ਅੰਮ੍ਰਿਤਸਰ (ਰਮਨ) : ਨਵ-ਨਿਯੁਕਤ ਸੀ. ਈ. ਓ. ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਤੇ ਨਗਰ ਨਿਗਮ ਕਮਿਸ਼ਨਰ ਰਾਹੁਲ ਵੱਲੋਂ ਰਾਹੀ ਪ੍ਰਾਜੈਕਟ ਪ੍ਰਤੀ ਵਿਸ਼ੇਸ਼ ਦਿਲਚਸਪੀ ਦਿਖਾਉਂਦੇ ਹੋਏ ਦੱਸਿਆ ਗਿਆ ਹੈ ਕਿ ਸਮਾਰਟ ਸਿਟੀ ਅਧੀਨ ਚੱਲ ਰਹੇ ਸਾਰੇ ਪ੍ਰਾਜੈਕਟਾਂ ਨੂੰ ਸਮਾਂਬਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇਗਾ ਅਤੇ ਰਾਹੀ ਪ੍ਰਾਜੈਕਟ ਲਈ ਸਰਕਾਰ ਵੱਲੋਂ ਦਿੱਤੇ ਗਏ ਸਾਰੇ ਟੀਚੇ ਵੀ ਪੂਰੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸਮਾਰਟ ਸਿਟੀ ਲਿ. ਅਧੀਨ ਚਲ ਰਹੇ ਰਾਹੀ ਪ੍ਰਾਜੈਕਟ ਨੂੰ ਪਾਈਲਟ ਪ੍ਰਾਜੈਕਟ ਦੇ ਤੌਰ ’ਤੇ ਲਿਆ ਗਿਆ ਹੈ। ਇਸ ਪ੍ਰਾਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ-ਸੁਥਰਾ ਬਣਾਏ ਰੱਖਣ ਲਈ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਬਦਲ ਕੇ ਈ-ਆਟੋ ਚਲਾਏ ਜਾਣੇ ਹਨ, ਜਿਸ ਅਧੀਨ ਹਰ ਇਕ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕ ਨੂੰ 1.25 ਲੱਖ ਰੁਪਏ ਸਬਸਿਡੀ ਅਤੇ ਪੁਰਾਣੇ ਡੀਜ਼ਲ ਆਟੋ ਦੀ ਸਕ੍ਰੈਪਿੰਗ ਦੇ 15 ਹਜ਼ਾਰ ਰੁਪਏ ਅਤੇ ਕੁੱਲ 1.40 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਈ-ਆਟੋ ਲੈਣ ਵਾਲੇ ਚਾਲਕ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਕਿੱਲ ਡਿਵੈਲਪਮੈਂਟ ਸਕੀਮ ਦੇ ਫ੍ਰੀ ਕੋਰਸ ਕਰਵਾਏ ਜਾਂਦੇ ਹਨ। ਸਰਕਾਰ ਦੀਆਂ ਹੋਰ ਲੋਕ ਭਲਾਈ ਸਕੀਮਾਂ ਦਾ ਲਾਭ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਨਸ਼ੇ ਨੇ ਵਿਛਾਏ ਇਕ ਹੋਰ ਘਰ ’ਚ ਸਥਰ, ਪੱਟੀ ’ਚ ਨਸ਼ੇ ਕਾਰਨ ਨੌਜਵਾਨ ਦੀ ਮੌਤ
ਪਿਛਲੇ ਦਿਨੀਂ ਅੰਮ੍ਰਿਤਸਰ ਸ਼ਹਿਰ ’ਚ ਚੱਲ ਰਹੇ 15 ਸਾਲ ਪੁਰਾਣੇ ਡੀਜ਼ਲ ਆਟੋਜ ਦਾ ਡਾਟਾ ਤਿਆਰ ਕਰਨ ਲਈ 12 ਤੋਂ 21 ਜੁਲਾਈ ਤੱਕ ਰਜਿਸਟ੍ਰੇਸ਼ਨ ਦੇ ਕੈਂਪ ਲਗਾਏ ਗਏ ਸਨ ਅਤੇ ਕੈਂਪਾ ਦੇ ਦੌਰਾਨ ਹਰ ਇਕ ਆਟੋ ਚਾਲਕ ਨੂੰ 31 ਅਗਸਤ ਤੱਕ ਪੁਲਸ ਅਤੇ ਆਰ. ਟੀ. ਏ. ਦੀ ਇਨਫੋਰਸਮੈਂਟ ਤੋਂ ਬਚਾਓ ਲਈ ਆਟੋ ’ਤੇ ਲਗਾਉਣ ਇਕ ਸਟੀਕਰ ਦਿੱਤਾ ਗਿਆ ਸੀ। 31 ਅਗਸਤ ਤੱਕ ਪੁਰਾਣੇ ਡੀਜ਼ਲ ਆਟੋ ਦੀ ਥਾਂ ’ਤੇ ਈ-ਆਟੋ ਲੈਣ ਲਈ ਕਿਹਾ ਗਿਆ ਸੀ, ਜਿਸ ਦਾ ਆਟੋ ਚਾਲਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀ ਗਈ ਸਬਸਿਡੀ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੈਂਦੇ ਹੋਏ ਜਲਦ ਤੋਂ ਜਲਦ ਆਪਣੇ ਪੁਰਾਣੇ ਡੀਜ਼ਲ ਆਟੋ, ਨਵੇਂ ਅਤੇ ਆਧੁਨਿਕ ਤਕਨੀਕ ਦੇ ਈ-ਆਟੋ ਨਾਲ ਤਬਦੀਲ ਕਰ ਲੈਣ। ਉਨ੍ਹਾਂ ਇਹ ਵੀ ਕਿਹਾ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ਦਾ ਇਹ ਆਖਰੀ ਮੌਕਾ ਹੈ ਅਤੇ 31 ਅਗਸਤ ਤੱਕ ਰਾਹੀ ਸਕੀਮ ਅਧੀਨ ਈ-ਆਟੋ ਲੈ ਲਿਆ ਜਾਵੇ ਕਿਉ ਜੋ 1 ਸਤੰਬਰ ਤੋਂ ਟ੍ਰੈਫਿਕ ਪੁਲਸ ਅਤੇ ਆਰ. ਟੀ. ਏ. ਵੱਲੋਂ ਐਨਫੋਰਸਮੈਂਟ ਦੀ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ : ਮੇਲੇ ’ਚ ਸੇਵਾ ਕਰ ਰਹੇ 14 ਸਾਲਾ ਬੱਚੇ ਦੀ ਕਰੰਟ ਲੱਗਣ ਨਾਲ ਮੌਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੋਂ ਕੰਮ ਸਿੱਖਣ ਗਿਆ ਨੌਜਵਾਨ ਚੱਲਦੀ ਟਰੇਨ ਤੋਂ ਲਾਪਤਾ, ਪਰਿਵਾਰਕ ਮੈਂਬਰ ਰੋ-ਰੋ ਬੁਰਾ ਹਾਲ
NEXT STORY