ਤਪਾ ਮੰਡੀ (ਮਾਰਕੰਡਾ)—ਮੰਡੀ ਦੇ ਬਿਜਲੀ ਖ਼ਪਤਕਾਰਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਖ਼ਪਤਕਾਰਾਂ ਨੂੰ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਵਧਾ ਕੇ ਭੇਜੇ ਜਾਣ ਦੇ ਰੋਸ 'ਚ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ 'ਚ ਸ਼ਾਮਲ ਹਰੀ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਬਿਜਲੀ ਦਾ ਬਿੱਲ 7 ਲੱਖ ਰੁਪਏ ਤੋਂ ਵੀ ਜ਼ਿਆਦਾ ਆ ਗਿਆ ਹੈ ਅਤੇ ਉਹ ਘਰ ਦਾ ਸਾਰਾ ਸਾਮਾਨ ਵੇਚ ਕੇ ਵੀ ਬਿੱਲ ਨਹੀਂ ਭਰ ਸਕਦੇ। ਉਹ ਬਿਜਲੀ ਬੋਰਡ ਦਫ਼ਤਰ ਦੇ ਚੱਕਰ ਲਾ ਕੇ ਥਕ ਗਏ ਹਨ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਹਰ ਪਾਸੇ ਹਾਹਾਕਾਰ ਮਚੀ ਪਈ ਹੈ। ਮਾਪੇ ਆਪਣੇ ਬੱਚਿਆਂ ਦੀਆਂ ਸਕੂਲੀ ਫੀਸਾਂ ਨੂੰ ਛੱਡ ਕੇ ਜੁਰਮਾਨਿਆਂ ਦੇ ਡਰੋਂ ਬਿਜਲੀ ਦੇ ਬਿੱਲ ਭਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਹੀ ਇਕ ਅਜਿਹਾ ਸੂਬਾ ਹੈ, ਜਿਥੇ ਹੋਰ ਸੂਬਿਆਂ ਨਾਲੋਂ ਬਿਜਲੀ ਮਹਿੰਗੇ ਭਾਅ 'ਤੇ ਦਿੱਤੀ ਜਾਂਦੀ ਹੈ। ਪਿਛਲੇ ਬਿੱਲਾਂ ਦੀ ਬਜਾਏ ਇਸ ਵਾਰ ਬਿਜਲੀ ਦੇ ਬਿੱਲ ਦੁੱਗਣੇ-ਤਿੱਗਣੇ ਆ ਰਹੇ ਹਨ, ਜਿਨ੍ਹਾਂ ਵਿਚ 12 ਤੋਂ ਲੈ ਕੇ 15 ਰੁਪਏ ਪ੍ਰਤੀ ਯੂÎਨਿਟ ਦੇ ਹਿਸਾਬ ਨਾਲ ਵਾਧਾ ਕੀਤਾ ਹੋÎਇਆ ਹੈ।
ਸਮਾਜਸੇਵੀ ਅਮਨਦੀਪ ਵਰਮਾ, ਲੱਖਾ ਚੌਧਰੀ, ਸਿਕੰਦਰ ਸਿੰਘ, ਸੁਰੇਸ਼ ਚੰਦੇਲ, ਨਵੀਨ ਗਰਗ, ਸੀਤਾ ਰਾਮ, ਨਰੇਸ਼ ਨੇਸ਼ੀ, ਧਰਮਪਾਲ ਕਾਂਸਲ, ਗੁਰਮੁੱਖ ਸਿੰਘ, ਕੇਵਲ ਬਰੇਟਾ, ਬੇਦੀ, ਬਿੱਟੂ ਕੁਮਾਰ, ਦਰਸ਼ਨ ਪਟਵਾਰੀ, ਬਲਦੇਵ ਸਿੰਘ, ਲਖਵਿੰਦਰ ਟੋਨੀ, ਰਾਜ ਮਹਿਤਾ, ਸੰਨੀ ਕੁਮਾਰ, ਹਰਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਆਦਿ ਨੇ ਵੀ ਰੋਸ ਪ੍ਰਗਟ ਕੀਤਾ।
ਸੰਘਰਸ਼ ਵਿੱਢਣ ਦੀ ਚਿਤਾਵਨੀ
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਬਿਜਲੀ ਬਿੱਲਾਂ ਦੀਆਂ ਦਰਾਂ ਜਲਦ ਘਟਾਈਆਂ ਜਾਣ, ਨਹੀਂ ਤਾਂ ਸ਼ਹਿਰੀ ਇਕਜੁੱਟ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣਗੇ।
ਬਕਾਏ ਲੱਗ ਕੇ ਆਉਣ ਕਾਰਨ ਜ਼ਿਆਦਾ ਆਏ ਨੇ ਬਿਜਲੀ ਬਿੱਲ : ਐੱਸ. ਡੀ. ਓ.
ਐੈੱਸ. ਡੀ. ਓ. ਪਾਵਰਕਾਮ ਨਵਨੀਤ ਜਿੰਦਲ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਦੇ ਬਕਾਏ ਨਵੇਂ ਬਿੱਲਾਂ 'ਚ ਲੱਗ ਕੇ ਆਏ ਹਨ, ਜਿਸ ਕਾਰਨ ਬਿਜਲੀ ਬਿੱਲ ਵਧ ਕੇ ਆ ਰਹੇ ਹਨ।
ਡੀ. ਸੀ. ਦੇ ਭਰਾ ਨੇ ਰੋਟੀ ਖਾਣ ਲਈ ਕੈਟਰਿੰਗ ਵਾਲੇ ਨੂੰ ਲਾਇਸੈਂਸ ਰੱਦ ਕਰਨ ਦੀ ਦਿੱਤੀ ਧਮਕੀ
NEXT STORY