ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਕੁਰਸੀ ਹੁਣ ਦੁਬਾਰਾ ਨਹੀਂ ਮਿਲਣੀ ਅਤੇ ਉਹ ਬਾਜਵਾ ਸਾਹਿਬ ਨੂੰ ਆਫ਼ਰ ਕਰਦੇ ਹਨ ਕਿ ਬਾਜਵਾ ਸਾਹਿਬ ਅੱਧਾ ਘੰਟਾ ਉਨ੍ਹਾਂ ਨਾਲ ਹੀ ਕੁਰਸੀ 'ਤੇ ਬੈਠ ਜਾਣ। ਉਨ੍ਹਾਂ ਕਿਹਾ ਕਿ ਬਾਜਵਾ ਸਾਹਿਬ ਅੱਧਾ ਘੰਟਾ ਬੈਠ ਕੇ ਫੀਲਿੰਗ ਲੈ ਲਓ, ਲੋਕਾਂ ਨੇ ਨਹੀਂ ਦੇਣੀ। ਇਸ ਦੌਰਾਨ ਵਿਰੋਧੀ ਧਿਰ ਵਲੋਂ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਈਕਲ 'ਤੇ ਵੀ ਸਟੈਂਡ ਹੁੰਦਾ ਹੈ, ਇਹ ਵਿਰੋਧੀ ਦੋਧੀਆਂ ਦੇ ਮੋਟਰਸਾਈਕਲਾਂ ਵਰਗੇ ਹਨ, ਜਿਧਰ ਨੂੰ ਧੱਕਾ ਲੱਗਦਾ, ਉਧਰ ਹੀ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ 'ਚ ਅੱਜ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਹੋਰ ਅਦਾਰੇ ਰਹਿਣਗੇ ਬੰਦ
ਮੁੱਖ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਯਾਰ ਮੇਰਾ ਤਿੱਤਲੀਆਂ ਵਰਗਾ, ਕਦੇ ਇਸ ਫੁੱਲ 'ਤੇ, ਕਦੇ ਉਸ ਫੁੱਲ 'ਤੇ। ਇਸ ਦੌਰਾਨ ਸਦਨ ਅੰਦਰ ਠਹਾਕੇ ਲੱਗ ਗਏ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਤਿਤਲੀਆਂ ਹਨ ਅਤੇ ਇਨ੍ਹਾਂ ਨੇ ਕੱਖ ਨਹੀਂ ਸੁਆਰਿਆ, ਜੇਕਰ ਸੁਆਰਿਆ ਹੁੰਦਾ ਤਾਂ ਸਾਨੂੰ ਆਉਣ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਮੇਰੇ ਪਿੱਛੇ ਬੈਠੇ 95 ਫ਼ੀਸਦੀ ਵਿਅਕਤੀਆਂ ਦਾ ਕੋਈ ਸਿਆਸੀ ਤਜੁਰਬਾ ਨਹੀਂ ਸੀ, ਸਗੋਂ ਸਾਨੂੰ ਇਨ੍ਹਾਂ ਕਰਕੇ ਹੀ ਆਉਣਾ ਪਿਆ।
ਇਹ ਵੀ ਪੜ੍ਹੋ : ਪੰਜਾਬ 'ਚ ਡਿਫਾਲਟਰ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ, ਪੜ੍ਹੋ ਕੀ ਹੈ ਪੂਰੀ ਖ਼ਬਰ
ਜੇਕਰ ਇਹ ਚੱਜ ਦੇ ਨਿਕਲ ਆਉਂਦੇ ਤਾਂ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਬੱਸਾਂ, ਟਰੱਕਾਂ ਦੀਆਂ ਬਾਡੀਆਂ ਲੁਆਉਣ ਲਈ ਪੰਜਾਬ ਆਉਂਦੇ ਹਨ ਪਰ ਪਿਛਲੇ ਸਮੇਂ ਦੌਰਾਨ ਪਤਾ ਨਹੀਂ ਅਜਿਹਾ ਕੀ ਹੋ ਗਿਆ, ਸਾਨੂੰ ਇਸ ਦੇ ਲਈ ਰਾਜਸਥਾਨ ਜਾਣਾ ਪੈ ਗਿਆ। ਇਹ ਚੈੱਕ ਕੀਤਾ ਜਾਵੇਗਾ ਕਿ ਰਾਜਸਥਾਨ ਵਾਲੇ ਬੱਸਾਂ ਦੀਆਂ ਸਸਤੀਆਂ ਬਾਡੀਆਂ ਲਾ ਰਹੇ ਹਨ? ਉਨ੍ਹਾਂ ਕਿਹਾ ਕਿ ਸਾਡਾ ਬਿਜ਼ਨੈੱਸ ਬਾਹਰ ਜਾ ਰਿਹਾ ਹੈ, ਜੇਕਰ ਉਹ ਸਸਤੀਆਂ ਲਾ ਰਹੇ ਹਨ ਤਾਂ ਅਸੀਂ ਵੀ ਇੱਥੇ ਦਾ ਰੇਟ ਰਾਜਸਥਾਨ ਨਾਲ ਮੈਚ ਕਰ ਦੇਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ, ਇਨ੍ਹਾਂ ਨੂੰ ਜਨਤਾ ਵਲੋਂ ਵੀ ਮੁਰਦਾਬਾਦ ਹੀ ਹੈ। ਉਨ੍ਹਾਂ ਕਿਹਾ ਕਿ ਮੈਂ ਵਿਰੋਧੀਆਂ ਨੂੰ ਬਾਹਰ ਨਹੀਂ ਕੱਢਿਆ, ਬਾਕੀ ਤਾਂ ਬਾਹਰ ਕੱਢ ਦਿੰਦੇ ਸਨ, ਸਿਰਫ ਤਾਲਾ ਲਾਉਣ ਨੂੰ ਕਿਹਾ ਹੈ ਤਾਂ ਜੋ ਇਹ ਅੰਦਰ ਹੀ ਬੈਠੇ ਰਹਿਣ ਅਤੇ ਬਾਹਰ ਨਾ ਜਾਣ। ਇਸ ਦੌਰਾਨ ਵਿਰੋਧੀ ਸਪੀਕਰ ਸੰਧਵਾਂ ਖ਼ਿਲਾਫ਼ ਵੀ ਮੁਰਦਾਬਾਦ ਦੇ ਨਾਅਰੇ ਲਾਉਣ ਲੱਗ ਪਏ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਵਿਰੋਧੀਆਂ ਖ਼ਿਲਾਫ਼ ਐਕਸ਼ਨ ਲੈਣ ਲਈ ਕਿਹਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking: ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਚੋਣਾਂ 'ਚ ਭਾਜਪਾ ਦੀ ਜਿੱਤ, ਕਾਂਗਰਸ-ਆਪ ਗਠਜੋੜ ਨੂੰ ਮਿਲੀਆਂ 16 ਵੋਟਾਂ
NEXT STORY