ਗੁਰਦਾਸਪੁਰ (ਦੀਪਕ) - ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਘੱਟ ਵੋਟਾਂ ਪੈਣ ਕਾਰਨ ਜ਼ਮਾਨਤ ਜ਼ਬਤ ਹੋ ਗਈ ਹੈ। ਅੱਜ ਗੁਰਦਾਸਪੁਰ ਵਿਚ ਚੋਣਾਂ ਦੀ ਗਿਣਤੀ ਦੌਰਾਨ ਪਹੁੰਚੇ ਸੁਰੇਸ਼ ਖਜੂਰੀਆ ਨੇ ਕਾਂਗਰਸ ਸਰਕਾਰ 'ਤੇ ਦੋਸ਼ ਲਾਏ ਹਨ ਕਿ ਕਾਂਗਰਸ ਨੇ ਨੌਜਵਾਨਾਂ ਨੂੰ ਵੋਟ ਪਾਉਣ ਹੀ ਨਹੀਂ ਦਿੱਤੀ, ਜਿਸ ਕਾਰਨ ਸਾਡੀ ਵੱਡੀ ਹਾਰ ਹੋਈ ਹੈ। ਕਾਂਗਰਸ ਨੇ ਹਲਕੇ ਦੇ ਹਰ ਬੂਥ 'ਤੇ ਧੱਕੇਸ਼ਾਹੀ ਕੀਤੀ ਸੀ ਅਤੇ ਕਿਤੇ ਮਸ਼ੀਨਾਂ ਹੀ ਦੇਰੀ ਨਾਲ ਚੱਲੀਆਂ ਅਤੇ ਕਿਤੇ ਕਾਂਗਰਸ ਨੇ ਸਾਡੇ ਵਰਕਰਾਂ ਨਾਲ ਝੜਪਾਂ ਕੀਤੀਆਂ। ਇਸ ਦੀ ਸ਼ਿਕਾਇਤ ਮੈਂ ਮੁੱਖ ਚੋਣ ਅਫਸਰ ਨੂੰ ਕਰਾਂਗਾ।
ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੇ ਲੱਖਾਂ
NEXT STORY