ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਬਲਾਕ ਵਿਕਾਸ 'ਤੇ ਪੰਚਾਇਤ ਦਫਤਰ ਗੰਡੀਵਿੰਡ ਸਾਹਮਣੇ 5 ਮਾਰਚ ਨੂੰ ਧਰਨਾ ਲਾਉਣ ਦਾ ਐਲਾਣ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਨੇ ਕਿਹਾ ਕਿ ਬੀ. ਡੀ. ਪੀ. ਓ. ਗੰਡੀਵਿੰਡ ਵੱਲੋਂ ਇੰਨਸਾਫ਼ ਦੇਣ ਦੀ ਥਾਂ ਜਥੇਬੰਦੀ ਦੇ ਕਾਰਕੁੰਨਾਂ ਨਾਲ ਘਟੀਆ ਵਤੀਰਾ ਕੀਤਾ ਗਿਆ ਹੈ। ਪਿੰਡ ਚੀਮਾ ਸਥਿਤ ਗੁਰਦੁਆਰਾ ਵਿਖੇ ਬੁੱਧਵਾਰ ਨੂੰ ਦਿਹਾਤੀ ਮਜ਼ਦੂਰ ਸਭਾ ਅਤੇ ਜਮਹੂਰੀ ਕਿਸਾਨ ਸਭਾ ਦੀਆਂ ਏਰੀਆ ਕਮੇਟੀਆਂ ਦੀ ਬਲਵਿੰਦਰ ਸਿੰਘ ਚੀਮਾ ਅਤੇ ਮੰਗਲ ਸਿੰਘ ਸਾਂਘਣਾ ਦੀ ਅਗਵਾਈ 'ਚ ਹੋਈ ਵਿਸ਼ਾਲ ਮੀਟਿੰਗ ਦੌਰਾਨ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਜਸਪਾਲ ਸਿੰਘ ਝਬਾਲ ਅਤੇ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਨੇ ਪਿੰਡ ਗੰਡੀਵਿੰਡ ਸਥਿਤ ਇਕ ਵਿਅਕਤੀ ਵੱਲੋਂ ਸਰਕਾਰੀ ਜਗ੍ਹਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਬੀ. ਡੀ. ਪੀ. ਓ. ਗੰਡੀਵਿੰਡ ਨੂੰ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਮਾਮਲੇ ਨੂੰ ਲੈ ਕੇ ਜਦੋਂ ਉਨ੍ਹਾਂ ਦੀ ਜਥੇਬੰਦੀ ਦੇ ਕਾਰਕੁੰਨ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨੂੰ ਮਿਲੇ ਤਾਂ ਉਨ੍ਹਾਂ ਵੱਲੋਂ ਕਥਿਤ ਕਬਜ਼ਾਕਾਰੀ ਦਾ ਪੱਖ ਪੂਰਦਿਆਂ ਜਥੇਬੰਦੀ ਦੇ ਉਕਤ ਕਾਰਕੁੰਨਾਂ ਨਾਲ ਘਟੀਆ ਵਤੀਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਬੀ. ਡੀ. ਪੀ. ਓ. ਗੰਡੀਵਿੰਡ ਦੇ ਘਟੀਆ ਵਤੀਰੇ ਵਿਰੋਧ ਦਫਤਰ ਬੀ. ਡੀ. ਪੀ. ਓ. ਦੇ ਸਾਹਮਣੇ 5 ਮਾਰਚ ਨੂੰ ਧਰਨਾ ਲਾਇਆ ਜਾਵੇਗਾ। ਇਸ ਮੌਕੇ ਜਗਬੀਰ ਸਿੰਘ ਬੱਬੂ, ਹਰਭਜਨ ਸਿੰਘ ਚੀਮਾ, ਜਰਨੈਲ ਸਿੰਘ ਰਸੂਲਪੁਰ, ਗੁਰਵੇਲ ਸਿੰਘ ਚੀਮਾ, ਬਲਜਿੰਦਰ ਸਿੰਘ ਜਗਤਚਪੁਰਾ, ਪ੍ਰੇਮ ਸਿੰਘ ਜਗਤਪੁਰਾ, ਗੁਰਵਿੰਦਰ ਸਿੰਘ ਦੋਦੇ, ਹਰਦੀਪ ਸਿੰਘ ਦੋਦੇ, ਪੂਰਨ ਸਿੰਘ ਜਗਤਪੁਰਾ, ਸ਼ਮਸ਼ੇਰ ਸਿੰਘ ਸਾਂਘਣਾ, ਵਿਰਸਾ ਸਿੰਘ, ਅਜੇਪਾਲ ਸਿੰਘ ਕਾਲਾ, ਰੇਸ਼ਮ ਸਿੰਘ, ਪ੍ਰਗਟ ਸਿੰਘ ਗੰਡੀਵਿੰਡ, ਸਾਹਿਬ ਸਿੰਘ ਚੀਮਾ, ਮਿੰਟੂ ਸਿੰਘ ਰਸੂਲਪੁਰ, ਨਿਰਮਲ ਸਿੰਘ, ਹਰਦੇਵ ਸਿੰਘ ਚੀਮਾ, ਬੂਟਾ ਸਿੰਘ ਚੀਮਾ ਆਦਿ ਹਾਜ਼ਰ ਸਨ।
ਕੀ ਕਹਿਣੈ ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਦਾ
ਬੀ. ਡੀ. ਪੀ. ਓ. ਗੰਡੀਵਿੰਡ ਹਰਜੀਤ ਸਿੰਘ ਨੇ ਉਨ੍ਹਾਂ ਵੱਲੋਂ ਕਿਸਾਨ ਆਗੂਆਂ ਨਾਲ ਕੀਤੇ ਘਟੀਆ ਵਤੀਰੇ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਦੱਸਿਆ ਕਿ ਜਥੇਬੰਦੀ ਦੀ ਆੜ ਹੇਠ ਕੁਝ ਲੋਕ ਪਿੰਡ ਪੱਧਰ 'ਤੇ ਆਪਣੀ ਰੰਜਿਸ਼ ਕੱਢ ਰਹੇ ਹਨ ਅਤੇ ਉਨ੍ਹਾਂ 'ਤੇ ਫੋਕਾ ਦਬਾਅ ਬਣਾਉਣ ਲਈ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਨ ਵਾਲੇ ਮਾਮਲੇ ਦੀ ਜਿਥੇ ਉਹ ਨਿਰਪੱਖ ਤੌਰ 'ਤੇ ਪੜਤਾਲ ਕਰ ਰਹੇ ਹਨ ਉਥੇ ਹੀ ਉਨ੍ਹਾਂ ਵੱਲੋਂ ਗ੍ਰਾਮ ਪੰਚਾਇਤ ਗੰਡੀਵਿੰਡ ਤੋਂ ਰਿਪੋਰਟ ਮੰਗੀ ਹੈ ਜਦ ਕਿ ਉਨ੍ਹਾਂ ਵੱਲੋਂ ਕਬਜ਼ਾਕਾਰੀ ਧਿਰ ਨੂੰ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ। ਧਰਨਾ ਲਾਉਣ ਵਾਲੀ ਗੱਲ 'ਤੇ ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਬਿਨ੍ਹਾਂ ਵਜ੍ਹਾ ਧਰਨਾ ਲਾਉਣ ਦੀ ਕੋਈ ਤੁੱਕ ਨਹੀਂ ਬਣਦੀ ਹੈ, ਜਿਸ ਸਬੰਧੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ 'ਚ ਉਕਤ ਮਾਮਲਾ ਲਿਆ ਦਿੱਤਾ ਜਾਵੇਗਾ।
ਲੱਖਾਂ ਦੇ ਬਿਜਲੀ ਬਿੱਲ ਨੇ ਖਪਤਕਾਰ ਨੂੰ ਪਾਇਆ ਚੱਕਰਾਂ 'ਚ
NEXT STORY