ਨਵਾਂਸ਼ਹਿਰ (ਮਨੋਰੰਜਨ) - ਬੀਤੇ ਦੇਰ ਰਾਤ ਨਵਾਂਸ਼ਹਿਰ ਬਲਾਚੌਰ ਮੁੱਖ ਮਾਰਗ ’ਤੇ ਪਿੰਡ ਜਾਡਲਾ ਦੇ ਕੋਲ ਇਕ ਗੰਨੇ ਨਾਲ ਭਰੀ ਟਰੈਕਟਰ ਟਰਾਲੀ ਤੇ ਮਹਿੰਦਰਾ ਕਾਰ ’ਚ ਟੱਕਰ ਹੋ ਗਈ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਪੰਜ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਬਲਾਚੌਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਦੋਨਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਅਨੀਸ਼ ਕੁਮਾਰ ਚੌਧਰੀ ਨੇ ਦੱਸਿਆ ਕਿ ਗੰਨੇ ਨਾਲ ਭਰੀ ਟਰਾਲੀ ਰਾਤ ਦੱਸ ਵਜੇ ਦੇ ਕਰੀਬ ਬਲਾਚੌਰ ਤੋ ਨਵਾਂਸ਼ਹਿਰ ਦੇ ਵੱਲ ਆ ਰਹੀ ਸੀ ਕਿ ਇਸ ਵਿਚ ਬਲਾਚੌਰ ਵੱਲੋਂ ਆਉਂਦੀ ਇਕ ਮਹਿੰਦਰ ਕਾਰ ਦੀ ਉਸ ਨਾਲ ਟੱਕਰ ਹੋ ਗਈ।
ਟੱਕਰ ਵਿਚ ਕਾਰ ਸਵਾਰ ਰੋਪਡ਼ ਦੇ ਮੋਨੂੰ ਕੁਮਾਰ (23 ) ਦੀ ਮੌਕੇ ’ਤੇ ਮੌਤ ਹੋ ਗਈ ਜਦੋ ਕਿ ਕਾਰ ਵਿਚ ਸਵਾਰ ਰਿਕੀ ਕੁਮਾਰ (18), ਮਨੀਸ਼ ਚੌਧਰੀ (17), ਰਿਤੇਸ਼ (18), ਧਰਮ ਕੁਮਾਰ ਤੇ ਟਰੈਕਟਰ ਸਵਾਰ ਮਨਜਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹੈੱਡ ਕਾਂਸਟੇਬਲ ਅਨੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਅੱਗੇ ਚੁੱਕਿਆ ਰੂਸ 'ਚ ਫ਼ਸੇ ਭਾਰਤੀਆਂ ਦਾ ਮਾਮਲਾ, ਮੰਤਰਾਲੇ ਨੂੰ ਸੌਂਪੀ ਲਿਸਟ
NEXT STORY