ਤਰਨਤਾਰਨ (ਰਮਨ) - ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਹੱਡਚੀਰਵੀਂ ਠੰਡ ਨੇ ਜਿੱਥੇ ਆਮ ਜਨ-ਜੀਵਨ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ, ਉੱਥੇ ਇਸ ਦਾ ਮਾੜਾ ਅਸਰ ਪਸ਼ੂਆਂ, ਬਜ਼ੁਰਗਾਂ ਅਤੇ ਬੱਚਿਆਂ ਉੱਪਰ ਬੁਰੀ ਤਰ੍ਹਾਂ ਪੈਣਾ ਸ਼ੁਰੂ ਹੋ ਗਿਆ ਹੈ। ਪਹਾੜੀ ਇਲਾਕਿਆਂ ’ਚ ਹੋਈ ਬਰਫ਼ਬਾਰੀ ਦੌਰਾਨ ਮੈਦਾਨੀ ਇਲਾਕਿਆਂ ਦੇ ਤਾਪਮਾਨ ’ਚ ਆਈ ਗਿਰਵਾਟ ਨਾਲ ਸਰਦੀ ਵੱਧ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਠੰਡ ਦੇ ਪ੍ਰਕੋਪ ਤੋਂ ਬਚਣ ਲਈ ਵੱਖ-ਵੱਖ ਢੰਗ ਅਪਣਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਬੁਧਵਾਰ ਰਾਤ ਅਚਾਨਕ ਪੈਣੀ ਸ਼ੁਰੂ ਹੋਈ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਹਾਦਸੇ ਹੋਣ ਦਾ ਖ਼ਤਰਾ ਵੱਧਦਾ ਨਜ਼ਰ ਆ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਵਧੀ-ਸਰਦੀ ਜ਼ਿਆਦਾ ਹੋਣ ਕਾਰਨ ਲੋਕ ਆਪਣੇ ਘਰਾਂ ’ਚ ਬੈਠ ਵੰਨ-ਸੁਵੰਨੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਰਤੋਂ ਕਰ ਰਹੇ ਹਨ। ਮੱਛੀ ਕਾਰੋਬਾਰੀ ਮਨਪ੍ਰੀਤ ਸਿੰਘ ਮਹਿੰਦ ਅਤੇ ਵਿੱਕੀ ਨੇ ਦੱਸਿਆ ਕਿ ਠੰਡ ਕਾਰਨ ਮੱਛੀ ਅਤੇ ਮੀਟ ਦੀ ਵਿਕਰੀ ’ਚ ਪਹਿਲਾਂ ਨਾਲੋਂ ਦੋ ਗੁਣਾ ਹੋ ਗਈ ਹੈ। ਇਸ ਦੇ ਨਾਲ ਹੀ ਬਾਜ਼ਾਰਾਂ ’ਚ ਮੂੰਗਫਲੀ, ਡ੍ਰਾਈ ਫਰੂਟ, ਗਰਮ ਕੱਪੜੇ ਆਦਿ ਵਸਤੂਆਂ ਦੀ ਵਿਕਰੀ ਵੀ ਵੱਧ ਗਈ ਹੈ। ਇਸ ਤੋਂ ਇਲਾਵਾ ਬਾਜ਼ਾਰਾਂ ’ਚ ਮੌਜੂਦ ਜ਼ਿਆਦਤਰ ਹੋਰ ਕਾਰੋਬਾਰੀ ਵਿਹਲੇ ਬੈਠੇ ਗ੍ਰਾਹਕਾਂ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ। ਇਸ ਸਬੰਧੀ ਦੁਕਾਨਦਾਰ ਅਭਿਸ਼ੇਕ ਸ਼ਰਮਾ, ਅਮਰੀਕ ਸਿੰਘ, ਇੰਦਰ ਠਾਕੁਰ, ਮੇਜਰ ਸਿੰਘ ਸਬਜ਼ੀ ਵਾਲੇ, ਬਾਊ ਫਰੂਟ ਆਦਿ ਨੇ ਦੱਸਿਆ ਕਿ ਜ਼ਿਆਦਾ ਠੰਡ ਹੋਣ ਕਾਰਨ ਉਹ ਦੁਪਹਿਰ 12 ਵਜੇ ਤੱਕ ਬੋਹਣੀ ਨਹੀਂ ਕਰ ਪਾਉਂਦੇ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ
ਬੱਚਿਆਂ ਨੂੰ ਠੰਡ ਨੇ ਪਾਇਆ ਘੇਰਾ
ਸਰਕਾਰੀ ਹਸਪਤਾਲ ਦੇ ਸਾਹਮਣੇ ਰੰਧਾਵਾ ਕਲੀਨਿਕ ਦੇ ਮਾਲਕ ਅਤੇ ਬੱਚਿਆਂ ਦੇ ਮਾਹਿਰ ਡਾ. ਸੁਪ੍ਰਿਯਾ ਰੰਧਾਵਾ ਨੇ ਦੱਸਿਆ ਕਿ ਸਰਦੀ ਦੌਰਾਨ ਛੋਟੇ ਬੱਚਿਆਂ ’ਚ ਖੰਘ, ਜ਼ੁਕਾਮ, ਢਿੱਡ ਇਨਫੈਕਸ਼ਨ ਦੇ ਨਾਲ-ਨਾਲ ਉਲਟੀ ਆਦਿ ਦੇ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਬਚਣ ਲਈ ਬਾਜ਼ਾਰੀ ਵਸਤੂਆਂ ਆਦਿ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਠੀਕ ਕਰਨ ਲਈ ਵਿਸ਼ੇਸ਼ ਐਂਟੀਬਾਉਟਿਕਸ ਦੇਣੇ ਪੈ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ
