ਚੰਡੀਗੜ੍ਹ : ਚੰਡੀਗੜ੍ਹ 'ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਫਿਰ ਵੱਧ ਗਿਆ ਅਤੇ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪੁੱਜ ਗਿਆ। ਪੂਰੇ ਸ਼ਹਿਰ ਦੇ ਹਾਲਾਤ ਵਿਗੜ ਗਏ ਹਨ। ਇਸ ਕਾਰਨ ਬੁੱਧਵਾਰ ਸਵੇਰੇ 7 ਵਜੇ ਸੁਖ਼ਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਸੈਕਟਰ-26, ਬਾਪੂਧਾਮ ਦਾ ਪੁਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਰਸਤੇ ਤੋਂ ਨਾ ਆਉਣ। ਇਸ ਤੋਂ ਇਲਾਵਾ ਲੋਕਾਂ ਨੂੰ ਬਦਲਵੇਂ ਰੂਟਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ, ਜਾਰੀ ਕੀਤਾ ਗਿਆ ਬੁਲੇਟਿਨ (ਵੀਡੀਓ)
ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਾਰੇ ਸਕੂਲ 3 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : 'ਅਗਲੇ ਡੇਢ ਘੰਟੇ ਤੱਕ ਭਰ ਜਾਣਗੇ ਇਹ ਇਲਾਕੇ'! ਛੱਡਿਆ ਜਾ ਰਿਹਾ ਪਾਣੀ, ਹਰਜੋਤ ਬੈਂਸ ਹੋ ਗਏ LIVE (ਵੀਡੀਓ)
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹੁਕਮ ਜਾਰੀ
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨਿਸ਼ਾਤ ਕੁਮਾਰ ਯਾਦਵ ਨੇ ਨਾਲੇ, ਝੀਲਾਂ, ਤਾਲਾਬ, ਦਰਿਆਵਾਂ ਤੇ ਹੋਰ ਜਲ ਸਰੋਤਾਂ ਜਿਵੇਂ ਪਟਿਆਲਾ ਕੀ ਰਾਓ ਤੇ ਸੁਖਨਾ ਚੋਅ ਆਦਿ ’ਚ ਪ੍ਰਵੇਸ਼ ਕਰਨ ’ਤੇ ਪਾਬੰਦੀ ਲਾਈ ਹੈ। ਪਾਲਤੂ ਜਾਨਵਰਾਂ ਤੇ ਪਸ਼ੂਆਂ ਨੂੰ ਪਾਣੀ ’ਚ ਲੈ ਜਾਣਾ, ਮੱਛੀਆਂ ਫੜ੍ਹਨਾ ਅਤੇ ਤੈਰਾਕੀ ਆਦਿ ਨਹੀਂ ਕਰ ਸਕਦੇ। ਹਾਲਾਂਕਿ ਡਿਜ਼ਾਸਟਰ ਮੈਨੇਜਮੈਂਟ ਟੀਮ, ਪੁਲਸ-ਫ਼ੌਜ ਅਫ਼ਸਰ ਤੇ ਬਚਾਅ ਕਾਰਜਾਂ ’ਚ ਲੱਗੇ ਮੁਲਾਜ਼ਮਾਂ ’ਤੇ ਹੁਕਮ ਲਾਗੂ ਨਹੀਂ ਹਨ। 31 ਅਕਤੂਬਰ ਤੱਕ ਕੋਈ ਨਾਗਰਿਕ ਨਿਰਦੇਸ਼ਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਲਈ ਹਦਾਇਤਾਂ ਦੀ ਪਾਲਣਾ ਕਰਨ ਅਤੇ ਪਾਣੀ ਦੇ ਸਰੋਤਾਂ ਤੋਂ ਦੂਰ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੜ੍ਹਾਂ ਦੀ ਤ੍ਰਾਸਦੀ ’ਚ ਆਪਣੀ ਕਿਸਮਤ ਆਪ ਸਿਰਜ ਰਿਹੈ ਪੰਜਾਬ
NEXT STORY