ਚੰਡੀਗੜ੍ਹ (ਸੁਸ਼ੀਲ) : ਸੜਕ ਹਾਦਸੇ ’ਚ ਕਾਲਕਾ ਦੇ ਟੈਕਸੀ ਡਰਾਈਵਰ ਦੀ ਮੌਤ ਦੇ ਮਾਮਲੇ ’ਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਪੀੜਤ ਪਰਿਵਾਰ ਨੂੰ 18.91 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਹੈ। 5 ਸਾਲ ਪਹਿਲਾਂ ਦੀਪਕ ਕੁਮਾਰ ਨੇ ਮੁਜ਼ੱਫਰ ਨਗਰ ਤੋਂ ਕਾਲਕਾ ਜਾਣ ਲਈ ਟੈਕਸੀ ਬੁੱਕ ਕੀਤੀ ਸੀ। ਜਦੋਂ ਉਹ ਨਰਾਇਣਗੜ੍ਹ ਨੇੜੇ ਪਹੁੰਚੇ ਤਾਂ ਸੁਰਿੰਦਰ ਨੇ ਚਾਹ ਪੀਣ ਲਈ ਟੈਕਸੀ ਰੋਕੀ।
ਉਹ ਪੈਦਲ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਤੇਜ਼ ਰਫ਼ਤਾਰ ਕਾਰ ਨੇ ਸੁਰਿੰਦਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਆਲਟੋ ਕਾਰ ਨੂੰ ਨਾਹਨ (ਹਿਮਾਚਲ) ਦਾ ਮੇਹੁਲ ਕਸ਼ਯਪ ਚੱਲਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਸੁਰਿੰਦਰ 60 ਸਾਲ ਦਾ ਸੀ ਅਤੇ ਟੈਕਸੀ ਡਰਾਈਵਰ ਵਜੋਂ 30 ਤੋਂ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਰਿਹਾ ਸੀ। ਉਨ੍ਹਾਂ ਦੀ ਮੌਤ ਨਾਲ ਵੱਡਾ ਮਾਨਸਿਕ ਤੇ ਵਿੱਤੀ ਨੁਕਸਾਨ ਹੋਇਆ।
ਇਸ ਲਈ 50 ਲੱਖ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਕਾਰ ਦੇ ਮਾਲਕ ਤੇ ਡਰਾਈਵਰ ਨੇ ਦਾਅਵਾ ਕੀਤਾ ਕਿ ਹਾਦਸਾ ਉਸ ਦੀ ਕਾਰ ਕਾਰਨ ਨਹੀਂ ਹੋਇਆ। ਬੀਮਾ ਕੰਪਨੀ ਨੇ ਵੀ ਹਾਦਸੇ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਇਹ ਹਾਦਸਾ ਸੁਰਿੰਦਰ ਦੀ ਲਾਪਰਵਾਹੀ ਕਾਰਨ ਹੋਇਆ ਹੈ। ਹਾਲਾਂਕਿ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਟ੍ਰਿਬੀਊਨਲ ਨੇ ਪੀੜਤ ਪਰਿਵਾਰ ਦੇ ਹੱਕ ’ਚ ਫ਼ੈਸਲਾ ਸੁਣਾਇਆ। ਹਾਲਾਂਕਿ ਮੁਆਵਜ਼ੇ ਦੀ ਰਕਮ ਬੀਮਾ ਕੰਪਨੀ ਭਰੇਗੀ।
ਪੰਜਾਬ 'ਚ ਆ ਗਈਆਂ ਫਿਰ ਛੁੱਟੀਆਂ, ਅਪ੍ਰੈਲ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
NEXT STORY