ਬਠਿੰਡਾ (ਸੁਖਵਿੰਦਰ) : ਥਾਣਾ ਸਿਵਲ ਲਾਈਨ ਪੁਲਸ ਨੇ ਆਪਣੇ ਖਰਚੇ 'ਤੇ ਉਸ ਨਾਲ ਵਿਆਹ ਕਰਵਾਉਣ ਅਤੇ ਕੈਨੇਡਾ ਨਾ ਬੁਲਾਉਣ ਵਾਲੇ ਨੌਜਵਾਨ ਦੀ ਪਤਨੀ ਖਿਲਾਫ ਮਾਮਲਾ ਦਰਜ ਕੀਤਾ ਹੈ। ਅਕਾਸ਼ਦੀਪ ਸਿੰਘ ਵਾਸੀ ਚੱਕ ਖੀਵਾ, ਜ਼ਿਲ੍ਹਾ ਫਾਜ਼ਿਲਕਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਵਿਆਹ ਗੋਨਿਆਣਾ ਮੰਡੀ ਵਾਸੀ ਮੁਸਕਾਨ ਨਾਲ 16 ਅਗਸਤ 2023 ਨੂੰ ਹੋਟਲ ਸੈਫਾਇਰ, ਬਠਿੰਡਾ ਵਿਖੇ ਕੈਨੇਡਾ ਜਾਣ ਲਈ ਹੋਇਆ ਸੀ।
ਇਸ ਮੌਕੇ ਉਨ੍ਹਾਂ 26 ਲੱਖ ਰੁਪਏ ਖਰਚ ਕੀਤੇ। ਉਸ ਦੀ ਪਤਨੀ ਮੁਸਕਾਨ ਨੇ ਕੈਨੇਡਾ ਪਹੁੰਚ ਕੇ ਉਸ ਨੂੰ ਉੱਥੇ ਬੁਲਾਉਣ ਦੀ ਗੱਲ ਕਹੀ ਸੀ ਪਰ ਬਾਅਦ ਵਿਚ ਜਦੋਂ ਉਹ ਕੈਨੇਡਾ ਪਹੁੰਚੀ ਤਾਂ ਉਸ ਨੇ ਉਸ ਨੂੰ ਕੈਨੇਡਾ ਨਹੀਂ ਬੁਲਾਇਆ। ਅਜਿਹਾ ਕਰਕੇ ਉਸ ਨੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ''ਤੇ ਮੁਲਜ਼ਮ ਲੜਕੀ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ 'ਚ ਸ਼ਰਮਨਾਕ ਘਟਨਾ! Salon 'ਤੇ Head Wash ਕਰਵਾਉਣ ਗਈ ਕੁੜੀ ਨਾਲ...
NEXT STORY