ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਅੱਜ ਇੱਥੇ 13 'ਸਕੂਲ ਆਫ ਐਮੀਨੈਂਸ' ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਗਈ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਸਕੂਲ ਅੱਜ ਦੇ ਸਮੇਂ ਦੀ ਲੋੜ ਹਨ, ਜੋ ਬੱਚਿਆਂ ਨੂੰ ਭਵਿੱਖ ਲਈ ਇਕ ਨਵੀਂ ਦਿਸ਼ਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਇਕ ਬਹੁਤ ਵੱਡਾ ਇਤਿਹਾਸਕ ਦਿਨ ਹੈ, ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਬਹੁਤ ਦੀ ਸ਼ਾਨਦਾਰ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੱਦ ਕੀਤੇ ਹਜ਼ਾਰਾਂ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਸਰਕਾਰ ਨੇ ਫਿਰ ਦਿੱਤੀ ਖ਼ੁਸ਼ਖ਼ਬਰੀ
ਉਨ੍ਹਾਂ ਨੂੰ ਬੱਚਿਆਂ ਨੇ ਦੱਸਿਆ ਕਿ ਨਿੱਜੀ ਸਕੂਲਾਂ 'ਚ ਉਨ੍ਹਾਂ ਨੂੰ ਇੰਨੀ ਸਹੂਲਤ ਨਹੀਂ ਮਿਲਦੀ ਸੀ, ਜਿੰਨੀ ਸਕੂਲ ਆਫ ਐਮੀਨੈਂਸ 'ਚ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਦਿੱਲੀ ਤੋਂ ਸ਼ੁਰੂ ਹੋਏ ਸੀ, ਜਿਸ ਦੀ ਤਰਜ਼ 'ਤੇ ਪੰਜਾਬ 'ਚ ਵੀ ਇਹ ਬਣਾਏ ਗਏ ਹਨ ਅਤੇ ਬਹੁਤ ਕਾਮਯਾਬੀ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਨਫ਼ਰਤ ਜਾਂ ਜਾਤ-ਪਾਤ ਦੀ ਨਹੀਂ, ਸਗੋਂ ਕੰਮ ਦੀ ਸਿਆਸਤ ਕਰਦੇ ਹਾਂ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅਜੇ ਨਹੀਂ ਮਿਲੇਗੀ ਰਾਹਤ, ਅਗਲੇ 2 ਦਿਨਾਂ ਲਈ ਫਿਰ ਮੌਸਮ ਨੂੰ ਲੈ ਕੇ ਅਲਰਟ ਜਾਰੀ
ਉਨ੍ਹਾਂ ਕਿਹਾ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਇਹੋ ਜਿਹੇ ਸਕੂਲਾਂ 'ਚ ਮੈਂ ਵੀ ਦੁਬਾਰਾ ਪੜ੍ਹਾਂ ਕਿਉਂਕਿ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਮਿਲੇ ਸੀ। ਘਰੋਂ ਆਪਣੀ ਬੋਰੀ ਆਪ ਲੈ ਕੇ ਸਾਈਕਲ 'ਤੇ ਜਾਂਦੇ ਸੀ ਪਰ ਜੋ ਸਹੂਲਤਾਂ ਇੱਥੇ ਬੱਚਿਆਂ ਨੂੰ ਮਿਲੀਆਂ ਹਨ, ਉਹ ਪਹਿਲਾਂ ਨਹੀਂ ਸੀ। ਇਸ ਮੌਕੇ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਇੰਨੇ ਉਪਰਾਲੇ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ 13 ਸਕੂਲਾਂ ਦਾ ਉਦਘਾਟਨ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਸਿੱਖਿਆ ਦੇ ਖੇਤਰ 'ਚ ਹੋਰ ਵੀ ਕ੍ਰਾਂਤੀ ਆਵੇਗੀ।
ਉਨ੍ਹਾਂ ਕਿਹਾ ਕਿ ਭਲਕੇ ਆਮ ਆਦਮੀ ਪਾਰਟੀ ਵਲੋਂ 165 ਹੋਰ ਮੁਹੱਲਾ ਕਲੀਨਿਕ ਜਨਤਾ ਨੂੰ ਸਮਰਪਿਤ ਕੀਤੇ ਗਏ ਹਨ, ਜਿਸ ਨਾਲ ਪੂਰੇ ਸੂਬੇ 'ਚ ਕੁੱਲ 829 ਮੁਹੱਲਾ ਕਲੀਨਿਕ ਹੋ ਗਏ ਹਨ। ਵਿਰੋਧੀਆਂ 'ਤੇ ਤੰਜ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੁੱਖ ਵਿਲਾਸ ਹੋਟਲ ਨੂੰ ਲੈ ਕੇ ਜੋ ਖ਼ੁਲਾਸੇ ਹੋਏ ਹਨ, ਆਉਣ ਵਾਲੇ ਦਿਨਾਂ 'ਚ ਇਸ ਤੋਂ ਵੀ ਵੱਡੇ ਖ਼ੁਲਾਸੇ ਹੋਣਗੇ। ਵਿਰੋਧੀਆਂ ਨੇ ਲੋਕਾਂ ਦਾ ਜਿਹੜਾ ਪੈਸਾ ਲੁੱਟਿਆ ਹੈ, ਉਸ ਨੂੰ ਦੁਬਾਰਾ ਖਜ਼ਾਨੇ 'ਚ ਲਿਆ ਕੇ ਲੋਕਾਂ 'ਤੇ ਹੀ ਲਾਇਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਸਾਨ ਲੀਡਰਾਂ 'ਤੇ ਚੁੱਕੇ ਸਵਾਲ
NEXT STORY