ਬਜ਼ੁਰਗਾਂ ਦਾ ਘਰੋਂ ਨਿਕਲਣਾ ਹੋਇਆ ਬੰਦ
ਮੈਡੀਕੇਅਰ ਹਸਪਤਾਲ ਦੇ ਮਾਲਕ ਅਤੇ ਦਿਲ ਰੋਗਾਂ ਦੇ ਮਾਹਿਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਠੰਡ ’ਚ ਦਿਲ ਦੇ ਰੋਗੀਆਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋ ਜਾਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਸਾਹ ਦੀ ਤਕਲੀਫ, ਦਿਲ ਦੀ ਧੜਕਣ ਤੇਜ਼ ਹੋਣ, ਨੀਂਦ ਨਾ ਆਉਣਾ, ਬੇਚੈਣੀ ਰਹਿਣੀ, ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਜ਼ਿਆਦਾ ਸਾਹਮਣਾ ਪਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੰਡ ਦਿਲ ਦੀਆਂ ਬੀਮਾਰੀਆਂ ਦੇ ਰੋਗੀਆਂ ਨੂੰ ਘੱਟ ਤੋਂ ਘੱਟ ਬਾਹਰ ਨਿਕਲਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਸਰਦੀ ’ਚ ਹਾਰਟ ਅਟੈਕ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ।
ਸੰਘਣੀ ਧੁੰਦ ਨੇ ਲਗਾਈ ਵਾਹਨਾਂ ’ਤੇ ਬ੍ਰੇਕ
ਵੀਰਵਾਰ ਸਵੇਰ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਸਾਰਾ ਦਿਨ ਸੂਰਜ ਦੇਵਤਾ ਦੇ ਲੋਕ ਦਰਸ਼ਨ ਨਹੀਂ ਕਰ ਪਾਏ। ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਨੈਸ਼ਨਲ ਹਾਈਵੇ-54 ਵਾਹਨ ਹੈੱਡ ਲਾਈਟਾਂ ਨੂੰ ਜਗ੍ਹਾ ਕੀੜੀ ਦੀ ਚਾਲ ਚੱਲਦੇ ਨਜ਼ਰ ਆਏ। ਅੱਤ ਦੀ ਪੈ ਰਹੀ ਠੰਡ ਦੌਰਾਨ ਲੋਕ ਅੱਗ ਅਤੇ ਰੂਮ ਹੀਟਰਾਂ ਦਾ ਸਹਾਰਾ ਲੈ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਸ਼ਰਮਸਾਰ: ਇਸ਼ਕ ’ਚ ਅੰਨ੍ਹੀ ਕਲਯੁੱਗੀ ਮਾਂ ਹੀ ਨਿਕਲੀ 6 ਸਾਲਾ ਧੀ ਦੀ ਕਾਤਲ, ਇੰਝ ਦਿੱਤਾ ਵਾਰਦਾਤ ਨੂੰ ਅੰਜਾਮ
ਪੀਣ ਵਾਲੇ ਪਾਣੀ ਦੀ ਵਧੇਰੇ ਕਰੋ ਵਰਤੋਂ
ਪਾਲਿਕਾ ਬਾਜ਼ਾਰ ’ਚ ਸਥਿਤ “ਆਲ ਇੱਜ ਵੈੱਲ” ਕਲੀਨਿਕ ਦੇ ਮਾਲਕ ਡਾਈਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਤਾਪਮਾਨ ’ਚ ਆਈ ਕਮੀ ਦੇ ਚੱਲਦਿਆਂ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੀ ਮਾਤਰਾ ਲੈਣੀ ਚਾਹੀਦੀ ਹੈ। ਪਾਣੀ ਦੀ ਸ਼ਰੀਰ ’ਚ ਘਾਟ ਕਾਰਨ ਗੁਰਦੇ ਖਰਾਬ ਅਤੇ ਇਸ ਨਾਲ ਸਬੰਧਿਤ ਬੀਮਾਰੀਆਂ, ਜਿਵੇਂ ਪੱਥਰੀ ਦਾ ਬਣਨਾ, ਯੂਰੀਕ ਐਸਿਡ ਦਾ ਵੱਧਣਾ ਆਦਿ ਹੋਣ ਦਾ ਖ਼ਤਰਾ ਬਣ ਸਕਦਾ ਹੈ। ਬੀਮਾਰੀਆਂ ਤੋਂ ਬਚਣ ਅਤੇ ਸਰੀਰਕ ਭਾਰ ’ਤੇ ਕੰਟਰੋਲ ਰੱਖਣ ਲਈ ਸਹੀ ਡਾਈਟੀਸ਼ੀਅਨ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਸ੍ਰੀ ਮੁਕਤਸਰ ਸਾਹਿਬ ਦੀ ਧੀ ਪ੍ਰੀਤੀ ਸੁਖੀਜਾ ਨੇ ਵਧਾਇਆ ਮਾਣ, ਜਿੱਤਿਆ ‘ਮਿਸਿਜ਼ ਇੰਡੀਆ ਗਲੋਬ’ ਦਾ ਖਿਤਾਬ
NEXT STORY