕੇ ਦੀਆਂ ਸਰਕਾਰਾਂ ਚੱਲ ਰਹੀਆਂ ਹਨ, ਉਹ ਕੰਮ ਨਹੀਂ ਕਰਨ ਦੇ ਰਹੀਆਂ। ਪ੍ਰਧਾਨ ਮੰਤਰੀ ਸਭ ਦਾ ਸਾਂਝਾ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਸਿਰਫ 4-5 ਗੈਰ ਭਾਜਪਾਈ ਸੂਬਿਆਂ 'ਤੇ ਲਕੀਰ ਮਾਰ ਰੱਖੀ ਹੈ ਅਤੇ ਇਸ ਤਰ੍ਹਾਂ ਦਾ ਵਿਤਕਰਾ ਚੰਗਾ ਨਹੀਂ ਹੈ। ਅੰਗਰੇਜ਼ ਤਾਂ ਸਾਨੂੰ ਲੁੱਟਣ ਆਏ ਸੀ ਪਰ ਅੱਜ ਤਾਂ ਆਪਣੇ ਹੀ ਸਾਨੂੰ ਲੁੱਟੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ 8 ਹਜ਼ਾਰ ਕਰੋੜ ਰੁਪਿਆ ਰੋਕ ਰੱਖਿਆ ਹੈ।
ਇਹ ਵੀ ਪੜ੍ਹੋ : ਪੰਜਾਬ ਪੁੱਜੇ ਕੇਜਰੀਵਾਲ ਨੇ ਕੀਤੀ 13 School Of Eminence ਦੀ ਸ਼ੁਰੂਆਤ, ਬੋਲੇ-ਯਕੀਨ ਨਹੀਂ ਹੁੰਦਾ (ਵੀਡੀਓ)
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਨੂੰ ਅਸੀਂ ਬਹੁਤ ਵੱਡੇ ਪੱਧਰ 'ਤੇ ਪ੍ਰਮੋਟ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਰੋਬਾਰੀ ਇਵੇਂ ਹੀ ਆਪਣਾ ਕਾਰੋਬਾਰ ਨਹੀਂ ਖੋਲ੍ਹਦੇ, ਸਗੋਂ ਪਹਿਲਾਂ ਸਥਾਨਕ ਲੋਕਾਂ ਕੋਲੋਂ ਮਾਹੌਲ ਅਤੇ ਹੋਰ ਗੱਲਾਂ ਬਾਰੇ ਪੁੱਛਦੇ ਹਨ। ਇਸ ਮੌਕੇ ਬੋਲਦਿਆਂ ਅਰਵਿੰਦ ਕੇਜਰੀਵਾਲ ਕਾਰੋਬਾਰੀਆਂ ਨੂੰ ਇਕ ਵਾਰ ਸਕੂਲ ਆਫ ਐਮੀਨੈਂਸ ਇੰਦਰਾਪੁਰੀ (ਲੁਧਿਆਣਾ) ਦਾ ਦੌਰਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂ ਚੈਲੰਜ ਕਰਦਾ ਹਾਂ ਕਿ ਤੁਹਾਡਾ ਬੱਚਾ ਜਿਸ ਨਿੱਜੀ ਸਕੂਲ 'ਚ ਪੜ੍ਹਦਾ ਹੈ, ਉਸ ਤੋਂ 10 ਗੁਣਾ ਜ਼ਿਆਦਾ ਵਧੀਆ ਸਰਕਾਰੀ ਸਕੂਲ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ 'ਚ ਦਾਖ਼ਲਾ ਸੌਖੇ ਤਰੀਕੇ ਨਾਲ ਨਹੀਂ ਮਿਲਦਾ। ਸਾਡਾ ਮਕਸਦ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣਾ ਹੈ। ਇਸ ਸਮੇਂ ਸਾਰੇ ਸਕੂਲਾਂ 'ਚ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ। ਬੀਤੇ ਦਿਨ ਅਸੀਂ 165 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ। ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਦਾ ਸਭ ਤੋਂ ਪਹਿਲਾ ਮਕਸਦ ਰੁਜ਼ਗਾਰ ਦੇਣਾ ਹੈ। ਵੱਡੀਆਂ ਇੰਡਸਟਰੀਆਂ ਨੂੰ ਵੀ ਅਸੀਂ ਤੇਜ਼ੀ ਨਾਲ ਪੰਜਾਬ 'ਚ ਲਿਆ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ 26 ਜਨਵਰੀ 'ਤੇ ਪੰਜਾਬ ਦੀ ਝਾਕੀ ਵੀ ਰੱਦ ਕਰ ਦਿੱਤੀ, ਜੋ ਕਿ ਬੇਹੱਦ ਗਲਤ ਹੈ। ਇਹ ਪੰਜਾਬ ਅਤੇ ਪੰਜਾਬੀਆਂ ਦੀ ਬੇਇੱਜ਼ਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਸਦ 'ਚ ਅੱਜ ਸਾਡੀ ਪਾਰਟੀ ਦੇ 13 ਸੰਸਦ ਮੈਂਬਰ ਹੁੰਦੇ ਤਾਂ ਇਹ ਕਦੇ ਨਹੀਂ ਹੁੰਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਡੀਓ ਬਣਾਉਂਦਿਆਂ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਣੀ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ
NEXT STORY