ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੁਲਵਾਮਾ ਹਮਲੇ ਦੇ 6 ਸਾਲ ਪੂਰੇ ਹੋਣ 'ਤੇ ਇਸ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਪੁਲਵਾਮਾ ਦੇ ਦਰਦਨਾਕ ਹਮਲੇ ਵਿਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਮੂਹ ਸ਼ਹੀਦਾਂ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਾਸੀ ਸਾਡੇ ਬਹਾਦਰ ਜਵਾਨਾਂ ਦੀ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁੱਲਣਗੇ।
ਇਹ ਖ਼ਬਰ ਵੀ ਪੜ੍ਹੋ - ਰੱਦ ਹੋਣਗੇ ਵੀਜ਼ੇ! ਕੈਨੇਡਾ ਵੱਲੋਂ ਜਾਰੀ ਕੀਤਾ ਗਿਆ ਨਵਾਂ ਨੋਟਿਸ
ਦੱਸ ਦਈਏ ਕਿ 14 ਫਰਵਰੀ 2019 ਦਾ ਦਿਨ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਦਿਨ ਸੀ, ਜਿਸ ਨੂੰ ਕੋਈ ਵੀ ਭੁਲਾ ਨਹੀਂ ਸਕਦਾ। ਇਸ ਦਿਨ ਜੰਮੂ-ਸ਼੍ਰੀਨਗਰ ਹਾਈਵੇਅ 'ਤੇ CRPF ਦੇ ਜਵਾਨਾਂ ਦੇ ਕਾਫਲੇ 'ਤੇ ਆਤਮਘਾਤੀ ਅੱਤਵਾਦੀ ਹਮਲਾ ਹੋਇਆ ਸੀ ਅਤੇ ਭਾਰਤ ਦੇ 40 ਬਹਾਦਰ ਜਵਾਨ ਸ਼ਹੀਦ ਹੋ ਗਏ ਸਨ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਨੇੜੇ ਲੇਥਪੋਰਾ ਇਲਾਕੇ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ । ਇਸ ਹਮਲੇ ਦੇ ਜਵਾਬ 'ਚ ਭਾਰਤ ਨੇ ਪਾਕਿਸਤਾਨ ਤੋਂ ਬਦਲਾ ਲੈ ਲਿਆ। ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ ਏਅਰ ਸਟ੍ਰਾਈਕ ਕਰਕੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਅੱਜ ਅਸੀਂ ਉਸ ਹਮਲੇ ਦੀ 6ਵੀਂ ਬਰਸੀ ਮਨਾ ਰਹੇ ਹਾਂ।
4 ਪੰਜਾਬ ਦੇ ਪੁੱਤ ਵੀ ਸ਼ਹੀਦ ਹੋਏ
ਇਨ੍ਹਾਂ 40 ਜਵਾਨਾਂ 'ਚ 4 ਪੰਜਾਬ ਦੇ ਪੁੱਤ ਵੀ ਸ਼ਹੀਦ ਹੋਏ। ਜਿਨ੍ਹਾਂ 'ਚ ਇਕ ਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ, ਮੋਗਾ ਜ਼ਿਲ੍ਹੇ ਦਾ ਜੈਮਲ ਸਿੰਘ ਜੋ ਸੀਆਰਪੀਐਫ ਕਾਫ਼ਲੇ ਦੀ ਬੱਸ ਚਲਾ ਰਿਹਾ ਸੀ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ ਅਤੇ ਰੂਪਨਗਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਰੌਲੀ ਨਾਲ ਸਬੰਧਤ ਕੁਲਵਿੰਦਰ ਸਿੰਘ ਸ਼ਾਮਲ ਸੀ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਤੋਂ Deport ਹੋ ਕੇ ਆਇਆ ਪੰਜਾਬੀ ਗ੍ਰਿਫ਼ਤਾਰ, ਪੈਸਾ ਕਮਾਉਣ ਦੇ ਚੱਕਰ 'ਚ ਕੀਤਾ ਵੱਡਾ ਕਾਂਡ
300 ਕਿੱਲੋ ਵਿਸਫੋਟਕ ਨਾਲ ਭਰੇ ਵਾਹਨ ਨਾਲ ਕੀਤਾ ਸੀ ਹਮਲਾ
ਅੱਤਵਾਦੀਆਂ ਨੇ ਪੁਲਵਾਮਾ 'ਚ ਨੈਸ਼ਨਲ ਹਾਈਵੇ 'ਤੇ ਜਾ ਰਹੇ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ ਜਵਾਨਾਂ ਦੇ ਕਾਫਲੇ ਨੂੰ ਗੁਪਤ ਤਰੀਕੇ ਨਾਲ ਨਿਸ਼ਾਨਾ ਬਣਾਇਆ। 14 ਫਰਵਰੀ 2019 ਦੀ ਦੁਪਹਿਰ ਨੂੰ 300 ਕਿਲੋਗ੍ਰਾਮ ਵਿਸਫੋਟਕਾਂ ਨਾਲ ਭਰੇ ਇਕ ਵਾਹਨ ਨੇ CRPF ਦੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ ਅਤੇ ਕਾਫਲੇ ਨੂੰ ਉਡਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਕਰਵਾ ਕੇ ਪਤੀ ਨੂੰ ਕੈਨੇਡਾ ਨਾ ਬੁਲਾਉਣ ''ਤੇ ਪਤਨੀ ਨਾਮਜ਼ਦ
NEXT STORY