ਹੁਸ਼ਿਆਰਪੁਰ, (ਘੁੰਮਣ)- ਸ਼ਹਿਰ ਦੇ ਹਰਿਆਣਾ ਰੋਡ ਇਲਾਕੇ ’ਚ ਨਾਜਾਇਜ਼ ਤੌਰ ’ਤੇ ਬਣਾਈ ਜਾ ਰਹੀ ਇਕ ਕਮਰਸ਼ੀਅਲ ਇਮਾਰਤ ਦਾ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਕੰਮ ਰੁਕਵਾਇਆ ਗਿਆ। ਨਗਰ ਨਿਗਮ ਕਮਿਸ਼ਨਰ ਹਰਬੀਰ ਸਿੰਘ ਨੂੰ ਮਿਲੀ ਇਕ ਗੁਪਤ ਸੂਚਨਾ ਦੇ ਅਧਾਰ ’ਤੇ ਜਦੋਂ ਸਹਾਇਕ ਕਮਿਸ਼ਨਰ ਸੰਦੀਪ ਤਿਵਾਡ਼ੀ ਵੱਲੋਂ ਮੌਕੇ ’ਤੇ ਜਾ ਕੇ ਚੈੈਕਿੰਗ ਕੀਤੀ ਗਈ ਤਾਂ ਇਸ ਇਮਾਰਤ ਦਾ ਰਿਹਾਇਸ਼ੀ ਨਕਸ਼ਾ ਪਾਸ ਨਹੀਂ ਸੀ ਹੋਇਆ ਅਤੇ ਸ੍ਰੀ ਤਿਵਾਡ਼ੀ ਨੇ ਫੌਰੀ ਤੌਰ ’ਤੇ ਕੰਮ ਰੋਕਣ ਦੇ ਨਿਰਦੇਸ਼ ਦਿੱਤੇ।
ਸ੍ਰੀ ਤਿਵਾਡ਼ੀ ਨੇ ਦੱਸਿਆ ਕਿ ਇਮਾਰਤ ਦੇ ਮਾਲਕ ਨੂੰ ਨੋਟਿਸ ਭੇਜ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਿਗਮ ਕੋਲੋਂ ਪਾਸ ਕਰਵਾਏ ਗਏ ਨਕਸ਼ਿਆਂ ਦੇ ਅਨੁਸਾਰ ਹੀ ਨਿਰਮਾਣ ਕਾਰਜ ਕਰਵਾਏ ਜਾਣ।
ਮੇਅਰ ਨੂੰ ਨਿਗਮ ਯੂਨੀਅਨਾਂ ਨੇ ਦਿੱਤਾ 72 ਘੰਟਿਅਾਂ ਦਾ ਨੋਟਿਸ ਮੰਗਾਂ ਪੂਰੀਅਾਂ ਕਰਵਾਉਣ ਲਈ ਯੂਨੀਅਨਾਂ ਹੋਈਆਂ ਇਕਜੁੱਟ
NEXT STORY